ਖੂਬਸੂਰਤੀ ਤੇ ਸਿਆਸੀ ਰਸੂਖ ਦੇ ਦਮ ’ਤੇ ਸੁਰਖੀਆਂ ’ਚ ਰਹਿਣ ਵਾਲੀਆਂ 7 ਪਾਕਿਸਤਾਨੀ ਮਹਿਲਾਵਾਂ
ਕਸ਼ਮਲਾ ਤਾਰਿਕ: ਕਸ਼ਮਲਾ ਪਾਕਿਸਤਾਨ ਵਿੱਚ ਆਪਣੇ ਤਿੱਖੇ ਰਵੱਈਏ ਲਈ ਜਾਣੀ ਜਾਂਦੀ ਹੈ। ਉਹ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਪੰਜਾਬ ਤੋਂ ਮਹਿਲਾ ਰਾਖਵੀਂ ਸੀਟ ’ਤੇ ਮੈਂਬਰ ਹੈ। ਉਹ ਪਾਕਿਸਤਾਨ ਮੁਸਲਿਮ ਲੀਗ ਪਾਰਟੀ ਦੀ ਲੀਡਰ ਹੈ। ਉਹ ਦੋ ਵਾਰ ਪਾਕਿਸਤਾਨ ਦੀ ਸੰਸਦ ਵਿੱਚ ਚੁਣੀ ਜਾ ਚੁੱਕੀ ਹੈ ਤੇ ਉਸ ਨੇ 10 ਸਾਲ ਤਕ ਸੰਸਦ ਮੈਂਬਰ ਵਜੋਂ ਕੰਮ ਕੀਤਾ ਹੈ।
Download ABP Live App and Watch All Latest Videos
View In Appਐਲੀਜ਼ਾ ਇਕਬਾਲ ਹੈਦਰ: ਐਲੀਜ਼ਾ ਪਬਲਿਕ ਇੰਟਰਨੈਸ਼ਨਲ ਲਾਅ ਤੇ ਮਨੁੱਖੀ ਅਧਿਕਾਰ ਮਾਮਲਿਆਂ ਦੀ ਜਾਣਕਾਰ ਹੈ। ਉਹ 2013 ਦੀਆਂ ਆਮ ਚੋਣਾਂ ਵਿੱਚ ਪਾਕਿਸਤਾਨ ਦੇ ਸਿੰਧ ਸੂਬੇ ਤੋਂ ਮਹਿਲਾ ਰਾਖਵੀਂ ਸੀਟ ’ਤੇ ਨੈਸ਼ਨਲ ਅਸੈਂਬਲੀ ਦੀ ਸਾਬਕਾ ਮੈਂਬਰ ਚੁਣੀ ਗਈ ਸੀ। ਉਹ ਸਾਬਕਾ ਸਾਂਸਦ ਇਕਬਾਲ ਹੈਦਰ ਦੀ ਧੀ ਹੈ। ਫਿਲਹਾਲ ਐਲੀਜ਼ਾ ਪੀਪੀਪੀ ਦੇ ਚੇਅਰਮੈਨ ਬਿਲਾਵਲ ਭੁੱਟੋ ਜਰਦਾਰੀ ਦੀ ਬੁਲਾਰਾ ਹੈ।
ਹਿਨਾ ਪਰਵੇਜ਼ ਬਟ: ਹਿਨਾ ਪਾਕਿਸਤਾਨ ਦੀਆਂ ਸਭ ਤੋਂ ਖੂਬਸੂਰਤ ਮਹਿਲਾ ਆਗੂਆਂ ਵਿੱਚ ਗਿਣੀ ਜਾਂਦੀ ਹੈ। ਇਸ ਦੇ ਨਾਲ ਹੀ ਉਹ ਇੱਕ ਪ੍ਰਤਿਭਾਸ਼ਾਲੀ ਡਿਜ਼ਾਈਨਰ ਵੀ ਹੈ। ਉਹ ਪਕਿਸਤਾਨ ਦੀ ਲਾਹੌਰ ਯੂਨੀਵਰਸਿਟੀ ਆਫ ਮੈਨੇਜਮੈਂਟ ਸਾਇੰਸਿਜ਼ ਤੋਂ ਗੋਲਡ ਮੈਡਲਿਸਟ ਹੈ ਤੇ ਪਾਕਿਸਤਾਨ ਵਿੱਚ ਬਦਲਾਅ ਸਬੰਧੀ ਕਾਫੀ ਚਿੰਤਤ ਹੈ।
ਆਇਲਾ ਮਲਿਕ: ਆਇਲਾ ਮਲਿਕ ਪਾਕਿਸਤਾਨ ਦੀ ਸਿਆਸਤ ਵਿੱਚ ਲੋਕਾਂ ਨੂੰ ਚੁੱਪ ਕਰਾ ਦੇਣ ਵਾਲਾ ਚਿਹਰਾ ਹੈ। ਖ਼ੂਬਸੂਰਤੀ ਦੇ ਨਾਲ-ਨਾਲ ਉਹ ਆਪਣੇ ਅੰਦਾਜ਼ ਲਈ ਵੀ ਚਰਚਿਤ ਹੈ। ਆਇਲਾ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਸਰਦਾਰ ਫਾਰੂਖ ਅਹਿਮਦ ਖਾਂ ਲੇਘਾਰੀ ਦੀ ਭਾਣਜੀ ਤੇ ਸਾਬਕਾ ਕੇਂਦਰੀ ਮੰਤਰੀ ਸੁਮੈਰਾ ਮਲਿਕ ਦਾ ਭੈਣ ਹੈ।
ਮਰੀਅਮ ਨਵਾਜ਼: ਮਰੀਅਮ ਨਵਾਜ਼ ਸ਼ਰੀਫ ਦੀ ਧੀ ਹੈ। ਉਹ ਹਮੇਸ਼ਾ ਤੋਂ ਹੀ ਦੇਸ਼ ਤੇ ਵਿਦੇਸ਼ ਦੇ ਵੱਖ-ਵੱਖ ਮੁੱਦਿਆਂ ਬਾਰੇ ਸਰਗਰਮ ਰਹਿੰਦੀ ਹੈ। ਪਾਕਿਸਤਾਨ ਦੀ ਸਿਆਸਤ ਵਿੱਚ ਉਸ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਸਿਆਸਤ ਤੋਂ ਇਲਾਵਾ ਉਸ ਦੀ ਖੂਬਸੂਰਤੀ ਵੀ ਉਸ ਨੂੰ ਚਰਚਾਵਾਂ ਦਾ ਵਿਸ਼ਾ ਬਣਾਈ ਰੱਖਦੀ ਹੈ।
ਹਿਨਾ ਰੱਬਾਨੀ ਖਾਰ: ਹਿਨਾ ਪਾਕਿਸਤਾਨ ਦੀ ਸਭ ਤੋਂ ਘੱਟ ਉਮਰ ਤੇ ਪਹਿਲੀ ਮਹਿਲਾ ਵਿਦੇਸ਼ ਮੰਤਰੀ ਬਣੀ। ਹਿਨਾ ਨੇ ਦੁਨੀਆ ਦੇ ਕਈ ਮੰਚਾਂ ’ਤੇ ਪਾਕਿਸਤਾਨ ਦੀ ਪ੍ਰਤੀਨਿਧਤਾ ਕੀਤੀ। ਉਹ ਰਾਜਨੀਤਕ ਹੁਨਰ ਦੇ ਨਾਲ-ਨਾਲ ਆਪਣੇ ਸਟਾਈਲ ਤੇ ਖੂਬਸੂਰਤੀ ਲਈ ਪੂਰੀ ਦੁਨੀਆ ਵਿੱਚ ਚਰਚਿਤ ਹੈ।
ਸੁਮੈਰਾ ਮਲਿਕ: ਸੁਮੈਰਾ ਪਾਕਿਸਤਾਨ ਦੀ ਪ੍ਰਸਿੱਧ ਰਾਜਨੇਤਾ, ਸਮਾਜ ਸੇਵੀ ਤੇ ਹਿਊਮਨ ਰਾਈਟ ਐਕਟੀਵਿਸਟ ਹੈ। ਉਹ ਅੱਲਾ ਯਾਰ ਖਾਨ ਦੀ ਧੀ ਤੇ ਕਾਲਾਬਾਘ ਦੇ ਨਵਾਬ ਆਮਿਰ ਮੁਹੰਮਦ ਖਾਨ ਦੀ ਪੋਤੀ ਹੈ। ਉਹ ਪੂਰੇ ਆਤਮਵਿਸ਼ਵਾਸ ਨਾਲ ਲੋਕਾਂ ਸਾਹਮਣੇ ਆਪਣੀ ਗੱਲ ਰੱਖਦੀ ਹੈ। ਉਹ ਪਾਕਿਸਤਾਨ ਦਾ ਸਾਬਕਾ ਰਾਸ਼ਟਰਪਤੀ ਸਰਦਾਰ ਫਾਰੂਖ ਖਾਨ ਲੇਘਾਰੀ ਦੀ ਵੀ ਭਤੀਜੀ ਹੈ।
ਪਾਕਿਸਤਾਨੀ ਮਹਿਲਾਵਾਂ ਅੱਜ ਸਿਆਸਤ ਸਣੇ ਵੱਖ-ਵੱਖ ਖੇਤਰਾਂ ਵਿੱਚ ਸੁੰਦਰਤਾ ਦੇ ਨਾਲ-ਨਾਲ ਆਤਮ ਵਿਸ਼ਵਾਸ ਨਾਲ ਦੇਸ਼ ਦੀ ਦਸ਼ਾ ਤੇ ਦਿਸ਼ਾ ਤੈਅ ਕਰਨ ਵਿੱਚ ਭਾਗੀਦਾਰ ਬਣ ਰਹੀਆਂ ਹਨ। ਇਸ ਗੈਲਰੀ ਵਿੱਚ ਤੁਹਾਨੂੰ ਪਾਕਿਸਤਾਨ ਦੀਆਂ ਅਜਿਹੀਆਂ ਆਕਰਸ਼ਕ ਤੇ ਮਹੱਤਵਪੂਰਨ ਮਹਿਲਾ ਸਿਆਸਤਦਾਨਾਂ ਬਾਰੇ ਦੱਸਾਂਗੇ।
- - - - - - - - - Advertisement - - - - - - - - -