Belgium Riots : ਮੋਰੱਕੋ ਤੋਂ ਮਿਲੀ ਹਾਰ ਤੋਂ ਬਾਅਦ ਬੈਲਜੀਅਮ 'ਚ ਭੜਕੀ ਹਿੰਸਾ
#fifaworldcup2022 #belgiumvsmorocco #abpsanjha
ਮੋਰੱਕੋ ਤੋਂ ਮਿਲੀ ਹਾਰ ਤੋਂ ਬਾਅਦ ਬੈਲਜੀਅਮ 'ਚ ਭੜਕੀ ਹਿੰਸਾ
ਪ੍ਰਦਰਸ਼ਨਕਾਰੀਆਂ ਨੇ ਕਾਰਾਂ ਤੇ ਸਕੂਟਰਾਂ ਨੂੰ ਲਾਈ ਅੱਗ
ਹਾਲਾਤ ਹੋਏ ਬੇਕਾਬੂ ,ਪੱਤਰਕਾਰ ਵੀ ਹੋਏ ਜ਼ਖ਼ਮੀ
ਹਿੰਸਕ ਝੜਪਾਂ ਵਾਲੇ ਇਲਾਕਿਆਂ 'ਚ ਪੁਲਿਸ ਗਸ਼ਤ ਜਾਰੀ
ਕਤਰ 'ਚ ਚੱਲ ਰਹੇ ਫੀਫਾ ਵਿਸ਼ਵ ਕੱਪ ਦੇ ਮੈਚ 'ਚ ਐਤਵਾਰ ਨੂੰ ਮੋਰੱਕੋ ਤੋਂ ਮਿਲੀ ਹਾਰ ਕਾਰਨ ਬੈਲਜੀਅਮ 'ਚ ਹਿੰਸਾ ਭੜਕ ਗਈ।
ਦਰਸ਼ਨਕਾਰੀਆਂ ਨੇ ਬ੍ਰਸੇਲਜ਼ 'ਚ ਇਕ ਕਾਰ ਅਤੇ ਕੁਝ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲਗਾ ਦਿੱਤੀ। ਤੇ ਬ੍ਰਸੇਲਜ਼ 'ਚ ਕਈ ਥਾਵਾਂ 'ਤੇ ਦੰਗੇ ਭੜਕਣ ਦੀਆਂ ਖਬਰਾਂ ਹਨ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਸ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ।
ਘਟਨਾ ਤੋਂ ਬਾਅਦ ਬੈਲਜੀਅਮ ਪੁਲਿਸ ਨੇ ਇੱਕ ਦਰਜਨ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਜਾਣਕਾਰੀ ਮੁਤਾਬਕ ਬੈਲਜੀਅਮ ਦੀ ਰਾਜਧਾਨੀ ਵਿਚ ਦਰਜਨਾਂ ਫੁੱਟਬਾਲ ਪ੍ਰਸ਼ੰਸਕਾਂ ਨਾਲ ਕਈ ਥਾਵਾਂ 'ਤੇ ਦੰਗੇ ਹੋਏ, ਦੰਗਾਕਾਰੀਆਂ ਨੇ ਆਤਿਸ਼ਬਾਜੀ ਸਮੱਗਰੀ, ਪ੍ਰੋਜੈਕਟਾਈਲ, ਲਾਠੀਆਂ ਦੀ ਵਰਤੋਂ ਕੀਤੀ ਅਤੇ ਜਨਤਕ ਰਾਜਮਾਰਗ ਨੂੰ ਅੱਗ ਲਗਾ ਦਿੱਤੀ। ਇਨ੍ਹਾਂ ਪਟਾਕਿਆਂ ਕਾਰਨ ਇਕ ਪੱਤਰਕਾਰ ਦੇ ਚਿਹਰੇ 'ਤੇ ਸੱਟ ਲੱਗ ਗਈ।
ਉਥੇ ਹੀ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਜਲ ਤੋਪਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ।
ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਫਿਲਹਾਲ ਇੱਥੇ ਸਥਿਤੀ ਕਾਬੂ ਹੇਠ ਹੈ ਅਤੇ ਹਿੰਸਕ ਝੜਪਾਂ ਵਾਲੇ ਇਲਾਕਿਆਂ ਵਿੱਚ ਸਾਵਧਾਨੀ ਵਜੋਂ ਪੁਲਿਸ ਗਸ਼ਤ ਜਾਰੀ ਹੈ।
ਉਧਰ ਬ੍ਰਸੇਲਜ਼ ਦੇ ਮੇਅਰ ਫਿਲਿਪ ਕਲੋਸ ਨੇ ਲੋਕਾਂ ਨੂੰ ਸ਼ਹਿਰ ਦੇ ਕੇਂਦਰ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀ ਸੜਕਾਂ ’ਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੂਰੀ ਵਾਹ ਲਾ ਰਹੇ ਹਨ। ਸੁਰੱਖਿਆ ਕਾਰਨਾਂ ਕਰਕੇ ਪੁਲਿਸ ਨੂੰ ਇਹਤਿਆਤ ਵਜੋਂ ਉੱਥੇ ਮੈਟਰੋ ਅਤੇ ਟਰਾਮ ਸੇਵਾ ਬੰਦ ਕਰਨੀ ਪਈ। ਉਥੇ ਹੀ ਹਿੰਸਾ ਨੂੰ ਫੈਲਣ ਤੋਂ ਰੋਕਣ ਲਈ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ ਕਰ ਦਿੱਤੇ ਗਏ ਅਤੇ ਸੜਕਾਂ 'ਤੇ ਪੁਲਿਸ ਗਸ਼ਤ ਵਧਾ ਦਿੱਤੀ ਗਈ।
ਇਸ ਨਾਲ ਹੀ ਪੁਲਿਸ ਹਿਰਾਸਤ ਵਿੱਚ ਲਏ ਗਏ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਦੰਗਿਆਂ ਦੇ ਪਿੱਛੇ ਕਿਸ ਦਾ ਹੱਥ ਹੈ।
ਦੱਸ ਦਈਏ ਕਿ ਐਤਵਾਰ ਨੂੰ ਫੀਫਾ ਵਿਸ਼ਵ ਕੱਪ ਦੇ ਮੈਚ 'ਚ ਮੋਰੱਕੋ ਦੀ ਟੀਮ ਨੇ ਬੈਲਜੀਅਮ ਨੂੰ 2-0 ਨਾਲ ਹਰਾ ਕੇ ਆਪਣਾ ਪਹਿਲਾ ਵਿਸ਼ਵ ਕੱਪ ਜਿੱਤਿਆ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਮੋਰੱਕੋ ਦੀ ਇਹ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਉਹ 1998 'ਚ ਜਿੱਤੇ ਸਨ। ਉਸ ਸਮੇਂ ਮੋਰੱਕੋ ਨੇ ਸਕਾਟਲੈਂਡ ਨੂੰ 3-0 ਨਾਲ ਹਰਾਇਆ ਸੀ।
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en