Hoshiarpur ਟ੍ਰੈਫਿਕ ਪੁਲਿਸ ਦਾ ਧਾਕੜ ਅਫ਼ਸਰ, ਲੋਕਾਂ ਨੂੰ ਦਿੰਦਾ ਨਿਯਮਾਂ ਦੀ ਟ੍ਰੇਨਿੰਗ
Hoshiarpur ਟ੍ਰੈਫਿਕ ਪੁਲਿਸ ਦਾ ਧਾਕੜ ਅਫ਼ਸਰ, ਲੋਕਾਂ ਨੂੰ ਦਿੰਦਾ ਨਿਯਮਾਂ ਦੀ ਟ੍ਰੇਨਿੰਗ
ਹੁਸ਼ਿਆਰਪੁਰ ਦੇ ਸਦਰ ਚੌਂਕ ਚ ਪੀਸੀਆਰ ਇੰਚਾਰਜ ਸੁਭਾਸ਼ ਭਗਤ ਵੱਲੋਂ ਚੌਂਕ ਚ ਨਾਕਾ ਲਾ ਕੇ ਪਹਿਲਾ ਤਾਂ ਲੋਕਾਂ ਨੂੰ ਸਮਝਾਇਆ ਗਿਆ ਕਿ ਉਹ ਲਾਲ ਬੱਤੀ ਦੌਰਾਨ ਜੈਬਰਾ ਕ੍ਰੋਸ ਨਾ ਕਰਨ ਕਿਉਂਕਿ ਜੋ ਜੈਬਰਾ ਲਾਈਨ ਹੈ ਉਹ ਪੈਦਲ ਚੱਲ ਰਹੇ ਲੋਕਾਂ ਦੇ ਲਈ ਹੈ ਉਹਨਾਂ ਦੱਸਿਆ ਕਿ ਜਦੋਂ ਲੋਕਾਂ ਨੇ ਚੌਂਕ ਚੋਂ ਲੱਗਣਾ ਹੁੰਦਾ ਹੈ ਤਾਂ ਗੱਡੀਆਂ ਜਾਬਰਾਂ ਕਰੋਸਿੰਗ ਤੇ ਹੋਣ ਦੇ ਕਾਰਨ ਪੈਦਲ ਜਾਣਾ ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਅੱਜ ਸੁਭਾਸ਼ ਭਗਤ ਵੱਲੋਂ ਪਹਿਲਾਂ ਤਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨਾਂ ਨੇ ਟਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਤਾਂ ਇਸ ਤੋਂ ਬਾਅਦ ਉਹਨਾਂ ਦਾ ਚਲਾਨ ਕੱਟਿਆ ਜਾਵੇਗਾ। ਉਹਨਾਂ ਦੱਸਿਆ ਕਿ ਇਹ ਚੌਂਕ ਚ ਭੀੜ ਭੜੱਕਾ ਜਿਆਦਾ ਹੋਣ ਕਾਰਨ ਕਾਫੀ ਵਿਅਸਤ ਰਹਿੰਦਾ ਹੈ ਜਿਸ ਕਾਰਨ ਕਈ ਵਾਰ ਇੱਥੇ ਕਾਫੀ ਹਾਦਸੇ ਹੋਏ ਹਨ ਜਿਨਾਂ ਵਿੱਚ ਕਾਫੀ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਇਸ ਲਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟਰੈਫਿਕ ਨਿਯਮਾਂ ਦੀ ਪਾਲਣਾ ਜਰੂਰ ਕਰਨ।