Punjab Weather Update| ਪੰਜਾਬ ਦੇ 17 ਜਿਲ੍ਹਿਆਂ 'ਚ ਗੜ੍ਹਿਆਂ ਅਤੇ ਮੀਂਹ ਦਾ ਅਲਰਟ, ਕਿਸਾਨਾਂ ਨੂੰ ਪਾਈ ਫਿਕਰ
Punjab Weather Update| ਪੰਜਾਬ ਦੇ 17 ਜਿਲ੍ਹਿਆਂ 'ਚ ਗੜ੍ਹਿਆਂ ਅਤੇ ਮੀਂਹ ਦਾ ਅਲਰਟ, ਕਿਸਾਨਾਂ ਨੂੰ ਪਾਈ ਫਿਕਰ
#Orangealert #Punjab #WeatherUpdate #Snowfall #Himachal #ABPSanjha #ABPNews #ABPLIVE
ਕਿਸਾਨ ਸ਼ੰਭੂ ਬੌਰਡਰ ਤੇ ਬੈਠੇ ਨੇ ਕੱਲ੍ਹ ਨੂੰ ਦਿੱਲੀ ਵੱਲ ਕੂਚ ਕਰਨਾ ਪਰ ਮੌਸਮ ਨੇ ਵੀ ਕਿਸਾਨਾਂ ਨੂੰ ਪਰੇਸ਼ਾਨ ਕਰਨਾ, ਕਿਉਂਕਿ ਲੰਘੀ ਰਾਤ ਦਿੱਲੀ ਵਿੱਚ ਮੀਂਹ ਪਿਆ ਅਤੇ ਆਉਣ ਵਾਲੇ ਕੁਝ ਦਿਨ ਵੀ ਮੌਸਮ ਖਰਾਬ ਹੀ ਰਹੇਗਾ, ਨਾ ਸਿਰਫ ਧਰਨੇ ਤੇ ਬੈਠੇ ਕਿਸਾਨ ਬਲਕਿ ਫਸਲਾਂ ਲਈ ਵੀ ਇਸ ਵੇਲੇ ਦਾ ਮੀਂਹ ਮੁਸ਼ਕਿਲ ਵਧਾ ਸਕਦਾ, ਮੌਸਮ ਵਿਗਿਆਨ ਵੱਲੋਂ ਪੰਜਾਬ ਦੇ 17 ਜ਼ਿਲ੍ਹਿਆਂ ‘ਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ ਬਾਕੀ ਜ਼ਿਲ੍ਹਿਆਂ ‘ਚ ਯੈਲੋ ਅਲਰਟ ਰਹੇਗਾ, ਇਸੇ ਕੜੀ ‘ਚ ਪੰਜਾਬ ਸਮੇਤ ਹਰਿਆਣਾ ‘ਚ ਤੇਜ਼ ਹਵਾਵਾਂ ਚੱਲਣਗੀਆਂ ਅਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ, ਹਨ੍ਹੇਰੀ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।ਵਿਭਾਗ ਨੇ 21 ਫਰਵਰੀ ਤੱਕ ਲਈ ਮੌਸਮ ਖ਼ਰਾਬ ਰਹਿਣ ਸਬੰਧੀ ਦੱਸਿਆ ਹੈ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ‘ਚ 2-3 ਦਿਨਾਂ ਤੋਂ ਬਰਫ਼ਬਾਰੀ ਦਾ ਕ੍ਰਮ ਲਗਾਤਾਰ ਜਾਰੀ ਹੈ, ਜਿਸ ਨਾਲ ਸੜਕ ਮਾਰਗ ਬੰਦ ਹੋ ਗਿਆ ਹੈ, ਦੂਜੇ ਪਾਸੇ ਪੰਜਾਬ- ਹਰਿਆਣਾ ‘ਚ ਤੇਜ਼ ਹਵਾਵਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ ਅਤੇ ਮੀਂਹ ਨੇ ਵੀ ਦਸਤਕ ਦੇ ਦਿੱਤੀ ਹੈ,ਇਹ ਤਸਵੀਰਾਂ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਦੀਆਂ ਨੇ ਦੇਖੋ ਕਿਵੇਂ ਰੂ ਦੇ ਫੰਬਿਆਂ ਵਰਗੀ ਬਰਫ ਪੈ ਰਹੀ ਹੈ, ਪਾਣੀ ਜੰਮ ਗਿਆ ਹੈ, ਇਸ ਵਾਰ ਜਨਵਰੀ ਮਹੀਨੇ ਵਿੱਚ ਬਰਫਬਾਰੀ ਹੋਈ ਨਹੀਂ ਅਤੇ ਹੁਣ ਘਰਾਂ ਦੀਆਂ ਛੱਤਾਂ ਬਰਫ ਨਾਲ ਲੱਦੀਆਂ ਪਈਆਂ ਹਨ, ਸੈਲਾਨੀਆਂ ਨੂੰ ਇਹ ਦ੍ਰਿਸ਼ ਖੂਬ ਭਾ ਰਹੇ ਨੇ, ਅਤੇ ਇਸ ਬਰਫਬਾਰੀ ਦਾ ਨਤੀਜਾ ਆਉਂਦੇ ਦਿਨੀ ਪੰਜਾਬ ਵਿੱਚ ਦਿਸੇਗਾ,
ਇਹ ਤਸਵੀਰਾਂ ਹੁਣ ਲੱਦਾਖ ਦੀਆਂ ਨੇ ਸਾਰੀ ਧਰਤੀ ਬਰਫ ਹੇਠ ਲੁੱਕ ਗਈ ਹੈ,ਕਾਰਾਂ ਬਰਫ ਹੇਠਾਂ ਦੱਬੀਆਂ ਗਈਆਂ ਨੇ, ਦਰਖ਼ਤ ਦੀਆਂ ਟਾਹਣੀਆਂ ਤੇ ਬਰਫ ਹੀ ਬਰਫ ਪਈ ਹੈ, ਕਸ਼ਮੀਰ ਦੇ ਗੁਲਮਰਗ ਸਮੇਤ ਵਧੇਰੇ ਉੱਚੇ ਇਲਾਕਿਆਂ ‘ਚ ਬੀਤੀ ਰਾਤ ਤਾਜ਼ਾ ਬਰਫ਼ਬਾਰੀ ਹੋਈ ਅਤੇ ਮੈਦਾਨੀ ਇਲਾਕਿਆਂ ‘ਚ ਲਗਾਤਾਰ ਦੂਜੇ ਦਿਨ ਬਾਰਸ਼ ਹੋਣ ਨਾਲ ਜਨ-ਜੀਵਨ ਪ੍ਰਭਾਵਿਤ ਰਿਹਾ।