Singer Shubh New Controversy | ਮੁੜ ਨਵੇਂ ਵਿਵਾਦਾਂ ਚ ਪੰਜਾਬੀ ਗਾਇਕ ਸ਼ੁਭ - ਕੀ ਸਟੇਜ 'ਤੇ ਸ਼ੁੱਭ ਵਲੋਂ ਇਹ ਕਰਨਾ ਠੀਕ ਸੀ ?
Singer Shubh New Controversy | ਮੁੜ ਨਵੇਂ ਵਿਵਾਦਾਂ ਚ ਪੰਜਾਬੀ ਗਾਇਕ ਸ਼ੁਭ - ਕੀ ਸਟੇਜ 'ਤੇ ਸ਼ੁੱਭ ਵਲੋਂ ਇਹ ਕਰਨਾ ਠੀਕ ਸੀ ?
#Abplive #Shubh #Controversy
ਪੰਜਾਬੀ ਗਾਇਕ ਸ਼ੁਭ ਇੱਕ ਵਾਰ ਮੁੜ ਵਿਵਾਦਾਂ ਵਿੱਚ ਘਿਰ ਗਏ ਹਨ।
ਲੰਡਨ ਚ ਲਾਈਵ ਸ਼ੋਅ ਦੌਰਾਨ ਸ਼ੁੱਭ ਵਲੋਂ ਇੰਦਰਾ ਗਾਂਧੀ ਦੇ ਕਤਲ ਵਾਲੀ Hoodie ਦਿਖਾਉਣ ਤੇ ਵਿਵਾਦ ਖੜ੍ਹਾ ਹੋ ਗਿਆ।
ਦਰਅਸਲ ਪੰਜਾਬੀ ਗਾਇਕ ਸ਼ੁਭ ਤੇ ਇੰਦਰਾ ਗਾਂਧੀ ਦੇ ਕਤਲ ਵਾਲੀ ਹੁੱਡੀ ਦਾ ਪ੍ਰਚਾਰ ਕਰਨ ਦੇ ਇਲਜ਼ਾਮ ਲੱਗੇ ਹਨ।
ਲੰਡਨ ਚ ਲਾਈਵ ਸ਼ੋਅ ਦੌਰਾਨ ਉਨ੍ਹਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ।
ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ੁਭ ਨੇ ਸਟੇਜ ਤੋਂ ਇੱਕ ਹੁੱਡੀ ਦਰਸ਼ਕਾਂ ਨੂੰ ਦਿਖਾਈ, ਜਿਸ ਉੱਤੇ ਪੰਜਾਬ ਦਾ ਨਕਸ਼ਾ ਬਣਿਆ ਨਜ਼ਰ ਆ ਰਿਹਾ ਹੈ।
ਇਸ ਨਕਸ਼ੇ ਉੱਤੇ ਕੁਝ ਅਖ਼ਬਾਰੀ ਖ਼ਬਰਾਂ ਦੀਆਂ ਤਸਵੀਰਾਂ ਅਤੇ ਨਾਲ ਹੀ ਦੋ ਗੋਲੀਆਂ ਚਲਾਉਂਦੇ ਸਿੱਖ ਵਿਅਕਤੀ ਦਿਖਾਏ ਗਏ ਹਨ।
ਹੁੱਡੀ ਦੇ ਇੱਕ ਪਾਸੇ ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਦ੍ਰਿਸ਼ ਨੂੰ ਦਰਸਾਇਆ ਗਿਆ ਹੈ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਸਣੇ ਸੋਸ਼ਲ ਮੀਡੀਆ ਯੂਜਰਜ਼ ਨੇ ਸ਼ੁਭ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਦੱਸ ਦੇਈਏ ਕਿ ਵਿਵਾਦ ਵਧਣ ਤੇ ਪੰਜਾਬੀ ਗਾਇਕ ਸ਼ੁਭ ਨੇ ਇਸ ਨੂੰ ਲੈ ਕੇ ਸਪਸ਼ਟੀਕਰਨ ਵੀ ਦਿੱਤਾ ਹੈ।
ਸ਼ੁਭ ਨੇ ਇਸ ਮੁੱਦੇ ''ਤੇ ਆਪਣੀ ਚੁੱਪੀ ਤੋੜਦਿਆਂ ਇੱਕ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ।
ਉਨ੍ਹਾਂ ਨੇ ਲਿਖਿਆ, "ਮੈਂ ਜੋ ਮਰਜ਼ੀ ਕਰਾਂ, ਕੁਝ ਲੋਕ ਇਸ ਨੂੰ ਮੇਰੇ ਵਿਰੁੱਧ ਲਿਆਉਣ ਲਈ ਕੁਝ ਨਾ ਕੁਝ ਲੱਭ ਹੀ ਲੈਣਗੇ। ਲੰਡਨ ਵਿੱਚ ਮੇਰੇ ਪਹਿਲੇ ਸ਼ੋਅ ਦੌਰਾਨ ਦਰਸ਼ਕਾਂ ਨੇ ਮੇਰੇ ਵੱਲ ਬਹੁਤ ਸਾਰੇ ਕੱਪੜੇ, ਗਹਿਣੇ ਅਤੇ ਫ਼ੋਨ ਸੁੱਟੇ ਸਨ।"
"ਮੈਂ ਉੱਥੇ ਆਪਣੀ ਕਲਾ ਦਾ ਮੁਜ਼ਾਹਰਾ ਕਰਨ ਲਈ ਗਿਆ ਸੀ, ਇਹ ਦੇਖਣ ਲਈ ਨਹੀਂ ਕਿ ਮੇਰੇ ''ਤੇ ਕੀ ਸੁੱਟਿਆ ਗਿਆ ਹੈ ਅਤੇ ਇਸ ''ਤੇ ਕੀ ਬਣਿਆ ਹੋਇਆ ਹੈ। ਟੀਮ ਨੇ ਤੁਹਾਡੇ ਸਾਰਿਆਂ ਲਈ ਸ਼ੌਅ ਕਰਨ ਲਈ ਪਿਛਲੇ ਕੁਝ ਮਹੀਨਿਆਂ ਤੋਂ ਬਹੁਤ ਸਖ਼ਤ ਮਿਹਨਤ ਕੀਤੀ ਹੈ। ਨਫ਼ਰਤ ਅਤੇ ਨਕਾਰਾਤਮਕਤਾ ਫੈਲਾਉਣਾ ਬੰਦ ਕਰੋ।"
ਇਸਦੇ ਨਾਲ ਹੀ ਸ਼ੁਭ ਨੇ ਆਪਣੀ ਇਕ ਵੀਡੀਓ ਸ਼ੇਅਰ ਕੀਤੀ ਜਿਸ ਚ ਉਹ ਸਟੇਜ ਤੋਂ ਸਮਾਨ ਚੁੱਕ ਕੇ ਵਿਖਾਉਂਦੇ ਨਜ਼ਰ ਆ ਰਹੇ ਹਨ
ਲੇਕਿਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਨੇ ਤੁਹਾਡੇ ਵੱਲ ਨਫ਼ਰਤੀ ਸੁਨੇਹਾ ਸੁੱਟਿਆ ਤੇ ਤੁਸੀਂ ਪ੍ਰਚਾਰ ਕਰ ਦਿੱਤਾ ਇਹ ਗ਼ਲਤ ਹੈ |
ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਸ਼ੁਭ ਦਾ 23 ਸਤੰਬਰ, 2023 ਤੋਂ ਭਾਰਤ ਵਿੱਚ ਸ਼ੁਰੂ ਹੋਣ ਵਾਲਾ ਸੰਗੀਤਕ ਟੂਰ ‘ਸਟਿਲ ਰੋਲਿਨ’ ਰੱਦ ਹੋ ਗਿਆ ਸੀ।
ਇਹ ਸ਼ੋਅ ਰੱਦ ਹੋਣ ਦਾ ਕਾਰਨ ਵੀ ਸ਼ੁਭ ਖ਼ਿਲਾਫ਼ ਕਥਿਤ ਤੌਰ ’ਤੇ ਖ਼ਾਸਿਲਤਾਨ ਹਮਾਇਤੀ ਹੋਣ ਦੇ ਲੱਗੇ ਇਲਜ਼ਾਮ ਸਨ।
ਪਰ ਸ਼ੁਭ ਨੇ ਉਸ ਸਮੇਂ ਵੀ ਆਪਣਾ ਸਪੱਸ਼ਟੀਕਰਨ ਦਿੰਦਿਆਂ ਸ਼ੋਅ ਰੱਦ ਹੋਣ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।