ਪੜਚੋਲ ਕਰੋ
ਲੰਡਨ ਹਾਈ ਕੋਰਟ ਨੇ Nirav Modi ਦੀ ਅਰਜ਼ੀ ਕੀਤੀ ਰੱਦ
ਲੰਡਨ ਦੀ ਹਾਈ ਕੋਰਟ ਨੇ 14,000 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਘੁਟਾਲੇ ਦੇ ਸਬੰਧ ਵਿੱਚ ਹੀਰਾ ਵਪਾਰੀ ਨੀਰਵ ਮੋਦੀ ਦੀ ਭਾਰਤ ਹਵਾਲਗੀ ਵਿਰੁੱਧ ਬੁੱਧਵਾਰ ਨੂੰ ਦਾਇਰ ਅਪੀਲ ਨੂੰ ਰੱਦ ਕਰ ਦਿੱਤਾ।ਲਾਰਡ ਜਸਟਿਸ ਜੇਰੇਮੀ ਸਟੂਅਰਟ-ਸਮਿਥ ਅਤੇ ਜਸਟਿਸ ਰੌਬਰਟ ਜੇ ਨੇ ਮਾਨਸਿਕ ਸਿਹਤ ਦੇ ਆਧਾਰ 'ਤੇ ਉਸ ਦੀ ਅਪੀਲ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਉਸ ਦੀ ਖੁਦਕੁਸ਼ੀ ਦਾ ਜੋਖਮ ਅਜਿਹਾ ਨਹੀਂ ਹੈ ਕਿ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਉਸ ਨੂੰ ਭਾਰਤ ਹਵਾਲੇ ਕਰਨਾ ਬੇਇਨਸਾਫ਼ੀ ਜਾਂ ਦਮਨਕਾਰੀ ਹੋਵੇਗਾ।
ਹੋਰ ਵੇਖੋ






















