Hoshiarpur | ਮੁਕੇਰੀਆਂ 'ਚ ਸਰਕਾਰੀ ਡਾਕਟਰਾਂ ਦਾ ਕਾਰਾ | ਤਨਖ਼ਾਹ ਸਰਕਾਰੀ - ਇਲਾਜ਼ ਪ੍ਰਾਈਵੇਟ - ਖੁੱਲ੍ਹਿਆ ਭੇਤ ਸਾਰਾ
Hoshiarpur | ਮੁਕੇਰੀਆਂ 'ਚ ਸਰਕਾਰੀ ਡਾਕਟਰਾਂ ਦਾ ਕਾਰਾ | ਤਨਖ਼ਾਹ ਸਰਕਾਰੀ - ਇਲਾਜ਼ ਪ੍ਰਾਈਵੇਟ - ਖੁੱਲ੍ਹਿਆ ਭੇਤ ਸਾਰਾ
ਇਨ੍ਹਾਂ ਸੀਸੀਟੀਵੀ ਫੁਟੇਜ਼ ਚ ਨਜ਼ਰ ਆ ਰਹੇ ਹਨ ਉਹ ਡਾਕਟਰ
ਜੋ ਤਨਖਾਹ ਤਾਂ ਸਰਕਾਰੀ ਲੈ ਰਹੇ ਹਨ ਲੇਕਿਨ ਇਲਾਜ਼ ਜਾ ਕੇ ਪ੍ਰਾਈਵੇਟ ਹਸਪਤਾਲਾਂ ਚ ਕਰ ਰਹੇ ਹਨ |
ਮਾਮਲਾ ਹੈ ਸਿਵਲ ਹਸਪਤਾਲ ਮੁਕੇਰੀਆ ਦਾ
ਜਿਥੋਂ ਦੇ ਕੁੱਝ ਡਾਕਟਰਾ ਦੀਆ ਡਿਊਟੀ ਦੌਰਾਨ ਨੇੜਲੇ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ
ਲੋਕਾਂ ਇਲਾਜ ਕਰਨ ਦੀਆਂ ਸੀਸੀਟੀਵੀ ਵੀਡੀਓ ਵਾਈਰਲ ਹੋ ਰਹੀਆ ਹਨ।
ਦੱਸਿਆ ਜਾ ਰਿਹਾ ਹੈ ਕੀ ਇਹ ਸਿਲਸਿਲਾ ਪਿਛਲੇ ਲੰਬੇ ਸਮੇਂ ਤੋ ਚਲਦਾ ਆ ਰਿਹਾ ਹੈ।
ਇਲਜ਼ਾਮ ਹਨ ਕਿ ਸਰਕਾਰੀ ਹਸਪਤਾਲ ਦੇ ਕੁਝ ਡਾਕਟਰ ਲਾਲਚ ਦੇ ਚਲਦਿਆਂ
ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਆ ਰਹੇ ਮਰੀਜਾ ਨੂੰ ਗੁੰਮਰਾਹ ਕਰਕੇ
ਪਹਿਲਾਂ ਨਿਜੀ ਹਸਪਤਾਲ ਭੇਜਦੇ ਹਨ ਤੇ ਫਿਰ ਖ਼ੁਦ ਹੀ ਨਿੱਜੀ ਹਸਪਤਾਲ ਵਿੱਚ ਜਾ ਕੇ
ਮਰੀਜ਼ਾਂ ਦਾ ਅਪ੍ਰੇਸ਼ਨ ਤੇ ਇਲਾਜ਼ ਕਰਦੇ ਹਨ |
ਇਸ ਬਾਬਤ ਜਦ ਇਹਨਾ ਡਾਕਟਰਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਵਾਰ ਵਾਰ ਫੋਨ ਕਰਨ ਤੇ
ਬਾਵਜ਼ੂਦ ਕੋਈ ਫੋਨ ਨਹੀ ਚੁੱਕ ਰਿਹਾ |
ਉਥੇ ਹੀ ਇਸ ਬਾਰੇ ਜਦੋ ਜਿਲਾ ਹੁਸ਼ਿਆਰਪੁਰ ਦੇ ਸਿਵਲ ਸਰਜਨ ਪਵਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ
ਉਹਨਾ ਦੱਸਿਆ ਮਾਮਲਾ ਧਿਆਨ ਚ ਆਉਂਦੇ ਹੀ ਉਨ੍ਹਾਂ ਵਲੋਂ
ਮੁਕੇਰੀਆ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਨੋਟਿਸ ਜਾਰੀ ਕਰਕੇ ਜਬਾਬਤਲਬੀ ਕੀਤੀ ਗਈ ਹੈ।
ਸਿਵਲ ਸਰਜਨ ਹੁਸ਼ਿਆਰਪੁਰ ਪਵਨ ਕੁਮਾਰ ਨੇ ਕਿਹਾ ਕੀ ਇਸ ਤਰਾਂ ਦੇ ਮਾਮਲਿਆ ਨੂੰ ਲੈ ਕੇ ਪੰਜਾਬ ਸਰਕਾਰ
ਅਤੇ ਸਿਹਤ ਵਿਭਾਗ ਬਹੁਤ ਸ਼ਖਤ ਹੈ।ਇਸ ਲਈ ਕਿਸੇ ਵੀ ਤਰਾਂ ਦੀ ਤਰਾਂ ਦੀ ਧੋਖਾਧੜੀ ਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀ ਕੀਤਾ ਜਾਵੇਗਾ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।