ਪੜਚੋਲ ਕਰੋ
ਮਾਲ ਗੱਡੀਆਂ 'ਤੇ ਰੋਕ, ਸੂਬੇ 'ਚ ਯੂਰੀਆ ਦੀ ਹੋਈ ਭਾਰੀ ਕਮੀ
ਖੇਤੀ ਕਾਨੂੰਨਾਂ ਨੂੰ ਲੇ ਪੰਜਾਬ 'ਚ ਪਿਛਲੇ ਦੋ ਮਹੀਨੇ ਤੋਂ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।ਸੂਬੇ ਅੰਦਰ ਪਿਛਲੇ ਡੇਢ ਮਹੀਨੇ ਤੋਂ ਮਾਲ ਗੱਡੀਆਂ ਦੀ ਆਵਾਜਾਈ ਠੱਪ ਪਈ ਹੈ।ਰੇਲ ਸੇਵਾ ਬੰਦ ਹੋਣ ਕਾਰਨ ਪੰਜਾਬ ਅੰਦਰ ਬਹੁਤ ਸਾਰੀਆਂ ਚੀਜ਼ਾਂ ਦੀ ਕਮੀ ਆਉਂਦੀ ਜਾ ਰਹੀ ਹੈ।ਇੱਕ ਪਾਸੇ ਜਿੱਥੇ ਕੋਲੇ ਦੀ ਕਮੀ ਨੇ ਪੰਜਾਬ ਅੰਦਰ ਬਿਜਲੀ ਪ੍ਰੋਡਕਸ਼ਨ ਨੂੰ ਬੰਦ ਕਰ ਦਿੱਤਾ ਹੈ ਉਥੇ ਹੀ ਦੂਜੇ ਪਾਸੇ ਯੂਰੀਆ ਅਤੇ ਖਾਦਾਂ ਦੀ ਕਮੀ ਨੇ ਕਿਸਾਨਾਂ ਦੀ ਚਿੰਤਾ ਵੱਧਾ ਦਿੱਤੀ ਹੈ।ਇਸ ਪਾਸੇ ਕਣਕ ਦੀ ਫ਼ਸਲ ਨੂੰ ਯੂਰੀਆ ਦੀ ਕਮੀ ਨਾਲ ਨੁਕਸਾਨ ਦਾ ਖਦਸ਼ਾ ਹੈ ਤਾਂ ਦੂਜੇ ਪਾਸੇ ਆਲੂ ਦੀ ਫ਼ਸਲ ਤੇ ਪ੍ਰਭਾਵ ਪੈਣ ਦਾ ਖ਼ਤਰਾ ਮੰਡਰਾ ਰਿਹਾ ਹੈ।
ਹੋਰ ਵੇਖੋ






















