Muktsar Road Accident| ਦਰਖ਼ਤ 'ਚ ਵੱਜ ਭੰਨੀ ਗਈ ਕਾਰ, 2 ਦੀ ਗਈ ਜਾਨ, 3 ਫੱਟੜ
Muktsar Road Accident| ਦਰਖ਼ਤ 'ਚ ਵੱਜ ਭੰਨੀ ਗਈ ਕਾਰ, 2 ਦੀ ਗਈ ਜਾਨ, 3 ਫੱਟੜ
#Muktsar #roadaccdient #abplive #abpsanjha #punjab #cmmann #bhagwantmann
ਕਾਰ ਦਰਖ਼ਤ ਵਿੱਚ ਵੱਜੀ ਅਤੇ ਭੰਨੀ ਗਈ ਅਤੇ ਇਸ ਭਿਆਨਕ ਹਾਦਸੇ ਵਿੱਚ 2 ਦੀ ਮੌਤ ਹੋ ਗਈ ਅਤੇ 3 ਜਖ਼ਮੀ ਹਨ, ਇਹ ਹਾਦਸਾ ਮੁਕਤਸਰ ਸਾਹਿਬ-ਬਠਿੰਡਾ ਰੋਡ ਤੇ ਪੇਸ਼ ਆਇਆ, ਕਾਰ ਬਠਿੰਡਾ ਤੋਂ ਮੁਕਤਸਰ ਸਾਹਿਬ ਵੱਲ ਜਾ ਰਹੀ ਸੀ, ਜਿਵੇਂ ਹੀ ਕਾਰ ਪਿੰਡ ਬੁੱਟਰ ਸ਼ਰੀਹ ਕੋਲ ਪਹੁੰਚੀ ਤਾਂ ਟੋਇਟਾ ਕਾਰ ਰੁਖ਼ ਵਿੱਚ ਜਾ ਵੱਜੀ ਅਤੇ 2 ਜ਼ਿੰਦਗੀਆਂ ਖ਼ਤਮ ਹੋ ਗਈਆਂ ਇਹ ਹਾਦਸਾ ਸਵੇਰੇ ਕਰੀਬ 7 ਵਜੇ ਪੇਸ਼ ਆਇਆ, ਕਾਰ ਸਵਾਰ ਬਠਿੰਡਾ ਵਿਖੇ ਦੀਵਾਨ ਵਿੱਚ ਹਾਜ਼ਰੀ ਭਰਨ ਗਏ ਸਨ ਪਰ ਵਾਪਿਸ ਪਰਤਦਿਆਂ ਐਕਸੀਡੈਂਟ ਹੋ ਗਿਆ, ਸੜਕਾਂ ਤੇ ਹਰ ਕੁਝ ਦਿਨ ਬਾਅਦ ਇਓਂ ਹੀ ਜਾਨਾਂ ਜਾਂਦੀਆਂ ਹਨ, ਇਸ ਲਈ ਲੋੜ ਹੈ ਕਿ ਸੜਕ ਤੇ ਸਾਵਧਾਨੀ ਵਰਤੀ ਜਾਏ, ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਵਲ ਝਾਤ ਮਾਰੀਏ ਤਾਂ ਭਾਰਤ ਵਿਚ ਸੜਕ ਹਾਦਸਿਆਂ ਵਿਚ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਹਰ ਸਾਲ ਦੇਸ਼ ਵਿਚ ਅੰਦਾਜ਼ਨ 1.50 ਲੱਖ ਲੋਕ ਮਾਰੇ ਜਾਂਦੇ ਹਨ। ਇਸ ਦਾ ਭਾਵ ਹੈ ਕਿ ਹਰ ਰੋਜ਼ 1130 ਹਾਦਸੇ ਵਾਪਰਦੇ ਹਨ ਤੇ 422 ਲੋਕਾਂ ਨੂੰ ਸੜਕਾਂ ਨਿਗਲ ਲੈਂਦੀਆਂ ਹਨ। ਇਸ ਤੋਂ ਬਿਨਾਂ ਬਹੁਤ ਸਾਰੇ ਹਾਦਸੇ ਦਰਜ ਹੀ ਨਹੀਂ ਹੁੰਦੇ।ਪਿਛਲੇ ਕੁਝ ਸਮੇਂ ਤੋਂ ਸੜਕ ਹਾਦਸਿਆਂ ਦੇ ਪੱਖ ਤੋਂ ਪੰਜਾਬ ਦੀ ਸਥਿਤੀ ਬਦ ਤੋਂ ਬਦਤਰ ਹੋ ਰਹੀ ਹੈ। ਕੌਮੀ ਅਪਰਾਧ ਬਿਊਰੋ ਦੀ ਰਿਪੋਰਟ ਅਨੁਸਾਰ ਸੜਕ ਹਾਦਸਿਆਂ ਵਿਚ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਪੱਖੋਂ ਪੰਜਾਬ ਦੇਸ਼ ਦੇ ਪਹਿਲੇ ਪੰਜ ਰਾਜਾਂ ਵਿਚ ਆਉਂਦਾ ਹੈ।