ਪੜਚੋਲ ਕਰੋ
Indian Air Force ਦੀ ਟ੍ਰੇਨਿੰਗ ਲਈ ਚੁਣੀ ਗਈ ਨੰਗਲ ਦੀ ਕ੍ਰਿਤਿਕਾ
ਨੰਗਲ ਦੀ ਕ੍ਰਿਤਿਕਾ ਨੇ ਮਾਪਿਆਂ ਦਾ ਨਾਂ ਕੀਤਾ ਰੋਸ਼ਨ
IAF ਦੀ ਟ੍ਰੇਨਿੰਗ ਲਈ ਚੁਣੀ ਗਈ ਨੰਗਲ ਦੀ ਕ੍ਰਿਤਿਕਾ
ਕਿਵੇਂ ਪਹੁੰਚੀ ਇਸ ਮੁਕਾਮ ਤੱਕ ਦੱਸੀ ਮਿਹਨਤ ਦੀ ਕਹਾਣੀ
ਧੀ ਦੇ ਮੁਕਾਮ ਨੂੰ ਦੇਖ ਪਿਤਾ ਹੋਏ ਭਾਵੁਕ
ਭਾਰਤੀ ਵਾਯੂ ਸੈਨਾ ਵਿਚ ਟਰੈਨਿੰਗ ਲਈ ਨੰਗਲ ਦੀ ਰਹਿਣ ਵਾਲੀ ਕਰਿਤਕਾ ਦੀ ਚੋਣ ਹੋਈ ਹੈ,,,,ਨਵਾਂ ਨੰਗਲ ਸ਼ਿਵਾਲਿਕ ਐਵੇਨਿਊ ਦੀ ਕ੍ਰਿਤਿਕਾ ਦੇ ਪਿਤਾ ਇੱਕ ਜੂਨੀਅਰ ਇੰਜੀਨੀਅਰ ਹਨ, ਕ੍ਰਿਤਿਕਾ ਦੇ ਭਾਰਤੀ ਹਵਾਈ ਸੈਨਾ ਵਿੱਚ ਹੋਣ ਕਾਰਨ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਪੂਰਾ ਪਰਿਵਾਰ ਆਪਣੀ ਹੋਣਹਾਰ ਬੇਟੀ 'ਤੇ ਮਾਣ ਮਹਿਸੂਸ ਕਰ ਰਿਹਾ ਹੈ। ਪੂਰੇ ਪੰਜਾਬ ਦੀਆਂ 25 ਲੜਕੀਆਂ ਵਿੱਚੋਂ ਸਿਰਫ਼ ਤਿੰਨ ਲੜਕੀਆਂ ਦੀ ਭਾਰਤੀ ਹਵਾਈ ਸੈਨਾ ਵਿੱਚ ਚੋਣ ਹੋਈ ਹੈ, ਜਿਨ੍ਹਾਂ ਦੀ ਸਿਖਲਾਈ ਜੁਲਾਈ 2024 ਤੋਂ ਸ਼ੁਰੂ ਹੋਵੇਗੀ।
ਹੋਰ ਵੇਖੋ






















