ਪੜਚੋਲ ਕਰੋ
Advertisement
Cabinet Miister meet hayer ਦੀ ਚੇਤਾਵਨੀ,ਸਖ਼ਤੀ ਕਰਨ ਨੂੰ ਮਜਬੂਰ ਨਾ ਕਰਨ ਲੋਕ
Cabinet Miister meet hayer ਦੀ ਚੇਤਾਵਨੀ,ਸਖ਼ਤੀ ਕਰਨ ਨੂੰ ਮਜਬੂਰ ਨਾ ਕਰਨ ਲੋਕ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵਾਤਾਵਰਨ ਦੇ ਮੁੱਦੇ 'ਤੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਸਾਰੀ ਦੁਨੀਆ ਵਾਤਾਵਰਨ ਨੂੰ ਬਚਾਉਣ ਵੱਲ ਧਿਆਨ ਦੇ ਰਹੀ ,ਅਸੀਂ ਵੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਸਭ ਲੋਕ ਵਾਤਾਵਰਨ ਨੂੰ ਸੁਧਾਰਨ ਲਈ ਲੱਗੇ ਹੋਏ ਹਨ ਪਰ ਅਜੇ ਵੀ ਬਹੁਤ ਗਤਿਵਿਧੀਆਂ ਨੇ ਜਿਸ ਨਾਲ ਵਾਤਾਵਰਨ ਵਿਗੜ ਰਿਹਾ ਹੈ। ਸਾਡੀ ਪੰਜਾਬ ਨੂੰ ਸਾਫ ਸੁਥਰਾ ਰੱਖਣ ਦੀ ਮੁੱਢਲੀ ਜ਼ਿੰਮੇਵਾਰੀ ਹੈ
ਮੀਤ ਹੇਅਰ ਨੇ ਦੱਸਿਆ ਕਿ 5 ਅਗਸਤ ਨੂੰ ਮੁਹਿੰਮ ਦੀ ਸ਼ੁਰੂਆਤ ਹੋਵੇਗੀ। 5 ਅਗਸਤ ਤੋਂ ਪਲਾਸਟਿਕ ਦੇ ਕੈਰੀ ਬੈਗ ਬੰਦ ਹੋਣਗੇ ਅਤੇ ਸਿੰਗਲ ਯੂਜ਼ ਪਲਾਸਟਿਕ ਵੀ ਬੈਨ ਹੋਵੇਗੀ। ਉਨ੍ਹਾਂ ਦੱਸਿਆ ਕਿ ਧੂਰੀ ਵਿਖੇ ਮੁਹਿੰਮ ਦੀ ਸ਼ੁਰੂਆਤ ਹੋਵੇਗੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਭ ਇਸ ਮੁਹਿੰਮ ਦਾ ਸਾਥ ਦੇਣ ਅਤੇ ਸਖ਼ਤੀ ਕਰਨ ਨੂੰ ਮਜਬੂਰ ਨਾ ਕੀਤਾ ਜਾਵੇ।
ਦੱਸ ਦੇਈਏ ਕਿ 1 ਜੁਲਾਈ ਨੂੰ ਦੇਸ਼ ਭਰ ’ਚ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ’ਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ। ਦਰਅਸਲ ਇਸ ਪਲਾਸਟਿਕ ਨਾਲ ਵਾਤਾਵਰਣ ’ਤੇ ਮਾੜਾ ਅਸਰ ਪੈਂਦਾ ਹੈ, ਜਿਸ ਕਾਰਨ ਸਰਕਾਰ ਨੇ ਇਸ ’ਤੇ ਪਾਬੰਦੀ ਲਾਈ ਹੈ। ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਖ਼ਤਮ ਕਰਨ ਲਈ ਕੁੱਝ ਲੋਕਾਂ ਵੱਲੋਂ ਆਪਣੇ ਪੱਧਰ 'ਤੇ ਇਸ ਦਾ ਬਦਲ ਵੀ ਲੱਭਿਆ ਜਾ ਰਿਹਾ ਹੈ।
ਉੱਥੇ ਹੀ ਦੂਜੇ ਪਾਸੇ ਛੋਟੇ ਦੁਕਾਨਦਾਰਾਂ ਨੇ ਇਸ ਨੂੰ ਚੰਗਾ ਕਦਮ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਲਿਫ਼ਾਫ਼ਿਆਂ ਦਾ ਖਰਚਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਹੁਣ ਇਸ ਤੋਂ ਛੁਟਕਾਰਾ ਮਿਲੇਗਾ ਅਤੇ ਲੋਕਾਂ ਨੂੰ ਆਦਤ ਪਵੇਗੀ ਕਿ ਉਹ ਆਪਣੇ ਘਰੋਂ ਹੀ ਝੋਲਾ ਲੈ ਕੇ ਆਉਣਗੇ ਅਤੇ ਪ੍ਰਦੂਸ਼ਣ ਤੋਂ ਛੁਟਕਾਰਾ ਮਿਲੇਗਾ ਉਨ੍ਹਾਂ ਕਿਹਾ ਇਹ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਚੰਗਾ ਕਦਮ ਹੈ।
ਪੰਜਾਬ
Sukhbir Badal Song | ਮੈਨੂੰ ਸੁਖਬੀਰ ਨੇ ਕੱਖ ਨੀ ਦਿੱਤਾ! ਗਾਇਕ ਨੇ ਖਾਧੀ 'ਗੀਤਾ' ਦੀ ਸਹੁੰ | Rocky Mittal
Farmer Protest | ਸਿਰ 'ਤੇ ਕਫ਼ਨ ਬਣਕੇ ਕਰਾਂਗੇ ਦਿੱਲੀ ਵੱਲ ਕੂਚ!ਕਿਸਾਨ ਆਗੂ ਨੇ ਕੇਂਦਰ ਨੂੰ ਵੰਗਾਰਿਆ
BJP ਨੂੰ Aman Arora ਦਾ ਵੱਡਾ ਚੈਂਲੇਂਜ! ਡਰਾਮੇਬਾਜ਼ੀ ਛੱਡ ਕੇ ਕਰੋ.... |Ravneet Bittu |AAP Punjab
Akali Dal | ਅਕਾਲੀ ਆਗੂ ਨੇ ਫ਼ੋਲੇ 'ਆਪ' ਪੋਤੜੇ ਕੱਢ ਲਿਆਂਦੇ ਵੱਡੇ ਸਬੂਤ! |Abp Sanjha
Kisan Andolan: ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, Sarwan Singh Pandher ਨੇ ਦੱਸੀ ਪੂਰੀ ਪਲੈਨਿੰਗ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਪੰਜਾਬ
ਤਕਨਾਲੌਜੀ
ਟ੍ਰੈਂਡਿੰਗ ਟੌਪਿਕ
Advertisement