Punjab Police | ਵੱਡੀ ਕਾਰਵਾਈ: ਹਥਿਆਰਾਂ ਸਮੇਤ 2 ਬਦਮਾਸ਼ ਗਿਰਫ਼ਤਾਰ|Bhagwant Mann
Punjab Police | ਵੱਡੀ ਕਾਰਵਾਈ: ਹਥਿਆਰਾਂ ਸਮੇਤ 2 ਬਦਮਾਸ਼ ਗਿਰਫ਼ਤਾਰ|Bhagwant Mann
ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇੰਟੈਲੀਜੈਂਸ ਅਧਾਰਤ ਕਾਰਵਾਈ ਦੌਰਾਨ ਅੰਤਰਰਾਜੀ ਗੈਰਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਬੇਨਕਾਬ 2 ਦੋਸ਼ੀ ਗ੍ਰਿਫਤਾਰ, 3 ਪਿਸਤੌਲ ਅਤੇ 5 ਮੈਗਜ਼ੀਨ ਬਰਾਮਦ
ਸ਼੍ਰੀ ਮੁਕਤਸਰ ਸਾਹਿਬ ਦੇ ਐਸ ਐਸ ਪੀ ਡਾ. ਅਖਿਲ ਚੌਧਰੀ ਦੀ ਅਗਵਾਈ ਅਤੇ ਸ੍ਰੀ ਮਨਮੀਤ ਸਿੰਘ ਢਿੱਲੋਂ, ਐਸ.ਪੀ. (ਡੀ) ਅਤੇ ਸ੍ਰੀ ਜਸਪਾਲ ਸਿੰਘ, ਡੀ.ਐਸ.ਪੀ. (ਲੰਬੀ) ਦੀ ਨਿਗਰਾਨੀ ਹੇਠ, ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਕ ਇੰਟੈਲੀਜੈਂਸ ਅਧਾਰਤ ਕਾਰਵਾਈ ਦੌਰਾਨ ਅੰਤਰਰਾਜੀ ਗੈਰਕਾਨੂੰਨੀ ਹਥਿਆਰ ਸਪਲਾਈ ਨੈੱਟਵਰਕ ਨੂੰ ਬੇਨਕਾਬ ਕਰਦਿਆਂ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ।
ਥਾਣਾ ਕਬਰਵਾਲਾ ਦੀ ਪੁਲਿਸ ਪਾਰਟੀ ਵੱਲੋਂ ਪਿੰਡ ਪੱਕੀ ਟਿੱਬੀ ਨੇੜੇ ਗਸ਼ਤ ਅਤੇ ਚੈਕਿੰਗ ਦੌਰਾਨ ਦੋ ਸ਼ੱਕੀ ਨੌਜਵਾਨਾਂ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ। ਉਨ੍ਹਾਂ ਦੀ ਤਲਾਸ਼ੀ ਦੌਰਾਨ 03 ਨਜਾਇਜ਼ .32 ਬੋਰ ਪਿਸਤੌਲਾਂ ਅਤੇ 05 ਮੈਗਜ਼ੀਨ ਬਰਾਮਦ ਕੀਤੇ ਗਏ।






















