ਖੁਲਾਸਾ: ਅੱਤਵਾਦੀ ਸੰਗਠਨ ਆਈ ਐਸ 'ਚ ਕਿਉਂ ਸ਼ਾਮਲ ਹੁੰਦੀਆਂ ਵਿਦੇਸ਼ੀ ਔਰਤਾਂ..
ਉਨ੍ਹਾਂ ਨੇ ਕਿਹਾ, ਸਾਡੀ ਰਿਸਰਚ ਦੱਸਦੀ ਹੈ ਕਿ ਔਰਤਾਂ ਦੇ ਕੱਟੜਪੰਥੀਪੁਣੇ ਬਾਰੇ ਲੋਕਾਂ ਦੀ ਜੋ ਰਾਏ ਬਣੀ ਹੋਈ ਹੈ, ਹਕੀਕਤ ਉਸ ਤੋਂ ਕਾਫੀ ਵੱਖ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਜਿੰਨੇ ਲੋਕਾਂ ਨਾਲ ਗੱਲ ਕੀਤੀ, ਉਨ੍ਹਾਂ ਨੂੰ ਲੱਗਦਾ ਹੈ ਕਿ ਔਰਤਾਂ, ਮਰਦਾਂ ਵੱਲੋਂ ਦਿੱਤੇ ਜਾਾਂਦੇ ਲਾਲਚ, ਸੋਸ਼ਲ ਮੀਡੀਆ ਅਤੇ ਵਿਆਹ ਦੇ ਪ੍ਰਸਤਾਵ ਤੋਂ ਪ੍ਰਭਾਵਤ ਹੋ ਕੇ ਆਈ ਐੱਸ ਵਿੱਚ ਸ਼ਾਮਲ ਹੁੰਦੀਆਂ ਹਨ। ਅਸਲ ਵਿੱਚ ਅਜਿਹਾ ਹੈ ਨਹੀਂ।
Download ABP Live App and Watch All Latest Videos
View In Appਕਈ ਔਰਤਾਂ ਨਾਲ ਗੱਲ ਕਰਨ ਪਿੱਛੋਂ ਅਸੀਂ ਪਾਇਆ ਕਿ ਉਨ੍ਹਾਂ ਦੀ ਨਜ਼ਰ ਵਿੱਚ ਆਈ ਐਸ ਔਰਤਾਂ ਦੇ ਲਈ ਸ਼ਕਤੀ ਦਾ ਸਰੋਤ ਹੈ, ਇਹ ਜਾਣਦੇ ਹੋਏ ਵੀ ਕਿ ਸ਼ਰਈ ਕਾਨੂੰਨ ਨੂੰ ਮੰਨਣ ਵਾਲਾ ਆਈ ਐੱਸ ਔਰਤਾਂ ‘ਤੇ ਕਿੰਨੇ ਜ਼ੁਲਮ ਕਰਦਾ ਰਿਹਾ ਹੈ। ਵਿੰਟਰਬਾਥਮ ਦੇ ਮੁਤਾਬਕ ਕੁਝ ਲੋਕਾਂ ਨੇ ਦੱਸਿਆ ਕਿ ਆਈ ਐੱਸ ਵਿੱਚ ਸ਼ਾਮਲ ਹੋਣ ਵਾਲੀਆਂ ਕਈ ਔਰਤਾਂ ਪੱਛਮੀ ਦੇਸ਼ਾਂ ਵੱਲੋਂ ਬਣਾਏ ਸੈਕਸ ਰਿਵਾਜ ਨੂੰ ਵੀ ਚੁਣੌਤੀ ਦੇਣਾ ਚਾਹੁੰਦੀਆਂ ਸਨ।
ਰਾਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ ਫਾਰ ਡਿਫੈਂਸ ਐਂਡ ਸੈਕਿਊਰਿਟੀ ਸਟੱਡੀਜ਼ ਦੀ ਇਸ ਤਾਜ਼ਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਈ ਔਰਤਾਂ ਦਾ ਬ੍ਰਿਟੇਨ ਤੋਂ ਜਾ ਕੇ ਆਈ ਐਸ ਵਿੱਚ ਸ਼ਾਮਲ ਹੋਣਾ ਕਾਫੀ ਔਖਾ ਸੀ। ਰਿਪੋਰਟ ਵਿੱਚ ਸਹਿ-ਲੇਖਿਕਾ ਐਮਿਲੀ ਵਿੰਟਰਬਾਥਮ ਨੇ ਕਿਹਾ ਕਿ ਆਈ ਐਸ ਦੀਆਂ ਸਾਰੀਆਂ ਮਹਿਲਾ ਮੈਂਬਰਾਂ ਲਈ ‘ਜੇਹਾਦੀ ਦੁਲਹਨ’ ਸ਼ਬਦ ਦੀ ਵਰਤੋਂ ਕਰਨਾ ਸਹੀ ਨਹੀਂ।
ਚੰਡੀਗੜ੍ਹ: ਖਤਰਨਾਕ ਅੱਤਵਾਦੀ ਸੰਗਠਨ ਆਈ ਐਸ ਵਿਦੇਸ਼ੀ ਔਰਤਾਂ ਨੂੰ ਸ਼ਕਤੀਕਰਨ ਦਾ ਝਾਂਸਾ ਦੇ ਕੇ ਲੁਭਾਉਂਦਾ ਹੈ। ਇੱਕ ਬ੍ਰਿਟਿਸ਼ ਥਿੰਕ ਟੈਂਕ ਦੇ ਮਤਾਬਕ ਕਈ ਔਰਤਾਂ ਆਸਾਨੀ ਨਾਲ ਇਸ ਝਾਂਸੇ ਵਿੱਚ ਆ ਜਾਂਦੀਆਂ ਹਨ। ਇਹ ਗੱਲ ਕੇਸ ਸਟੱਡੀ ਤੋਂ ਪਤਾ ਲੱਗੀ ਹੈ।
- - - - - - - - - Advertisement - - - - - - - - -