ਪੜਚੋਲ ਕਰੋ
Punjab News । Navjot Singh Sidhu । ਸਿੱਧੂ ਨੂੰ ਜੇਲ੍ਹ ਤੋਂ ਜਲਦ ਮਿਲੇਗੀ ਛੁੱਟੀ!
Punjab News: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਇੱਕ ਸਹਿਯੋਗੀ ਨੇ ਦਾਅਵਾ ਕੀਤਾ ਹੈ ਕਿ ਨਵਜੋਤ ਸਿੱਧੂ ਨੇ ਸਖਤ ਜੀਵਨ ਸ਼ੈਲੀ ਨੂੰ ਅਪਣਾਉਂਦੇ ਹੋਏ ਪਿਛਲੇ ਛੇ ਮਹੀਨਿਆਂ ਵਿੱਚ 34 ਕਿੱਲੋ ਭਾਰ ਘਟਾਇਆ ਹੈ। ਸਿੱਧੂ ਨੇ ਭਾਰ ਘਟਾਉਣ ਲਈ ਪਟਿਆਲਾ ਜੇਲ੍ਹ ਵਿੱਚ ਆਪਣੀ ਖੁਰਾਕ, ਦੋ ਘੰਟੇ ਯੋਗਾ ਤੇ ਕਸਰਤ ਦੀ ਰੁਟੀਨ ਬਣਾਈ ਰੱਖੀ। 80-90 ਦੇ ਦਹਾਕੇ ਦੇ ਕ੍ਰਿਕਟਰ ਨਵਜੋਤ ਸਿੱਧੂ ਦਾ ਕੱਦ 6 ਫੁੱਟ 2 ਇੰਚ ਹੈ ਤੇ ਹੁਣ ਉਨ੍ਹਾਂ ਦਾ ਵਜ਼ਨ 99 ਕਿਲੋ ਹੈ।
ਹੋਰ ਵੇਖੋ

















