Gurdaspur 'ਚ Pitbull ਕੁੱਤੇ ਨੇ 5 ਪਿੰਡਾਂ 'ਚ 12 ਲੋਕਾਂ ਨੂੰ ਵੱਢਿਆ
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਵੀਰਵਾਰ ਰਾਤ ਤੋਂ ਸ਼ੁੱਕਰਵਾਰ ਸਵੇਰ ਤੱਕ ਪਿਟਬੁਲ ਕੁੱਤੇ ਨੇ ਕਹਿਰ ਢਾਹ ਦਿੱਤਾ। ਕੁੱਤੇ ਨੇ ਇੱਕ ਤੋਂ ਬਾਅਦ ਇੱਕ 12 ਲੋਕਾਂ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਛੱਡ ਲਿਆ। ਕੁੱਤੇ ਨੇ ਹੋਰ ਜਾਨਵਰਾਂ 'ਤੇ ਵੀ ਹਮਲਾ ਕੀਤਾ ਅਤੇ ਉਨ੍ਹਾਂ ਦਾ ਮਾਸ ਲਾਹ ਲਿਆ। ਪਾਗਲ ਹੋ ਚੁੱਕੇ ਕੁੱਤੇ ਨੂੰ ਪਿੰਡ ਵਾਸੀਆਂ ਨੇ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ । 12 ਲੋਕਾਂ ਨੂੰ ਇਕੱਠੇ ਵੱਢੇ ਜਾਣ ਦਾ ਹੈਰਾਨ ਕਰਨ ਵਾਲਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ਇਲਾਕੇ ਦੇ ਨਾਲ ਲੱਗਦੇ ਪਿੰਡਾਂ ਦਾ ਹੈ। ਤੰਗੋਸ਼ਾਹ ਪਿੰਡ ਤੋਂ ਚੌਹਾਣਾ ਪਿੰਡ ਸਮੇਤ ਪੰਜ ਪਿੰਡਾਂ ਦੇ ਲੋਕਾਂ ਨੂੰ ਪਿਟਬੁੱਲ ਨੇ ਬੁਰੀ ਤਰ੍ਹਾਂ ਵੱਢਿਆ। ਇਸ ਦੌਰਾਨ ਕੁੱਤੇ ਨੇ 15 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਨੈਸ਼ਨਲ ਹਾਈਵੇਅ ਨੂੰ ਵੀ ਪਾਰ ਕੀਤਾ। ਕੁੱਤਿਆਂ ਦੇ ਵੱਢਣ ਕਾਰਨ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ।























