(Source: ECI/ABP News)
ਪਾਕਿਸਤਾਨ 'ਚ ਲਗਾਤਾਰ ਮੀਂਹ ਪੈਣ ਕਾਰਨ ਹੜ੍ਹ ਨਾਲ ਤਬਾਹੀ
ਪਾਕਿਸਤਾਨ ਵਿੱਚ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਇੱਕ ਹਜ਼ਾਰ ਤੋਂ ਵੱਧ ਹੋ ਗਈ ਹੈ। NDMA ਨੇ ਕਿਹਾ ਕਿ ਪਾਕਿਸਤਾਨ 'ਚ ਹੁਣ ਤੱਕ 1,035 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,527 ਲੋਕ ਜ਼ਖਮੀ ਹੋਏ ਹਨ। ਅਥਾਰਟੀ ਨੇ ਕਿਹਾ ਕਿ ਸਿੰਧ ਸੂਬੇ 'ਚ ਇਕ ਦਿਨ 'ਚ ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ, ਜਿੱਥੇ 76 ਲੋਕਾਂ ਦੀ ਮੌਤ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਹੜ੍ਹ ਨਾਲ ਸਬੰਧਤ ਘਟਨਾਵਾਂ ਕਾਰਨ 71 ਲੋਕ ਜ਼ਖ਼ਮੀ ਹੋਏ ਹਨ। ਹੁਣ ਤੱਕ ਸਿੰਧ ਵਿੱਚ 347, ਬਲੋਚਿਸਤਾਨ ਵਿੱਚ 238, ਖੈਬਰ ਪਖਤੂਨਖਵਾ ਵਿੱਚ 226, ਪੰਜਾਬ ਵਿੱਚ 168, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ 38, ਗਿਲਗਿਤ ਬਾਲਟਿਸਤਾਨ ਵਿੱਚ 15 ਅਤੇ ਇਸਲਾਮਾਬਾਦ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਹੜ੍ਹਾਂ ਕਾਰਨ 3451.5 ਕਿਲੋਮੀਟਰ ਸੜਕਾਂ ਨੁਕਸਾਨੀਆਂ ਗਈਆਂ ਹਨ।
![ਘਰ ਗਹਿਣੇ ਰੱਖ ਕੇ 40 ਲੱਖ ਇੱਕਠਾ ਕੀਤਾ, ਅਮਰੀਕਾ ਨੇ Deport ਕੀਤਾ ਪੁੱਤ |](https://feeds.abplive.com/onecms/images/uploaded-images/2025/02/15/39c77026e2f5e7bd8e581df7cbb885e717396241124921149_original.jpg?impolicy=abp_cdn&imwidth=470)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)