Breaking : ਦਿੱਲੀ ਕਮੇਟੀ ਦੀਆਂ ਚੋਣਾਂ ‘ਚ ਅਕਾਲੀ ਦਲ ਨੂੰ ਵੱਡੀ ਰਾਹਤ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਚੋਣ ਲੜਣ ਵਾਲੀਆਂ ਪਾਰਟੀਆਂ ਨੇ ਕਮਰ ਕੱਸ ਲਈ ਹੈ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਲਈ ਵੀ ਹੁਣ ਚੋਣ ਲੜਣ ਲਈ ਰਾਹ ਪੱਧਰਾ ਦਿਖਾਈ ਦੇ ਰਿਹਾ ਹੈ ਅੱਜ ਦਿੱਲੀ ਹਾਈਕੋਰਟ ਦੇ ਡਬਲ ਬੈਂਚ ਨੇ ਅਕਾਲੀ ਦਲ ਦੇ ਹੱਕ ‘ਚ ਫੈਂਸਲਾਂ ਸੁਣਾਉਂਦੇ ਹੋਏ ਪੁਰਾਣੇ ਚੋਣ ਨਿਸ਼ਾਨ ਤੇ ਹੀ ਚੋਣਾਂ ਲੜਣ ਦੀ ਇਜਾਜ਼ਤ ਦੇ ਦਿੱਤੀ ਹੈ… ਗੁਰਦੁਆਰਾ ਐਕਟ ਦੇ ਸੋਧੇ ਹੋਏ ਨਿਯਮ ਦੇ ਮੁਤਾਬਿਕ ਸੁਸਾਇਟੀ ਐਕਟ ਤਹਿਤ ਕੇਵਲ ਰਜਿਸਟਰਡ ਧਾਰਮਿਕ ਪਾਰਟੀਆਂ ਹੀ ਚੋਣ ਲੜਣ ਨੂੰ ਲੈ ਕੇ ਅੱਜ ਇਕ ਨੋਟੀਫੀਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਮੁਤਾਬਕ ਛੇ ਪਾਰਟੀਆਂ ਦਾ ਨਾਮ ਸਾਹਮਣੇ ਆਇਆ ਸੀ ਤੇ ਅਕਾਲੀ ਦਲ ਬਾਦਲ ਦਾ ਨਾਮ ਹੀ ਗਾਇਬ ਸੀ।ਜਿਸ ਤੋਂ ਬਾਅਦ ਅਕਾਲੀ ਦਲ ਬਾਦਲ ਵਲੋਂ ਅਦਾਲਤ ਦਾ ਦਰਵਾਜਾ ਖਟਖਟਾਇਆ ਗਿਆ ਤੇ ਅਦਾਲਤ ਨੇ ਵੱਡਾ ਫੈਂਸਲਾ ਸੁਣਾਉਂਦੇ ਹੋਏ ਪਹਿਲੇ ਚੋਣ ਨਿਸ਼ਾਨ ਤੇ ਹੀ ਚੋਣ ਲੜਣ ਦੀ ਇਜਾਜ਼ਤ ਦਿੱਤੀ ਹੈ ਤੇ ਹੁਣ ਬਾਲਟੀ ਦੇ ਚੋਣ ਨਿਸ਼ਾਨ ਤੇ ਅਕਾਲੀ ਦਲ ਦਿੱਲੀ ਕਮੇਟੀ ਦੀਆਂ ਚੋਣਾਂ ਲੜੇਗਾ






















