Election Results 2024
(Source: ECI/ABP News/ABP Majha)
ਜੋ ਸਰਕਾਰਾਂ ਨਾ ਕਰ ਸਕੀਆਂ, ਉਹ ਖ਼ਾਲਸੇ ਨੇ ਕਰ ਵਿਖਾਇਆ
Download ABP Live App and Watch All Latest Videos
View In Appਮਿਆਂਮਾਰ ਦੇ ਰੋਹਿੰਗੀਆ ਮੁਸਲਮਾਨਾਂ ਦਾ ਮਸਲਾ ਹੁਣ ਖੇਤਰੀ ਨਹੀਂ ਰਿਹਾ। ਇਸ ਭਾਈਚਾਰੇ ਦੇ ਲੋਕਾਂ ਨੇ ਗੁਆਂਢੀ ਮੁਲਕਾਂ ਬੰਗਲਾਦੇਸ਼, ਭਾਰਤ ਤੇ ਥਾਈਲੈਂਡ ਵੱਲ ਕੂਚ ਕਰ ਦਿੱਤਾ ਹੈ।
ਮਿਆਂਮਾਰ ਦੇ ਰੋਹਿੰਗੀਆ ਮੁਸਲਮਾਨਾਂ ਦਾ ਵੱਡੇ ਪੱਧਰ ਤੇ ਕਥਿਤ ਰੂਪ ਵਿੱਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਇਸ ਭਾਈਚਾਰੇ ਦੇ ਲੋਕ ਮਜ਼ਬੂਰੀ ਵਿੱਚ ਦੇਸ਼ ਮਿਆਂਮਾਰ ਛੱਡਣ ਲਈ ਮਜ਼ਬੂਰ ਹਨ ਪਰ ਗੁਆਂਢੀ ਮੁਲਕ ਬੰਗਲਾਦੇਸ਼, ਭਾਰਤ ਤੇ ਥਾਈਲੈਂਡ ਵੀ ਇੰਨਾਂ ਨੂੰ ਸ਼ਰਨ ਨਹੀਂ ਦੇ ਰਹੇ।
ਦੱਸਣਾ ਬਣਦਾ ਹੈ ਕਿ ਮੀਡੀਆ ਰਿਪੋਰਟਾਂ ਵਿੱਚ ਆਇਆ ਹੈ ਕਿ ਮਿਆਂਮਾਰ ਵਿੱਚ ਤਕਰੀਬਨ ਰੋਹਿੰਗੀਆ ਮੁਸਲਮਾਨਾਂ ਦੇ 10 ਹਜ਼ਾਰ ਘਰਾਂ ਨੂੰ ਅੱਗ ਲਗਾ ਦਿੱਤੀ ਹੈ। ਉੱਥੇ ਇਸ ਭਾਈਚਾਰੇ ਦੇ ਲੋਕਾਂ ਦੀ ਵੱਡੇ ਪੱਧਰ ‘ਤੇ ਨਸਲਕੁਸ਼ੀ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਇੰਨੇ ਲੋਕਾਂ ਦੇ ਇਕਦਮ ਆ ਜਾਣ ਕਾਰਨ ਬੰਗਲਾਦੇਸ਼ ਨੂੰ ਤੁਰੰਤ ਭੋਜਨ, ਠਾਹਰ, ਕੱਪੜੇ ਤੇ ਦਵਾਈਆਂ ਦੀ ਲੋੜ ਹੈ। ਕੁਝ ਲੋਕ ਕੈਂਪਾਂ ਵਿੱਚ ਰਹਿ ਰਹੇ ਹਨ ਪਰ ਮੀਂਹ ਵਾਲਾ ਮੌਸਮ ਉਨ੍ਹਾਂ ਦੇ ਹਾਲਾਤ ਹੋਰ ਵੀ ਤਰਸਯੋਗ ਕਰ ਰਿਹਾ ਹੈ।
ਸੰਸਥਾ ਦੇ ਪ੍ਰਬੰਧਕੀ ਨਿਰਦੇਸ਼ਕ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਇੱਕ ਵੱਡੇ ਰਾਹਤ ਕਾਰਜ ਦੇ ਮੁਢਲੇ ਦੌਰ ਵਿੱਚ 25 ਸਵੈ-ਇਛੁੱਕ ਸੇਵਕਾਂ ਦੀ ਟੀਮ ਰੋਹਿੰਗੀਆ ਰਿਫੀਊਜੀਆਂ ਦੀ ਸਹਾਇਤਾ ਲਈ ਭੇਜ ਦਿੱਤੀ ਹੈ।
ਅਮਨਪ੍ਰੀਤ ਨੇ ਦੱਸਿਆ ਕਿ ਸਿੱਖ ਸਵੈ-ਇਛੁੱਕ ਸੇਵਕਾਂ ਨੇ ਰੋਹਿੰਗੀਆ ਮੁਸਲਮਾਨਾਂ ਲਈ ਲੰਗਰ ਲਗਾ ਦਿੱਤਾ ਹੈ। ਪਰ ਰਿਫੀਊਜੀਆਂ ਦੀ ਗਿਣਤੀ ਜ਼ਿਆਦਾ ਹੈ, ਇਸ ਲਈ ਉਨ੍ਹਾਂ ਕੋਲ ਛੇਤੀ ਹੀ ਹੋਰ ਰਸਦ ਤੇ ਸਾਰਾ ਜ਼ਰੂਰੀ ਸਾਮਾਨ ਭੇਜ ਦਿੱਤਾ ਜਾਵੇਗਾ।
ਇਹ ਉਜਾੜਾ ਇੱਥੋਂ ਤਕ ਪਸਰ ਗਿਆ ਹੈ ਕਿ ਸਿਰਫ 2 ਹਫਤਿਆਂ ਵਿੱਚ ਤਕਰੀਬਨ 3 ਲੱਖ ਤੋਂ ਜ਼ਿਆਦਾ ਰੋਹਿੰਗੀਆਈ ਮੁਸਲਮਾਨ ਮਿਆਂਮਾਰ ਤੋਂ ਬੰਗਲਾਦੇਸ਼ ਵਿੱਚ ਦਾਖ਼ਲ ਹੋ ਚੁੱਕੇ ਹਨ।
ਕੋਈ ਵੀ ਸਰਕਾਰ ਇੰਨਾਂ ਦੀ ਬਾਂਹ ਨਹੀਂ ਫੜ੍ਹ ਰਹੀ। ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਦਾਅਵਾ ਕਰਨ ਵਾਲੇ ਕੌਮਾਂਤਰੀ ਸੰਗਠਨ ਵੀ ਚੁੱਪ ਹਨ। ਗਰੁਬਤ ਭਰੀ ਜਿੰਦਗੀ ਕੱਟ ਰਹੇ, ਭੁੱਖੇ ਪਿਆਸੇ ਦਰ-ਦਰ ਦੀਆਂ ਠੋਕਰਾ ਖਾ ਰਹੇ ਇਸ ਭਾਈਚਾਰੇ ਦੀ ਕੋਈ ਵੀ ਸਹਾਇਤਾ ਨਹੀਂ ਕਰ ਰਿਹਾ. ਅਜਿਹੇ ਵਿੱਚ ਸਿੱਖਾਂ ਦੀ ਕੌਮਾਂਤਰੀ ਸੰਸਥਾ ‘ਖਾਲਸਾ ਏਡ’ ਇਸ ਭਾਈਚਾਰੇ ਦੀ ਬਾਂਹ ਫੜੀ ਹੈ।
- - - - - - - - - Advertisement - - - - - - - - -