ਮਨਪ੍ਰੀਤ ਮੰਨਾ ਕਤਲ ਮਾਮਲੇ 'ਚ ਆਇਆ ਨਵਾਂ ਮੋੜ
ਮਨਪ੍ਰੀਤ ਮੰਨਾ ਕਤਲ ਮਾਮਲੇ 'ਚ ਆਇਆ ਨਵਾਂ ਮੋੜ
ਮੁਕਤਸਰ (ਅਸ਼ਫ਼ਾਕ ਢੁੱਡੀ )
ਮਲੋਟ ਦੇ ਬਹੁਚਰਚਿਤ ਮਨਪ੍ਰੀਤ ਸਿੰਘ ਮੰਨਾ ਕਤਲ ਕੇਸ ਵਿਚ ਮਲੋਟ ਪੁਲਿਸ ਨੇ ਇਕ ਹੋਰ ਗੈਂਗਸਟਰ ਨੂੰ ਰਵੀ ਉਰਫ ਭੋਲਾ ਨੂੰ ਪ੍ਰੋਡਕਸ਼ਨ ਵਾਰੰਟ ਤੇ ਹਰਿਆਣਾ ਦੀ ਜੇਲ ਵਿਚੋਂ ਲਿਆਂਦਾ। ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਕਤ ਮਾਮਲੇ ਵਿੱਚ ਪੁੱਛਗਿੱਛ ਕਰਨ ਦੇ ਲਈ ਅਦਾਲਤ ਪਾਸੋਂ 4 ਦਿਨ ਦਾ ਰਿਮਾਂਡ ਹਾਸਲ ਕੀਤਾ। ਸਿਟੀ ਮਲੋਟ ਪੁਲਿਸ ਵਲੋਂ ਦਰਜ ਮਾਮਲੇ ਵਿੱਚ ਮੁੱਖ ਆਰੋਪੀ ਲਾਰੈਂਸ ਬਿਸ਼ਨੋਈ ਸਮੇਤ 10 ਗੈਂਗਸਟਰਾਂ ਦੇ ਨਾਮ ਹਨ। ਜਿਨ੍ਹਾਂ ਵਿਚੋਂ ਦੋ ਅਜੇ ਤੱਕ ਪੁਲਿਸ ਦੇ ਹੱਥ ਨਹੀ ਆਏ।
ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਗੈਂਗਸਟਰ ਰਵੀ ਉਰਫ ਭੋਲਾ ਦਾ ਨਾਮ ਗੈਂਗਸਟਰ ਕਪਿਲ ਨੇ ਪੁੱਛਗਿੱਛ ਵਿੱਚ ਦੱਸਿਆ ਸੀ । ਜਿਸ ਦੇ ਅਧਾਰ ਉੱਤੇ ਰਵੀ ਉਰਫ ਭੋਲਾ ਨੂੰ ਨਾਮਜ਼ਦ ਕੀਤਾ ਗਿਆ ਸੀ।
ਜਿਕਰਯੋਗ ਹੈ ਕਿ ਮਲੋਟ ਨਿਵਾਸੀ ਸ਼ਰਾਬ ਕਾਰੋਬਾਰੀ ਮਨਪ੍ਰੀਤ ਸਿੰਘ ਮੰਨਾ ਪੁੱਤਰ ਕੁਲਦੀਪ ਸਿੰਘ ਨੂੰ ਮਲੋਟ-ਬਠਿੰਡਾ ਰੋਡ ਤੇ ਸਥਿਤ ਸਕਾਈ ਮਾਲ ਵਿੱਚ ਬਣੀ ਇੱਕ ਜਿੰਮ ਵਿਚੋਂ ਨਿਕਲਦਿਆਂ ਗੈਂਗਸਟਰਾਂ ਵੱਲੋਂ 2 ਦਸੰਬਰ 2019 ਨੂੰ ਸ਼ਾਮ ਕਰੀਬ 7 ਵਜੇ ਸਿਰ ਵਿਚ ਗੋਲੀਆਂ ਮਾਰਕੇ ਉਸ ਵਕਤ ਮੌਤ ਦੇ ਘਾਟ ਉਤਾਰ ਦਿੱਤਾ ਸੀ।