ਚਰੋਕਣੀ ਮੰਗ ਤੋਂ ਬਾਅਦ ਦਰਬਾਰ ਸਾਹਿਬ ਦੀ ਪਰਕਰਮਾਂ ਚੋ ਮਿਲਿਆ ਬੁੰਗਾ ਰਾਮਗੜ੍ਹੀਆ ਨੂੰ ਰਾਹ
[3:07 PM, 4/7/2021] Paramjeet ABP: ਸਿੱਖ ਇਤਿਹਾਸ ਦਾ ਗੁੰਮਨਾਮ ਪੰਨਾ: ਰੋਜ਼ਾਨਾ ਲੱਖਾਂ ਸ਼ਰਧਾਲੂ ਅੰਮ੍ਰਿਤਸਰ ਜਾਂਦੇ ਪਰ ਨਹੀਂ ਵੇਖਿਆ ਹੋਏਗਾ ਇਹ ਸਥਾਨ
ਸ਼੍ਰੀ ਗੁਰੂ ਰਾਮਦਾਸ ਜੀ ਵੱਲੋਂ ਵਰੋਸਾਈ ਪਾਵਨ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ। ਇਸ ਧਰਤੀ ਨੇ ਹੁਣ ਤੱਕ ਅਨੇਕਾਂ ਪੜਾਅ ਦੇਖੇ। ਇਸ ਸ਼ਹਿਰ ਨੂੰ ਹਮਲਾਵਰਾਂ ਨੇ ਕਈ ਵਾਰ ਬਰਬਾਦ ਕੀਤਾ। 1765 ਈਸਵੀ ‘ਚ ਸਿੱਖ ਮਿਸਲਾਂ ਦਾ ਪੰਜਾਬ ’ਚ ਬੋਲਬਾਲਾ ਹੋਇਆ ਤਾਂ ਇਹ ਸ਼ਹਿਰ ਕਈ ਮਿਸਲਾਂ ਦੇ ਮੁਖੀਆਂ ਦੇ ਪ੍ਰਬੰਧ ਹੇਠ ਆਇਆ। ਬਹੁਤ ਸਾਰੇ ਸਰਦਾਰਾਂ ਤੇ ਮੁਖੀਆਂ ਨੇ ਪ੍ਰਮੁੱਖ ਸਰੋਵਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਬੁੰਗੇ ਤਾਮੀਰ ਕੀਤੇ, ਕਟੜੇ ਬਣਾਏ ਤਾਂ ਜੋ ਲੋਕ ਵਪਾਰ ਤੇ ਕਾਰੀਗਰੀ ‘ਚ ਨਿਪੁੰਨ ਹੋ ਸਕਣ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਦੀ ਚੌੜਾਈ ਦੌਰਾਨ ਕਈ ਬੁੰਗੇ ਤੋੜ ਦਿੱਤੇ ਗਏ ਪਰ ਬੁੰਗਾ ਰਾਮਗੜ੍ਹੀਆ ਹਟਵਾਂ ਹੋਣ ਕਾਰਨ ਬਚ ਗਿਆ। ਇਸ ਨੂੰ ਕੋਈ ਨੁਕਸਾਨ ਨਾ ਪਹੁੰਚਿਆ ਤੇ ਅੱਜ ਵੀ ਇਸ ਦੇ ਮੀਨਾਰ ਕਈ ਕਿਲੋਮੀਟਰ ਦੂਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸ਼ੋਭਾ ਵਧਾਉਂਦੇ ਹਨ। ਦਰਬਾਰ ਸਾਹਿਬ ਮੱਥਾ ਟੇਕਣ ਸਮੇਂ ਦੁਖਭੰਜਣੀ ਬੇਰੀ ਦੇ ਨਾਲ ਇਸ ਇਮਾਰਤ ਨੂੰ ਤਾਂ ਹਰ ਕੋਈ ਦੇਖਦਾ ਹੈ ਪਰ ਬਹੁਤ ਵਿਰਲੇ ਹੀ ਹਨ ਜੋ ਇਸ ਦੇ ਸ਼ਾਨਾਮਤੇ ਇਤਿਹਾਸ ਤੋਂ ਜਾਣੂ ਹੋਣ। ਧਰਤੀ ਅੰਦਰ ਕਈ ਮੰਜ਼ਲਾਂ ਡੂੰਗੀ ਇਹ ਮਹਿਜ਼ ਇਮਾਰਤ ਹੀ ਨਹੀਂ ਬਲਕਿ ਸਿੱਖ ਨਿਰਮਾਣ ਕਲਾ ਦਾ ਅਦਭੁੱਤ ਨਮੂਨਾ ਹੈ ਜਿਸ ਦੀ ਮਿਸਾਲ ਹੋਰ ਕਿਧਰੇ ਨਹੀਂ ਲੱਭਦੀ।