ਆਪਣੀ ਸੈਲਫੀ 'ਤੇ ਮਾਲਿਕਾਨਾ ਹੱਕ ਨਹੀਂ ਲੈ ਸਕਿਆ ਬਾਂਦਰ
Download ABP Live App and Watch All Latest Videos
View In Appਪੀਪਲ ਫਾਰ ਦਿ ਐਥਨਿਕਲ ਟ੍ਰੀਟਮੈਂਟ ਆਫ ਐਨੀਮਲਸ (ਪੇਟਾ) ਨੇ ਇਸ ਤੋਂ ਬਾਅਦ ਸਲੇਟਰ 'ਤੇ ਕੋਰਟ ਕੇਸ ਕੀਤਾ।
ਤਸਵੀਰ ਨੇ ਲੋਕਾਂ ਦਾ ਧਿਆਨ ਉਦੋਂ ਖਿੱਚਿਆ ਜਦੋਂ ਸਲੇਟਰ ਨੇ ਵਿਕੀਪੀਡੀਆ 'ਤੇ ਬਿਨਾਂ ਉਨ੍ਹਾਂ ਦੀ ਮਨਜ਼ੂਰੀ ਦੇ ਫੋਟੋ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਪਰ ਵਿਕੀਪੀਡੀਆ ਨੇ ਇਹ ਦਾਅਵਾ ਖਾਰਜ ਕੀਤਾ ਤੇ ਕਿਹਾ ਕਿ ਤਸਵੀਰ 'ਤੇ ਮਾਲਿਕਾਨਾ ਹੱਕ ਬਾਂਦਰ ਦਾ ਹੈ ਨਾ ਕਿ ਫੋਟੋਗ੍ਰਾਫਰ ਦਾ।
ਅਸਲ 'ਚ ਇਹ ਫੋਟੋ ਸਾਲ 2011 ਦਾ ਹੀ ਹੈ ਜਦੋਂ ਵਾਈਲਡ ਲਾਈਫ ਫੋਟੋਗ੍ਰਾਫਰ ਡੇਵਿਡ ਸਲੇਟਰ ਇੰਡੋਨੇਸ਼ੀਆ ਦੇ ਇਕ ਨੈਸ਼ਨਲ ਪਾਰਕ 'ਚ ਦੁਰਲੱਭ ਜਾਨਵਰਾਂ ਦੀ ਤਸਵੀਰ ਲੈਣ ਦੀ ਕੋਸ਼ਿਸ਼ 'ਚ ਸਨ। ਉਸੇ ਦੌਰਾਨ ਬਾਂਦਰ ਨੇ ਕੈਮਰੇ ਦਾ ਬਟਨ ਦਬਾਉਣਾ ਸ਼ੁਰੂ ਕਰ ਦਿੱਤਾ ਤੇ ਕਈ ਤਸਵੀਰਾਂ ਖ਼ੁਦ ਕਲਿੱਕ ਹੋ ਗਈਆਂ।
ਸੰਸਥਾ ਨੇ ਮੰਗ ਕੀਤੀ ਸੀ ਕਿ ਇਹ ਤਸਵੀਰ ਬਾਂਦਰ ਨੇ ਖ਼ੁਦ ਲਈ ਹੈ ਤੇ ਇਸ ਲਈ ਇਸ ਤੋਂ ਹੋਣ ਵਾਲੀ ਕਮਾਈ ਵੀ ਬਾਂਦਰ ਨੂੰ ਮਿਲਣੀ ਚਾਹੀਦੀ ਹੈ, ਉਸ 'ਤੇ ਖ਼ਰਚ ਹੋਣੇ ਚਾਹੀਦੇ।
ਪਸ਼ੂ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਪੇਟਾ ਨੇ ਸਾਲ 2015 'ਚ ਸਲੇਟਰ 'ਤੇ ਸੈਲਫੀ ਲੈਣ ਵਾਲੇ ਮਕੈਕ ਪ੍ਰਜਾਤੀ ਦੇ ਬਾਂਦਰ ਦੀ ਜਗ੍ਹਾ ਡੇਵਿਡ ਸਲੇਟਰ 'ਤੇ ਫੋਟੋ ਦੇ ਮਾਲਿਕਾਨਾ ਹੱਕ ਨੂੰ ਲੈ ਕੇ ਕੇਸ ਕੀਤਾ।
ਹਾਲਾਂਕਿ, ਫੋਟੋਗ੍ਰਾਫਰ ਸਲੇਟਰ ਦੇ ਵਕੀਲ ਨੇ ਇਸ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਹਾਲੇ ਤਕ ਇਸ ਫੋਟੋ ਤੋਂ ਕਿੰਨੀ ਕਮਾਈ ਹੋਈ ਹੈ ਤੇ ਕੀ ਭਵਿੱਖ 'ਚ ਸਲੇਟਰ ਕਮਾਈ ਦਾ ਬਾਕੀ 75 ਫ਼ੀਸਦੀ ਹਿੱਸਾ ਆਪਣੇ ਕੋਲ ਰੱਖਣਗੇ।
ਵਕੀਲਾਂ ਨੇ ਇਸ 'ਮੰਕੀ ਸੈਲਫੀ' ਦੇ ਕਾਪੀਰਾਈਟ ਨੂੰ ਲੈ ਕੇ ਕੋਰਟ 'ਚ ਸੈਟਲਮੈਂਟ ਹੋਣ ਦੀ ਜਾਣਕਾਰੀ ਦਿੱਤੀ ਹੈ। ਪਸ਼ੂ ਅਧਿਕਾਰਾਂ ਦੀ ਸੰਸਥਾ ਦੇ ਵਕੀਲ ਨੇ ਦੱਸਿਆ ਕਿ ਇਸ ਡੀਲ ਤਹਿਤ ਫੋਟੋਗ੍ਰਾਫਰ ਨੇ ਭਵਿੱਖ 'ਚ ਫੋਟੋ ਤੋਂ ਹੋਣ ਵਾਲੀ ਕਮਾਈ ਦਾ 25 ਫ਼ੀਸਦੀ ਇੰਡੋਨੇਸ਼ੀਆ 'ਚ ਮਿਲਣ ਵਾਲੇ ਇਸ ਦੁਰਲੱਭ ਪ੍ਰਜਾਤੀ ਦੇ ਬਾਂਦਰ ਦੀ ਸੁਰੱਖਿਆ ਲਈ ਦਾਨ ਦੇਣ ਦਾ ਵਾਅਦਾ ਕੀਤਾ।
ਸਾਨ ਫਰਾਂਸਿਸਕੋ : 'ਮੰਕੀ ਸੈਲਫੀ' ਕੇਸ ਹੁਣ ਖ਼ਤਮ ਹੋ ਗਿਆ ਹੈ। ਉਹੀ ਮੰਕੀ ਸੈਲਫੀ ਜਿਸ ਨੂੰ ਲੈ ਕੇ ਫੋਟੋਗ੫ਾਫਰ ਡੇਵਿਡ ਸਲੇਟਰ ਨੂੰ ਕਾਪੀਰਾਈਟ ਕਾਨੂੰਨ ਤਹਿਤ ਅਦਾਲਤ ਤਕ ਲਿਜਾਇਆ ਗਿਆ, ਸਿਰਫ਼ ਇਸ ਲਈ ਕਿਉਂਕਿ ਇਕ ਬਾਂਦਰ ਨੇ ਉਨ੍ਹਾਂ ਦੇ ਕੈਮਰੇ ਨਾਲ ਖ਼ੁਦ ਆਪਣੀ ਤਸਵੀਰ ਖਿੱਚ ਲਈ ਸੀ ਤੇ ਬਾਅਦ 'ਚ ਇਸ ਤਸਵੀਰ ਨੂੰ ਸਲੇਟਰ ਦੇ ਨਾਂ ਨਾਲ ਕਈ ਜਗ੍ਹਾ ਇਸਤੇਮਾਲ ਕੀਤਾ ਗਿਆ। ਜਿਸ ਦਾ ਪਸ਼ੂ ਅਧਿਕਾਰਾਂ ਦੀ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਵਿਰੋਧ ਕੀਤਾ।
- - - - - - - - - Advertisement - - - - - - - - -