SAD | 'ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦਾ ਮਤਾ ਪਾਸ'
SAD | 'ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦਾ ਮਤਾ ਪਾਸ'
ਅਕਾਲੀ ਦਲ ਹੋਇਆ ਦੋ ਫਾੜ !!!
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਚੰਡੀਗੜ੍ਹ 'ਚ ਬੈਠਕ
ਬਾਗ਼ੀ ਟਕਸਾਲੀਆਂ ਨੇ ਜਲੰਧਰ 'ਚ ਕੀਤੀ ਬੈਠਕ
'ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦਾ ਮਤਾ ਪਾਸ'
ਬੀਬੀ ਜਗੀਰ ਕੌਰ,ਸਿਕੰਦਰ ਸਿੰਘ ਮਲੂਕਾ,ਗੁਰਪ੍ਰਤਾਪ ਸਿੰਘ ਵਡਾਲਾ ਬਾਗ਼ੀ
ਢੀਂਡਸਾ ,ਚੰਦੂਮਾਜਰਾ,ਚਰਨਜੀਤ ਸਿੰਘ ਬਰਾੜ,ਸੁਰਜੀਤ ਸਿੰਘ ਰੱਖੜਾ ਬਾਗ਼ੀ
ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੋ ਗਿਆ ਹੈ |
ਮਸਲਾ ਪਾਰਟੀ ਪ੍ਰਧਾਨ ਦੇ ਅਹੁਦੇ ਦਾ ਹੈ |
ਅੱਜ ਪੰਜਾਬ ਦੀ ਸਿਆਸਤ ਚ ਅਕਾਲੀ ਲ ਦਾ ਜੋ ਹਾਲ ਹੈ ਉਸ ਪਿੱਛੇ ਪ੍ਰਧਾਨ ਦੀ ਕਮਜ਼ੋਰੀਆਂ ਤੇ ਗ਼ਲਤ ਨੀਤੀਆਂ ਤੇ ਫੈਸਲੇ ਹਨ |
ਇਸ ਲਈ ਪਾਰਟੀ ਪ੍ਰਧਾਨ ਬਦਲਣ ਦੀ ਜ਼ਰੂਰਤ ਹੈ |
ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਏ ਧੜੇ ਤੇ ਟਕਸਾਲੀ ਅਕਾਲੀ ਲੀਡਰਾਂ ਦਾ
ਜਿਨ੍ਹਾਂ ਚ ਬੀਬੀ ਜਗੀਰ ਕੌਰ,ਸਿਕੰਦਰ ਸਿੰਘ ਮਲੂਕਾ,ਗੁਰਪ੍ਰਤਾਪ ਸਿੰਘ ਵਡਾਲਾ,ਪਰਮਿੰਦਰ ਸਿੰਘ ਢੀਂਡਸਾ
ਪ੍ਰੇਮ ਸਿੰਘ ਚੰਦੂਮਾਜਰਾ,ਚਰਨਜੀਤ ਸਿੰਘ ਬਰਾੜ,ਸੁਰਜੀਤ ਸਿੰਘ ਰੱਖੜਾ,ਸੁੱਚਾ ਸਿੰਘ ਛੋਟੇਪੁਰ ਵਰਗੇ ਟਕਸਾਲੀ ਅਕਾਲੀ ਸ਼ਾਮਲ ਹਨ |
ਉਕਤ ਲੀਡਰਾਂ ਨੇ ਅੱਜ ਚੰਡੀਗੜ੍ਹ ਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਹੋ ਰਹੀ ਮੀਟਿੰਗ
ਤੋਂ ਬਾਗ਼ੀ ਹੋ ਕੇ ਜਲੰਧਰ ਚ ਬਰਾਬਰ ਮੀਟਿੰਗ ਕੀਤੀ |
ਤੇ ਪਾਰਟੀ ਪ੍ਰਧਾਨ ਬਦਲਣ ਦਾ ਮਤਾ ਪਾਸ ਕੀਤਾ ਗਿਆ ਹੈ |
ਇੰਨਾ ਹੀ ਨਹੀਂ 1 ਜੁਲਾਈ ਨੂੰ ਤਮਾਮ ਟਕਸਾਲੀ ਲੀਡਰ ਅੰਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਜਾਣਗੇ
ਜਿਥੇ ਇਹ ਸਾਰੇ ਆਗੂ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਹੋਈ ਗ਼ਲਤੀਆਂ ਦੀ ਮਾਫ਼ੀ ਮੰਗਣਗੇ |