Sri Darbar Sahib Yoga Girl | ਜਾਤੀ ਰੰਗਤ ਲੈ ਰਿਹਾ ਯੋਗਾ Girl ਦਾ ਮਾਮਲਾ, 'ਦਲਿਤ ਹਿੰਦੂ ਹੈ ਅਰਚਨਾ ਮਕਵਾਨਾ ਇਸ ਲਈ...'
Sri Darbar Sahib Yoga Girl | ਜਾਤੀ ਰੰਗਤ ਲੈ ਰਿਹਾ ਯੋਗਾ Girl ਦਾ ਮਾਮਲਾ, 'ਦਲਿਤ ਹਿੰਦੂ ਹੈ ਅਰਚਨਾ ਮਕਵਾਨਾ ਇਸ ਲਈ...'
ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਯੋਗਾ ਕਰਨ ਵਾਲੀ ਕੁੜੀ ਦੇ ਮਾਮਲੇ ਨੂੰ ਹੁਣ ਜਾਤੀ ਰੰਗਤ ਦਿੱਤੀ ਜਾਣ ਲੱਗੀ ਹੈ |
ਸੋਸ਼ਲ ਮੀਡੀਆ ਤੇ ਜਿਥੇ ਕੁਝ ਲੋਕ ਅਰਚਨਾ ਦੇ ਖ਼ਿਲਾਫ਼ ਬੋਲ ਰਹੇ ਹਨ
ਉਥੇ ਹੀ ਕੁਝ ਲੋਕ ਉਸਦੇ ਹੱਕ ਚ ਨਿੱਤਰ ਰਹੇ ਹਨ |
ਕੁਝ ਸੋਸ਼ਲ ਮੀਡੀਆ ਇੰਫਲੂਐਂਸਰ ਇਸ ਮਾਮਲੇ ਨੂੰ ਜਾਤੀ ਤੇ ਧਾਰਮਿਕ ਰੰਗਤ ਦੇ ਰਹੇ ਹਨ
ਜਿਨ੍ਹਾਂ ਦਾ ਕਹਿਣਾ ਹੈ ਕਿ ਅਰਚਨਾ ਮਕਵਾਨਾ ਦਲਿਤ ਹੈ
ਤੇ ਉਸ ਖਿਲਾਫ਼ ਇਹ ਕਾਰਵਾਈ ਇਸ ਲਈ ਕੀਤੀ ਜਾ ਰਹੀ ਹੈ ਕਿ ਉਹ ਹਿੰਦੂ ਹੈ |
ਦਰਬਾਰ ਸਾਹਿਬ ਵਿਚ ਨਮਾਜ਼ ਪੜ੍ਹਨ ਵਾਲੇ ਮੁਸਲਿਮ ਭਾਈਚਾਰੇ
ਯੋਗ ਆਸਨ ਕਰ ਰਹੇ ਯੋਗ ਗੁਰੂਆਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਸਾਂਝਾ ਕਰਦਿਆਂ
ਅਰਚਨਾ ਦੇ ਹੱਕ 'ਚ ਨਿੱਤਰੇ ਸੋਸ਼ਲ ਮੀਡੀਆ ਇੰਫਲੂਐਂਸਰ ਕਹਿ ਰਹੇ ਹਨ
ਕਿ ਜੇਕਰ ਉਨ੍ਹਾਂ ਲੋਕਾਂ ਤੋਂ ਕੋਈ ਦਿੱਕਤ ਨਹੀਂ ਤਾਂ ਅਰਚਨਾ ਦੇ ਯੋਗਾਸਨ ਤੋਂ ਕਿਉਂ
ਹਿੰਦੂਆਂ ਤੋਂ ਇੰਨੀ ਨਫ਼ਰਤ ਕਿਉਂ ?
ਅਜਿਹੀਆਂ ਸਮਰਥਨ ਵਾਲੀਆਂ ਪੋਸਟਾਂ ਅਰਚਨਾ ਵਲੋਂ ਆਪਣੀ ਇੰਸਟਾਗ੍ਰਾਮ ਸਟੋਰੀਜ਼ ਚ ਸ਼ੇਅਰ ਕੀਤੀਆਂ ਜਾ ਰਹੀਆਂ ਹਨ
ਤੇ ਸਾਥ ਦੇਣ ਵਾਲਿਆਂ ਦਾ ਧਨਵਾਦ ਕੀਤਾ ਜਾ ਰਿਹਾ ਹੈ |