ਪੜਚੋਲ ਕਰੋ
ਲੁਟੇਰਿਆਂ ਨਾਲ ਟੱਕਰ ਲੈਣ ਵਾਲੀ ਜਲੰਧਰ ਦੀ ਜਾਬਾਜ਼ ਮਰਦਾਨੀ
15 ਸਾਲ ਦੀ ਉਮਰ ਵਿੱਚ ਕੁਸੁਮ ਦਾ ਹੌਸਲਾ ਵੱਡਿਆਂ ਵੱਡਿਆਂ ਨੂੰ ਮਾਤ ਪਾਉੰਦਾ। ਜਲੰਧਰ ਦੀ ਕੁਸੁਮ ਦਾ ਹੱਥ ਭਾਂਵੇ ਵੱਢਿਆ ਗਿਆ…ਪਰ ਹਿੰਮਤ ‘ਚ ਹੋਰ ਇਜ਼ਾਫਾ ਹੋ ਗਿਆ। ਕੁਸੁਮ ਨੇ ਸਬਕ ਸਿਖਾਇਆ ਸਨੈਚਰਾਂ ਨੂੰ ਜਿੰਨਾਂ ਨੇ ਸਰੇਰਾਹ ਹਮਲਾ ਕੀਤਾ। ਇਰਾਦਾ ਸੀ ਲੁੱਟ ਖੋਹ ਦਾ ਪਰ ਉਨ੍ਹਾਂ ਨੂੰ ਅੰਦਾਜਾ ਨਹੀਂ ਸੀ ਕਿ ਕੁਸੁਮ ਇੰਨੀ ਅਸਾਨੀ ਨਾਲ ਹਾਰ ਨਹੀਂ ਮੰਨੇਗੀ। ਜਲੰਧਰ ਦੀਆਂ ਸੜਕਾਂ ਤੇ ਜਦੋਂ ਸ਼ਰੇਆਮ ਸਨੈਚਰਾਂ ਨੇ ਮੋਬਾਈਲ ਖੋਹਣਾ ਚਾਹਿਆ ਤਾਂ ਕੁਸਮ ਨੇ ਆਪਣੀ ਸੂਝਬੂਝ ਦਾ ਇਸਤੇਮਾਲ ਕਰ ਇੱਕ ਸਨੈਚਰ ਨੂੰ ਦਬੋਚ ਲਿਆ। ਇਸੇ ਜੱਦੋਜਹਿਦ 'ਚ ਕੁਸੁਮ ਦੇ ਹੱਥ ਤੇ ਡੂੰਘੀ ਸੱਟ ਵੱਜੀ।
ਕੁਸੁਮ ਨੇ ਮੁਲਜ਼ਮ ਨੂੰ ਦਬੋਚ ਪੁਲਿਸ ਦੀ ਵੱਡੀ ਮਦਦ ਕੀਤੀ। ਇਸੇ ਲਈ ਡੀਸੀ ਵੱਲੋਂ ਇਨਾਮ ਵੀ ਭੇਜਿਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਦਾਅਵਾ ਕਰ ਰਿਹਾ ਕਿ ਕੁੜੀ ਨੂੰ ਛੇਤੀ ਹੀ ਬਹਾਦੁਰੀ ਦਾ ਅਵਾਰਡ ਦਵਾਇਆ ਜਾਵੇਗਾ।
ਕੁਸੁਮ ਨੇ ਮੁਲਜ਼ਮ ਨੂੰ ਦਬੋਚ ਪੁਲਿਸ ਦੀ ਵੱਡੀ ਮਦਦ ਕੀਤੀ। ਇਸੇ ਲਈ ਡੀਸੀ ਵੱਲੋਂ ਇਨਾਮ ਵੀ ਭੇਜਿਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਦਾਅਵਾ ਕਰ ਰਿਹਾ ਕਿ ਕੁੜੀ ਨੂੰ ਛੇਤੀ ਹੀ ਬਹਾਦੁਰੀ ਦਾ ਅਵਾਰਡ ਦਵਾਇਆ ਜਾਵੇਗਾ।
ਹੋਰ ਵੇਖੋ