ਪੜਚੋਲ ਕਰੋ
ਜੇ ਲੋਕ TAX ਦਿੰਦੇ ਨੇ ਤਾਂ ਹੀ ਸਰਕਾਰ ਮੁਫ਼ਤ ਸਹੂਲਤਾਂ ਦਿੰਦੀ ਐ, ਇਥੇ FREE ਕੁਝ ਵੀ ਨਹੀਂ : ਲਾਲ ਚੰਦ ਕਟਾਰੂ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਨੇ ਕਿਹਾ ਕਿ ਮੰਡੀਆਂ ਦੇ ਅੰਦਰ ਕਣਕ ਦੀ ਆਮਦ ਥੋੜ੍ਹੀ ਲੇਟ ਹੈ ਪਰ ਸ਼ੁਰੂ ਹੋ ਗਈ ਹੈ। ਕੁਝ ਸਮੇਂ ਵਿਚ ਸੀਜ਼ਨ ਪੀਕ ਤੇ ਆਉਣ ਵਾਲਾ ਹੈ। ਸਾਰੇ ਪ੍ਰਬੰਧ ਮੁਕੰਮਲ ਹੈ। ਬਾਹਰੀ ਸੂਬਿਆਂ ਵਿਚ ਆ ਕੇ ਜਿਹੜੇ ਲੋਕ ਅਨਾਜ ਵੇਚਦੇ ਹਨ ਉਨ੍ਹਾਂ ਲਈ ਵੀ ਪੂਰੇ ਪੰਜਾਬ ਵਿਚ ਪੂਰੀ ਨਾਕਾਬੰਦੀ ਕਰ ਦਿੱਤੀ ਗਈ ਹੈ। 24 ਘੰਟਿਆਂ ਦੇ ਅੰਦਰ-ਅੰਦਰ ਅਦਾਇਗੀ ਵੀ ਹੋ ਜਾਵੇਗੀ। ਉਥੇ ਹੀ ਲਾਲ ਚੰਦ ਕਟਾਰੂ ਨੇ ਕੇਂਦਰ ਵੱਲੋਂ ਲੋਕਾਂ ਨੂੰ ਮੁਫਤ ਚੀਜ਼ਾਂ ਦੇਣ ਵਾਲੇ ਬਿਆਨ 'ਤੇ ਜਵਾਬ ਦਿੱਤਾ ਕਿ ਸਰਕਾਰ ਮੁਫਤ ਕੁਝ ਨਹੀਂ ਦਿੰਦੀ ਸਰਕਾਰ। ਲੋਕ ਟੈਕਸ ਦਿੰਦੇ ਹਨ ਤੇ ਸਰਕਾਰ ਦਾ ਵੀ ਅੱਗਿਓਂਂ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਕੁਝ ਸਹੂਲਤ ਦੇਵੇ।
ਹੋਰ ਵੇਖੋ






















