Australia 'ਚ Team India ਨਾਲ ਮਾੜਾ ਵਿਵਹਾਰ, Virender sehwag ਭੜਕੇ
Australia 'ਚ Team India ਨਾਲ ਮਾੜਾ ਵਿਵਹਾਰ, Virender sehwag ਭੜਕੇ
Team India : ਭਾਰਤੀ ਟੀਮ ਇਸ ਸਮੇਂ ਸਿਡਨੀ ਵਿੱਚ ਹੈ। ਇੱਥੇ ਉਹ ਆਪਣੇ ਅਗਲੇ ਮੈਚ ਦੀ ਤਿਆਰੀ ਵਿੱਚ ਲੱਗੀ ਹੋਈ ਹੈ। ਇਸ ਦੌਰਾਨ ਖ਼ਬਰ ਆਈ ਹੈ ਕਿ ਟੀਮ ਨੂੰ ਸਿਡਨੀ 'ਚ ਮਿਲਿਆ ਖਾਣਾ (Food In Sydney) ਪਸੰਦ ਨਹੀਂ ਆਇਆ। ਇਸ ਸਬੰਧੀ ਸ਼ਿਕਾਇਤ ਵੀ ਕੀਤੀ ਗਈ ਹੈ। ਇੱਥੇ ਇੱਕ ਖਾਸ ਗੱਲ ਇਹ ਵੀ ਹੈ ਕਿ ਟੀਮ ਇੰਡੀਆ ਪ੍ਰੈਕਟਿਸ ਸੈਸ਼ਨ ਵਿੱਚ ਵੀ ਹਿੱਸਾ ਨਹੀਂ ਲੈ ਰਹੀ ਹੈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪ੍ਰੈਕਟਿਸ ਸੈਸ਼ਨ ਲਈ ਨਿਰਧਾਰਤ ਸਥਾਨ ਟੀਮ ਹੋਟਲ ਤੋਂ ਕਾਫੀ ਦੂਰ ਦੱਸਿਆ ਜਾ ਰਿਹਾ ਹੈ।
BCCI ਦੇ ਇੱਕ ਸੂਤਰ ਨੇ ਕਿਹਾ, “ਭਾਰਤੀ ਟੀਮ ਨੂੰ ਜੋ ਖਾਣਾ ਦਿੱਤਾ ਗਿਆ ਸੀ ,ਉਹ ਚੰਗਾ ਨਹੀਂ ਸੀ। ਉੱਥੇ ਸਿਰਫ਼ ਸੈਂਡਵਿਚ ਹੀ ਦਿੱਤੇ ਜਾ ਰਹੇ ਸਨ। ਪ੍ਰੈਕਟਿਸ ਸੈਸ਼ਨ ਤੋਂ ਬਾਅਦ ਦਿੱਤਾ ਗਿਆ ਭੋਜਨ ਵੀ ਠੰਡਾ ਸੀ। ਇਸ ਬਾਰੇ ICC ਨੂੰ ਦਸ ਦਿੱਤਾ ਗਿਆ ਹੈ। ਟੀ-20 ਵਿਸ਼ਵ ਕੱਪ 2022 ਦੌਰਾਨ ਆਈਸੀਸੀ ਖਿਡਾਰੀਆਂ ਅਤੇ ਸਟਾਫ਼ ਲਈ ਖਾਣੇ ਦਾ ਪ੍ਰਬੰਧ ਕਰ ਰਹੀ ਹੈ। ਹਾਲਾਂਕਿ ਦੋ-ਪੱਖੀ ਸੀਰੀਜ਼ 'ਚ ਮੇਜ਼ਬਾਨ ਦੇਸ਼ ਦੇ ਕ੍ਰਿਕਟ ਬੋਰਡ ਦੇ ਖਾਣ-ਪੀਣ ਦੀ ਜ਼ਿੰਮੇਵਾਰੀ ਹੁੰਦੀ ਹੈ।
ਬੀਸੀਸੀਆਈ ਦੇ ਸੂਤਰ ਨੇ ਇਹ ਵੀ ਦੱਸਿਆ ਕਿ ਟੀਮ ਇੰਡੀਆ ਹੁਣ ਪ੍ਰੈਕਟਿਸ ਸੈਸ਼ਨ ਵਿੱਚ ਵੀ ਹਿੱਸਾ ਨਹੀਂ ਲੈ ਰਹੀ ਹੈ। ਸੂਤਰ ਨੇ ਦੱਸਿਆ , 'ਟੀਮ ਇੰਡੀਆ ਦਾ ਪ੍ਰੈਕਟਿਸ ਸਥਾਨ ਸਿਡਨੀ ਦੇ ਬਾਹਰਵਾਰ ਸਥਿਤ ਬਲੈਕਟਾਊਨ 'ਚ ਤੈਅ ਕੀਤਾ ਗਿਆ ਹੈ। ਜਿਸ ਹੋਟਲ ਵਿਚ ਖਿਡਾਰੀ ਠਹਿਰੇ ਹੋਏ ਹਨ, ਉਸ ਤੋਂ ਇੱਥੇ ਪਹੁੰਚਣ ਵਿਚ 45 ਮਿੰਟ ਲੱਗ ਰਹੇ ਹਨ। ਅਜਿਹੇ 'ਚ ਖਿਡਾਰੀਆਂ ਨੇ ਪ੍ਰੈਕਟਿਸ ਸੈਸ਼ਨ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ।