ਪੜਚੋਲ ਕਰੋ
Aroosa Alam ਦੀ ਕਿਤਾਬ 'ਚ Captain Amarinder ਦੀ ਦੋਸਤੀ ਦਾ ਹੋਵੇਗਾ ਜ਼ਿਕਰ
ਪਾਕਿਸਤਾਨ ਦੀ ਮਸ਼ਹੂਰ ਪੱਤਰਕਾਰ ਅਰੂਸਾ ਆਲਮ (Aroosa Aalam) ਆਪਣੀ ਨਿੱਜੀ ਜ਼ਿੰਦਗੀ 'ਤੇ ਇੱਕ ਕਿਤਾਬ ਲਿਖਣ ਜਾ ਰਹੀ ਹੈ। ਅਰੂਸਾ ਆਲਮ ਨੇ ਆਪਣੀ ਕਿਤਾਬ ਦੇ ਹੁਣ ਤੱਕ 12 ਅਧਿਆਏ ਲਿਖੇ ਗਏ ਹਨ। ਜਾਣਕਾਰੀ ਅਨੁਸਾਰ ਪਹਿਲੇ 12 ਅਧਿਆਵਾਂ ਵਿੱਚ ਬਚਪਨ ਤੋਂ ਵਿਆਹ ਤੱਕ ਦਾ ਜ਼ਿਕਰ ਕੀਤਾ ਹੈ। ਇਸ ਤੋਂ ਬਾਅਦ ਉਹ ਪੱਤਰਕਾਰੀ ਵਿਚ ਕਿਵੇਂ ਆਈ ਅਤੇ ਉਸ ਨੇ ਕਿਹੜੀਆਂ ਵੱਡੀਆਂ -ਵੱਡੀਆਂ ਸਟੋਰੀਆਂ ਉਨ੍ਹਾਂ ਨੇ ਬ੍ਰੇਕ ਕੀਤੀਆਂ ਹਨ, ਇਸ ਦਾ ਜ਼ਿਕਰ ਹੋਵੇਗਾ। ਇਸ ਤੋਂ ਬਾਅਦ ਭਾਰਤ ਅਤੇ ਪੰਜਾਬ ਆਉਣ ਦੀ ਗੱਲ ਵੀ ਹੋਵੇਗੀ ਅਤੇ ਇਸ ਦੇ ਨਾਲ ਕੈਪਟਨ ਅਮਰਿੰਦਰ ਸਿੰਘ (Captian Amarinder Singh) ਦੀ ਦੋਸਤੀ 'ਤੇ ਵੀ ਚੈਪਟਰ ਲਿਖਿਆ ਜਾਵੇਗਾ। ਦੱਸਿਆ ਜਾਂਦਾ ਹੈ ਕਿ ਅਰੂਸਾ ਆਲਮ ਨੇ ਅਜੇ ਤੱਕ ਇਸ ਕਿਤਾਬ ਦਾ ਨਾਂ ਫਾਈਨਲ ਨਹੀਂ ਕੀਤਾ ਹੈ।
ਖ਼ਬਰਾਂ
CM ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਵੱਡਾ ਫ਼ਰਮਾਨ
ਹੋਰ ਵੇਖੋ






















