ਰੂਸੀ ਬੰਬਾਰੀ 'ਚ ਆਈ ਐੱਸ ਦੇ ਕਬਜ਼ੇ ਵਾਲੇ ਪਿੰਡ 'ਚ 53 ਮੌਤਾਂ
ਬੈਰੂਤ- ਪੂਰਬੀ ਸੀਰੀਆ ਦੇ ਇਕ ਪਿੰਡ ਉੱਤੇ ਰੂਸੀ ਜਹਾਜ਼ਾਂ ਦੀ ਬੰਬਾਰੀ ਵਿੱਚ 53 ਨਾਗਰਿਕ ਮਾਰੇ ਗਏ, ਜਿਨ੍ਹਾਂ ਵਿੱਚ 21 ਬੱਚੇ ਹਨ। ਇਹ ਪਿੰਡ ਦੀਰ ਏਜੋਰ ਸੂਬੇ ਦੇ ਅਲ ਸਫਾ ਜ਼ਿਲ੍ਹੇ ਵਿੱਚ ਹੈ। ਇਸ ਉੱਤੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ ਐੱਸ) ਦਾ ਕਬਜ਼ਾ ਹੈ।
Download ABP Live App and Watch All Latest Videos
View In Appਰੂਸ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਕੱਟੜ ਹਮਾਇਤੀ ਹੈ। ਉਹ 2015 ਤੋਂ ਅਸਦ ਦੀਆਂ ਸਰਕਾਰੀ ਫ਼ੌਜਾਂ ਨਾਲ ਮਿਲ ਕੇ ਆਈ ਐੱਸ ਨਾਲ ਲੜ ਰਿਹਾ ਹੈ। ਦੌਰ ਏਜ਼ੋਰ ਕਦੇ ਆਈ ਐੱਸ ਦਾ ਮਜ਼ਬੂਤ ਟਿਕਾਣਾ ਹੁੰਦਾ ਸੀ, ਪਰ ਲਗਾਤਾਰ ਹਮਲਿਆਂ ਨਾਲ ਇਸ ਇਲਾਕੇ ਦਾ ਜ਼ਿਆਦਾ ਹਿੱਸਾ ਅੱਤਵਾਦੀਆਂ ਦੇ ਹੱਥੋਂ ਨਿਕਲ ਗਿਆ।
ਇਹ ਪੂਰਾ ਇਲਾਕਾ ਤੇਲ ਸੰਪੰਨ ਹੈ ਅਤੇ ਇਸ ਦੇ ਅੱਤਵਾਦੀਆਂ ਦੇ ਕਬਜ਼ੇ ਵਿੱਚ ਦੁਬਾਰਾ ਆ ਜਾਣ ਨਾਲ ਓਥੇ ਸੀਰੀਆ ਵਿੱਚ ਅਸਦ ਦੀ ਸਥਿਤੀ ਮਜ਼ਬੂਤ ਹੋਵੇਗੀ। ਸੀਰੀਆ ਵਿੱਚ 2011 ਤੋਂ ਚੱਲ ਰਹੇ ਸੰਘਰਸ਼ ਵਿੱਚ ਹਾਲੇ ਤਕ ਕਰੀਬ ਸਾਢੇ ਤਿੰਨ ਲੱਖ ਲੋਕ ਮਾਰੇ ਜਾ ਚੁੱਕੇ ਹਨ।
ਸੰਸਥਾ ਦੇ ਮੁਖੀ ਰਾਮੀ ਆਬਦੇਲ ਰਹਿਮਾਨ ਨੇ ਕਿਹਾ ਕਿ ਬੰਬਾਰੀ ਨਾਲ ਬਰਬਾਦ ਹੋਏ ਮਕਾਨਾਂ ਦਾ ਮਲਬਾ ਹਟਾਉਣ ਉੱਤੇ ਏਨੇ ਨਾਗਰਿਕਾਂ ਦੇ ਮਾਰੇ ਜਾਣ ਦਾ ਪਤਾ ਲੱਗਾ। ਰੂਸੀ ਜਹਾਜ਼ਾਂ ਨੇ ਨਾਗਰਿਕ ਦੇ ਰਿਹਾਇਸ਼ੀ ਇਲਾਕੇ ’ਚ ਬੰਬਾਰੀ ਕੀਤੀ। ਇਸ ਦੌਰਾਨ 18 ਨਾਗਰਿਕ ਜ਼ਖ਼ਮੀ ਹੋਏ ਹਨ।
ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੀ ਨੀਤ ਨਾਲ ਕੀਤੀ ਗਈ ਬੰਬਾਰੀ ਵਿੱਚ ਇਨ੍ਹਾਂ ਲੋਕਾਂ ਦੀ ਜਾਨ ਗਈ। ਇਹ ਜਾਣਕਾਰੀ ਸੀਰੀਆ ਵਿਚ ਮਨੁੱਖੀ ਅਧਿਕਾਰਾਂ ਉਤੇ ਕੰਮ ਕਰ ਰਹੀ ਬ੍ਰਿਟੇਨ ਦੀ ਸੰਸਥਾ ਨੇ ਦਿੱਤੀ ਹੈ।
- - - - - - - - - Advertisement - - - - - - - - -