Ghaggar River Update | ਘੱਗਰ ਦੇ ਪਾਣੀ ਨੂੰ ਸਟੋਰ ਕਰਨ ਲਈ ਪੰਜਾਬ ਸਰਕਾਰ ਚੁੱਕਣ ਜਾ ਰਹੀ ਖਾਸ ਕਦਮ | Punjab News
#ghaggarriver
ਹਰ ਸਾਲ ਘੱਗਰ ਦੇ ਪਾਣੀ ਕਰਕੇ ਪੰਜਾਬ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਕਾਫੀ ਨੁਕਸਾਨ ਝੱਲਣਾ ਪੈਂਦਾ ਹੈ। ਇਸ ਮਸਲੇ ਨੂੰ ਹੱਲ ਕਰਨ ਦੇ ਲਈ ਪੰਜਾਬ ਸਰਕਾਰ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਹੁਣ ਸਰਕਾਰ ਵੱਲੋਂ ਘੱਗਰ ਦੇ ਪਾਣੀ ਨੂੰ ਸਟੋਰ ਕਰਨ ਦੇ ਲਈ ਅਹਿਮ ਕਦਮ ਚੁੱਕਿਆ ਹੈ। ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਇਲਾਕੇ ਦੇ ਪਿੰਡ ਚਾਂਦੂ ਵਿੱਚ ਘੱਗਰ ਦੇ ਪਾਣੀ ਨੂੰ ਸਟੋਰ ਕਰਨ ਲਈ ਪੰਜਾਬ ਸਰਕਾਰ ਵੱਲੋਂ 20 ਏਕੜ ਜ਼ਮੀਨ ਵਿੱਚ 40 ਫੁੱਟ ਡੂੰਘਾ ਤਲਾਬ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਰ ਪਿੰਡ ਦੇ ਦਲਿਤ ਭਾਈਚਾਰੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਡੀਸੀ ਸੰਗਰੂਰ ਨੇ ਕਿਹਾ ਹੜ੍ਹਾਂ ਵੇਲੇ ਇਹ ਤਾਲਾਬ ਵੱਡੇ ਪੱਧਰ ਤੇ ਪਾਣੀ ਦੇ ਵਧਦੇ ਪੱਧਰ ਨੂੰ ਕੰਟਰੋਲ ਕਰੇਗਾ। ਘੱਗਰ ਨਦੀ ਦੇ ਕਿਨਾਰੇ ਪਿੰਡ ਦੀ ਪੰਚਾਇਤੀ ਜ਼ਮੀਨ ਉੱਤੇ ਪਾਣੀ ਸਟੋਰ ਕਰਨ ਲਈ ਤਾਲਾਬ ਬਣੇਗਾ। ਉਨ੍ਹਾਂ ਨੇ ਅੱਗੇ ਦੱਸਿਆ ਡਰੇਨਿਜ ਵਿਭਾਗ ਪਾਣੀ ਨੂੰ ਸਟੋਰ ਕਰ ਕਿਸਾਨਾਂ ਦੀ ਫਸਲ ਨੂੰ ਸਿੰਚਾਈ ਲਈ ਇਸਤੇਮਾਲ ਕਰੇਗਾ। ਨਜ਼ਦੀਕੀ ਕਿਸਾਨਾਂ ਨੂੰ ਵੱਡਾ ਫਾਇਦਾ ਹੋਏਗਾ।
ਜ਼ਮੀਨ ਅਤੇ ਖੇਤੀ ਕਰ ਰਹੇ ਪਿੰਡ ਦੇ ਦਲਿਤ ਪਰਿਵਾਰਾਂ ਨੇ ਡ੍ਰੇਨਿਜ ਵਿਭਾਗ ਦੇ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਹਨ। ਉੱਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ 40 ਸਾਲਾਂ ਤੋਂ ਇਸ ਜ਼ਮੀਨ ਉੱਤੇ ਖੇਤੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਉਹ ਆਪਣੇ ਹਿੱਸੇ ਦੀ 33% ਵਾਲੀ ਜ਼ਮੀਨ 'ਤੇ ਇਹ ਕੰਮ ਨਹੀਂ ਹੋਣ ਦੇਣਗੇ। ਡੀਸੀ ਸੰਗਰੂਰ ਨੇ ਇਸ ਬਾਰੇ ਦੇ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਾਂਗੇ ਅਤੇ ਹੋਰ ਬਚਦੀ ਜ਼ਮੀਨ ਵਿਚੋਂ ਉਹਨਾਂ ਨੂੰ ਖੇਤੀ ਕਰਨ ਲਈ ਠੇਕੇ ਦੇ ਲਈ ਜ਼ਮੀਨ ਦਿੱਤੀ ਜਾਵੇਗੀ।
#ghaggar #punjab#bhagwantmann