ਪੜਚੋਲ ਕਰੋ
Advertisement
‘ਚਿੱਟੇ’ ਦੀ ਭੇਂਟ ਚੜ੍ਹਿਆ ਪੰਜਾਬ ਦਾ ਕੌਮੀ ਪੱਧਰ ਦਾ ਬਾਕਸਿੰਗ ਖਿਡਾਰੀ
‘ਚਿੱਟੇ’ ਦੀ ਭੇਂਟ ਚੜ੍ਹਿਆ ਪੰਜਾਬ ਦਾ ਕੌਮੀ ਪੱਧਰ ਦਾ ਬਾਕਸਿੰਗ ਖਿਡਾਰੀ
ਤਲਵੰਡੀ ਸਾਬੋ : ਨਸ਼ਿਆਂ ਦੇ ਖਾਤਮੇ ਨੂੰ ਪਹਿਲੀ ਤਰਜੀਹ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਦੇ ਕਰੀਬ ਚਾਰ ਮਹੀਨਿਆਂ ਬਾਅਦ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ਬਾਕਸਿੰਗ ਦਾ ਕੌਮੀ ਪੱਧਰ ਦਾ 5 ਵਾਰ ਦਾ ਤਗਮਾ ਜੇਤੂ ਖਿਡਾਰੀ ‘ਚਿੱਟੇ’ ਦੀ ਭੇਂਟ ਚੜ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ (22) ਪੁੱਤਰ ਪ੍ਰੀਤਮ ਸਿੰਘ ਬਾਕਸਿੰਗ ਦਾ ਕੌਮੀ ਪੱਧਰ ਦਾ ਖਿਡਾਰੀ ਸੀ। ਹੁਣ ਤੱਕ ਹੋਏ ਕੌਮੀ ਬਾਕਸਿੰਗ ਮੁਕਾਬਲਿਆਂ ਵਿੱਚ ਜਿੱਥੇ ਉਸਨੇ 5 ਤਗਮੇ ਆਪਣੇ ਨਾਂ ਕੀਤੇ ਸਨ ,ਉੱਥੇ ਉਹ ਦੋ ਵਾਰ ਗੋਲਡ ਮੈਡਲ ਜਿੱਤ ਚੁੱਕਾ ਸੀ। ਬਾਕਸਿੰਗ ਕੋਚ ਹਰਦੀਪ ਸਿੰਘ ਵੱਲੋਂ ਮੁਹੱਈਆ ਜਾਣਕਾਰੀ ਮੁਤਾਬਿਕ ਸਵੇਰੇ ਕਰੀਬ 11 ਵਜੇ ਕੁਲਦੀਪ ਘਰੋਂ ਨਿਕਲਿਆ ਸੀ ਪਰ ਸ਼ਾਮ ਤੱਕ ਉਸ ਨਾਲ ਸੰਪਰਕ ਨਾ ਹੋਣ 'ਤੇ ਉਸਦੀ ਭਾਲ ਕੀਤੀ ਗਈ ਤਾਂ ਰਾਮਾਂ ਰੋਡ 'ਤੇ ਪੈਦੇ ਰਜਬਾਹੇ ਦੇ ਇੱਕ ਕਿਨਾਰੇ ਖੇਤਾਂ ਵਿੱਚੋਂ ਉਸਦੀ ਲਾਸ਼ ਬਰਾਮਦ ਹੋਈ।
ਅੱਖੀਂ ਦੇਖਣ ਵਾਲਿਆਂ ਅਨੁਸਾਰ ਉਸ ਕੋਲੋਂ ਇੱਕ ਸਰਿੰਜ ਵੀ ਮਿਲੀ ਹੈ ,ਜਿਸ ਨੂੰ ਦੇਖਦਿਆਂ ਲੱਗਦਾ ਹੈ ਕਿ ਉਸਦੀ ‘ਚਿੱਟੇ’ ਦੀ ਓਵਰਡੋਜ਼ ਨਾਲ ਮੌਤ ਹੋਈ ਹੈ। ਹਾਲਾਂਕਿ ਮ੍ਰਿਤਕ ਦੇ ਵਾਰਿਸਾਂ ਨੇ ਉਸਨੂੰ ਕਿਸੇ ਵੱਲੋਂ ਉਕਤ ਟੀਕਾ ਲਗਾਏ ਜਾਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀ ਕੀਤਾ ਕਿਉਂਕਿ ਉਨਾਂ ਮੁਤਾਬਿਕ ਉਹ ‘ਚਿੱਟੇ’ ਦਾ ਆਦੀ ਨਹੀ ਸੀ। ਉੱਧਰ ਖਿਡਾਰੀ ਦੀ ਦੇਹ ਨੂੰ ਤੁਰੰਤ ਐਂਬੂਲੈਂਸ ਰਾਹੀਂ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਲਿਆਂਦਾ ਗਿਆ ਅਤੇ ਉਕਤ ਖ਼ਬਰ ਅੱਗ ਵਾਂਗ ਖਿਡਾਰੀਆਂ ਵਿੱਚ ਫੈਲ ਗਈ।
ਸਿਵਲ ਹਸਪਤਾਲ ਸ਼ਾਮ ਸਮੇਂ ਇਕੱਤਰ ਵੱਡੀ ਗਿਣਤੀ ਖਿਡਾਰੀਆਂ ਨੇ ਕਥਿਤ ਦੋਸ਼ ਲਾਏ ਕਿ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿੱਚ ‘ਚਿੱਟਾ’ ਜ਼ੋਰ ਸ਼ੋਰ ਨਾਲ ਵਿਕ ਰਿਹੈ ਪਰ ਪੁਲਿਸ ਪ੍ਰਸ਼ਾਸਨ ਅੱਖਾਂ ਮੀਚ ਕੇ ਬੈਠਾ ਹੈ,ਕਈ ਖਿਡਾਰੀ ਇਸ ਮੌਕੇ ਭੁੱਬਾਂ ਮਾਰ ਰੋਂਦੇ ਦਿਖਾਈ ਦਿੱਤੇ। ਉੱਧਰ ਧਰਮਵੀਰ ਸਿੰਘ ਐੱਸ.ਆਈ ਦੀ ਅਗਵਾਈ 'ਚ ਪੁੱਜੀ ਪੁਲਿਸ ਟੀਮ ਨੇ ਮੁਢਲੀ ਪ੍ਰਕ੍ਰਿਆ ਆਰੰਭ ਦਿੱਤੀ ਹੈ। ਉਨਾਂ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ
Farmers Protest|Jagjit Singh Dallewal Health Report|ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ Update |Abp Sanjha
Farmers Protest | ਕਿਸਾਨਾਂ ਦੇ ਹੌਂਸਲੇ ਬੁਲੰਦ! ਪੰਜਾਬ 'ਚ ਰੇਲਾਂ ਜਾਮ |Abp Sanjha
Farmers Protest | ਸੁਪਰੀਮ ਕੋਰਟ ਦਾ ਕਿਸਾਨਾਂ ਨੂੰ ਲੈਕੇ ਅਹਿਮ ਹੁਕਮ ਵਕੀਲ਼ ਨੇ ਕੀਤੇ ਖ਼ੁਲਾਸੇ! |Supreme Court |
SGPC ਪ੍ਰਧਾਨ ਧਾਮੀ 'ਤੇ ਹੋਵੇਗੀ ਕਾਰਵਾਈ! ਬੀਬੀ ਜਗੀਰ ਕੌਰ ਨੇ ਕੀਤੀ ਮੰਗ |dhami vs bibi jagir Kaur
Farmers Protest | ਕਿਸਾਨਾਂ ਦੇ ਪੱਖ 'ਚ ਆਏ ਸਾਬਕਾ CM Charnjeet Singh Channi ਸੰਸਦ 'ਚ ਕੀਤਾ ਅਹਿਮ ਬਿੱਲ ਪੇਸ਼
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਕਾਰੋਬਾਰ
ਟ੍ਰੈਂਡਿੰਗ ਟੌਪਿਕ
Advertisement