ਪਾਰਲੀਮੈਂਟ 'ਚ ਬੱਚੀ ਨੂੰ ਦੁੱਧ ਪਿਲਾਉਂਦੇ ਬਿੱਲ ਪੇਸ਼
ਜਦੋਂ ਆਸਟ੍ਰੇਲਿਆਈ ਕਾਨੂੰਨ ਵਿਚ ਬਦਲਾਅ ਕੀਤਾ ਗਿਆ ਤਾਂ ਉਸ ਦਾ ਲਾਭ ਲੈਣ ਵਾਲੇ ਸੰਸਦ ਮੈਂਬਰਾਂ ਵਿਚ ਲੈਰੀਜ਼ਾ ਸਭ ਤੋਂ ਅੱਗੇ ਰਹੀ।
Download ABP Live App and Watch All Latest Videos
View In Appਮੈਲਬਰਨ: ਆਸਟ੍ਰੇਲੀਅਨ ਸੰਸਦ ਮੈਂਬਰ ਲੈਰੀਜ਼ਾ ਵਾਟਰਸ ਇੱਕ ਵਾਰ ਫਿਰ ਬੇਟੀ ਨੂੰ ਸਦਨ ਵਿੱਚ ਦੁੱਧ ਪਿਲਾਉਣ ਨੂੰ ਲੈ ਕੇ ਚਰਚਾ ਵਿੱਚ ਹੈ। ਉਸ ਨੇ ਸੰਸਦ ਵਿੱਚ ਧੀ ਨੂੰ ਦੁੱਧ ਪਿਲਾਉਂਦੇ ਹੋਏ ਪ੍ਰਸਤਾਵ ਪੇਸ਼ ਕੀਤਾ। ਉਹ ਅਜਿਹਾ ਕਰਨ ਵਾਲੀ ਪਹਿਲੀ ਸੰਸਦ ਮੈਂਬਰ ਬਣ ਗਈ ਹੈ।
ਲੈਰੀਜ਼ਾ ਨੇ ਕਿਹਾ ਕਿ ਸੰਸਦ ਵਿਚ ਨੌਜਵਾਨ ਔਰਤਾਂ ਦੀ ਗਿਣਤੀ ਵਿੱਚ ਵਾਧਾ ਕਰਨ ਲਈ ਇਹ ਬਦਲਾਅ ਜ਼ਰੂਰੀ ਸੀ। ਇਸ ਬਦਲਾਅ ਨਾਲ ਨਵੇਂ ਮਾਤਾ-ਪਿਤਾ ਬਣੇ ਜੋੜਿਆਂ ਨੂੰ ਪਰਿਵਾਰ ਦੀ ਦੇਖਭਾਲ ਵਿੱਚ ਜ਼ਿਆਦਾ ਸਹੂਲਤ ਹੋਵੇਗੀ।
ਆਸਟ੍ਰੇਲੀਆ ਦੀ ਗਰੀਨ ਪਾਰਟੀ ਦੀ ਸੰਸਦ ਮੈਂਬਰ ਲੈਰੀਜ਼ਾ ਨੇ ਕੋਲਾ ਖ਼ਾਨ ਮਜ਼ਦੂਰਾਂ ਨੂੰ ਹੋਣ ਵਾਲੀ ਫੇਫੜਿਆਂ ਦੀ ਬਿਮਾਰੀ ਨਾਲ ਜੁੜਿਆ ਪ੍ਰਸਤਾਵ ਸੰਸਦ ਵਿੱਚ ਪੇਸ਼ ਕੀਤਾ। ਇਸ ਦੌਰਾਨ ਲੈਰੀਜ਼ਾ ਆਪਣੀ ਸੱਤ ਮਹੀਨਿਆਂ ਦੀ ਬੇਟੀ ਨੂੰ ਦੁੱਧ ਪਿਆਉਂਦੀ ਰਹੀ।
ਅੱਠ ਫਰਵਰੀ 1977 ਨੂੰ ਪੈਦਾ ਹੋਈ ਲੈਰੀਜ਼ਾ ਕੁਈਨਲੈਂਡ ਤੋਂ ਸੰਸਦ ਮੈਂਬਰ ਹੈ। ਲੈਰੀਜ਼ਾ ਦੇ ਦੁੱਧ ਪਿਲਾਉਂਦੇ ਹੋਏ ਪ੍ਰਸਤਾਵ ਪੇਸ਼ ਕਰਨ ਦੀ ਵੀਡੀਓ ਦੇ ਨਾਲ ਹੀ ਇੱਕ ਹੋਰ ਤਸਵੀਰ ਟਵਿੱਟਰ 'ਤੇ ਧੜੱਲੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਇਸ ਵਿਚ ਗਰੀਨ ਪਾਰਟੀ ਦੇ ਨੇਤਾ ਰਿਚਰਡ ਡੀ ਨਤਾਲੇ ਸਦਨ ਵਿੱਚ ਹੀ ਲੈਰੀਜ਼ਾ ਦੀ ਬੇਟੀ ਨੂੰ ਗੋਦ ਵਿੱਚ ਖਿਡਾਉਂਦੇ ਹੋਏ ਦਿਖਾਈ ਦੇ ਰਹੇ ਹਨ।
ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਵਿੱਚ ਲੈਰੀਜ਼ਾ ਉਸ ਸਮੇਂ ਚਰਚਾ ਵਿੱਚ ਆਈ ਸੀ, ਜਦੋਂ ਉਸ ਨੇ ਸੰਸਦ ਵਿੱਚ ਆਪਣੀ ਬੇਟੀ ਨੂੰ ਦੁੱਧ ਪਿਲਾਉਣ ਦੀ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੀ ਸੀ। ਇਹ ਤਸਵੀਰ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ ਸੀ।
ਇੱਥੇ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿੱਚ ਫਰਵਰੀ, 2016 ਵਿੱਚ ਅਜਿਹੇ ਨਵੇਂ ਨਿਯਮ ਬਣਾਏ ਗਏ ਸਨ। ਇਨ੍ਹਾਂ ਤਹਿਤ ਔਰਤਾਂ ਤੇ ਪੁਰਸ਼ਾਂ ਨੂੰ ਆਪਣੇ ਕੰਮ ਵਾਲੇ ਸਥਾਨ 'ਤੇ ਬੱਚਿਆਂ ਨੂੰ ਲਿਆਉਣ ਦੀ ਆਗਿਆ ਦਿੱਤੀ ਗਈ ਸੀ।
ਇਨ੍ਹਾਂ ਨਿਯਮਾਂ ਤਹਿਤ ਔਰਤਾਂ ਕੰਮ ਵਾਲੀਆਂ ਥਾਵਾਂ 'ਤੇ ਆਪਣੇ ਬੱਚਿਆਂ ਨੂੰ ਦੁੱਧ ਵੀ ਪਿਲਾ ਸਕਦੀਆਂ ਹਨ। ਇਸ ਤੋਂ ਪਹਿਲਾਂ ਸੰਸਦ ਵਿਚ ਬੱਚਿਆਂ ਨੂੰ ਲਿਆਉਣ ਦੀ ਆਗਿਆ ਨਹੀਂ ਸੀ।
- - - - - - - - - Advertisement - - - - - - - - -