ਆਖ਼ਰ ਇਮਰਾਨ ਖ਼ਾਨ ਨੇ ਕਿਉਂ ਮੰਗੀ ਅਮਰੀਕਾ ਤੋਂ ਮਾਫ਼ੀ, ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਖੁਲਾਸਾ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Pakistan, Imran Khan) ਨੇ ਸੱਤਾ ਨੂੰ ਹੱਥੋਂ ਨਿਕਲਦਾ ਦੇਖ ਕੇ ਅਮਰੀਕਾ (America) 'ਤੇ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ। ਹੁਣ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ (Khwaja Asif) ਨੇ ਇੱਕ ਟੀਵੀ ਚੈਨਲ 'ਤੇ ਖੁਲਾਸਾ ਕੀਤਾ ਹੈ ਕਿ ਇਮਰਾਨ ਦੀ ਪਾਰਟੀ ਪੀਟੀਆਈ ਨੇ ਸਾਜ਼ਿਸ਼ ਦੇ ਮਨਘੜਤ ਦੋਸ਼ਾਂ ਲਈ ਅਮਰੀਕਾ ਤੋਂ ਮੁਆਫੀ ਮੰਗੀ ਹੈ। ਇਮਰਾਨ ਖ਼ਾਨ ਦੀ ਪਾਰਟੀ ਨੇ ਅਮਰੀਕੀ ਅਧਿਕਾਰੀ ਡੋਨਾਲਡ ਲੂ ਤੋਂ ਗੁਪਤ ਰੂਪ ਨਾਲ ਮੁਆਫੀ ਮੰਗੀ ਹੈ। ਇਹ ਉਹੀ ਅਧਿਕਾਰੀ ਹਨ ਜਿਨ੍ਹਾਂ 'ਤੇ ਇਮਰਾਨ ਖ਼ਾਨ ਨੇ ਆਪਣੀ ਸਰਕਾਰ ਨੂੰ ਡੇਗਣ ਦੀ ਧਮਕੀ ਦੇਣ ਦਾ ਦੋਸ਼ ਲਗਾਇਆ ਸੀ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਦਾਅਵਾ ਕੀਤਾ ਕਿ ਸ਼ਰੀਫ਼ ਸਰਕਾਰ ਕੋਲ ਇਮਰਾਨ ਖ਼ਾਨ ਦੀ ਪਾਰਟੀ ਦੇ ਡਿਪਲੋਮੈਟ ਤੋਂ ਮੁਆਫ਼ੀ ਮੰਗਣ ਦਾ ਸਾਰਾ ਰਿਕਾਰਡ ਮੌਜੂਦ ਹੈ।






















