850 ਸਾਲ ਪੁਰਾਣੀ ਚਰਚ 'ਚ ਭਿਆਨਕ ਅੱਗ, ਵੇਖੋ ਤਸਵੀਰਾਂ
Download ABP Live App and Watch All Latest Videos
View In Appਵੇਖੋ ਹੋਰ ਤਸਵੀਰਾਂ।
ਅੱਗ ਇੰਨੀ ਭਿਆਨਕ ਸੀ ਕਿ ਲਪਟਾਂ ਦੂਰ-ਦੂਰ ਤਕ ਵਿਖਾਈ ਦੇ ਰਹੀਆਂ ਸੀ।
ਅੱਗ ਲੱਗਣ ਨਾਲ ਸਭ ਤੋਂ ਪਹਿਲਾਂ ਯੂਨੈਸਕੋ ਵੱਲੋਂ ਨਿਰਮਿਤ ਵਿਸ਼ਵ ਧਰੋਹਰ ਐਲਾਨੀ 850 ਸਾਲ ਪੁਰਾਣੀ ਛੱਤ ਤਬਾਹ ਹੋਈ ਤੇ ਇਸ ਪਿੱਛੋਂ ਲੋਕਾਂ ਸਾਹਮਣੇ ਸ਼ਾਨਦਾਰ ਗਾਥਿਕ ਮੀਨਾਰ ਢਹਿ-ਢੇਰੀ ਹੋ ਗਿਆ।
ਹਰ ਸਾਲ ਲੱਖਾਂ ਸ਼ਰਧਾਲੂ ਇਸ ਇਤਿਹਾਸਿਕ ਚਰਚ ਨੂੰ ਵੇਖਣ ਲਈ ਪੁੱਜਦੇ ਹਨ।
ਚਰਚ ਵਿੱਚ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਸੀ। ਸੰਭਾਵਨਾ ਹੈ ਕਿ ਇਸੇ ਕਰਕੇ ਅੱਗ ਲੱਗੀ।
ਚਰਚ ਦੇ ਬੁਲਾਰੇ ਨੇ ਦੱਸਿਆ ਕਿ ਚਰਚ ਈਸਟਰ ਦੀਆਂ ਤਿਆਰੀਆਂ ਕਰ ਰਿਹਾ ਸੀ। ਇਸ ਦੀ ਲੱਕੜ ਦੀ ਛੱਤ ਨੂੰ ਅੱਗ ਲੱਗ ਗਈ।
ਅੱਗ ਲੱਗਣ ਕਰਕੇ ਚਰਚ ਦਾ ਸ਼ਿਖਰ ਸੜ ਕੇ ਸਵਾਹ ਹੋ ਗਿਆ ਪਰ ਰਾਹਤ ਦੀ ਗੱਲ ਇਹ ਰਹੀ ਕਿ ਚਰਚ ਦਾ ਮੁੱਖ ਸਟਰੱਕਚਰ ਸਹੀ ਸਲਾਮਤ ਹੈ।
ਕੱਲ੍ਹ ਸ਼ਾਮੀਂ ਲੱਗੀ ਅੱਗ ਕਈ ਘੰਟਿਆਂ ਤਕ ਭਾਂਬੜ ਮਚਾਉਂਦੀ ਰਹੀ। ਰਾਤ ਭਰ ਅੱਗ ਬੁਝਾਉਣ ਦੇ ਯਤਨ ਚੱਲਦੇ ਰਹੇ।
ਫਰਾਂਸ ਦੇ ਰਾਸ਼ਟਰਪਤੀ ਇਮੈਨੂਏਲ ਮੈਕਰੋਂ ਨੇ ਘਟਨਾ 'ਤੇ ਦੁੱਖ ਜਤਾਇਆ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਚਰਚ ਦਾ ਮੁੜ ਨਿਰਮਾਣ ਕਰਵਾਇਆ ਜਾਏਗਾ।
ਫਰਾਂਸ ਵਿੱਚ ਪੈਰਿਸ ਦੀ ਇਤਿਹਾਸਕ ਨਾਤਰੇ ਡੇਮ ਕੈਥੇਡ੍ਰਲ ਚਰਚ ਵਿੱਚ ਭਿਆਨਕ ਅੱਗ ਲੱਗਣ ਕਰਕੇ ਕਾਫੀ ਤਬਾਹੀ ਮੱਚੀ ਹੈ। 12ਵੀਂ ਸ਼ਤਾਬਦੀ ਦੀ ਇਹ ਚਰਚ ਪੈਰਿਸ ਦੀਆਂ ਇਤਿਹਾਸਕ ਧ੍ਰੋਹਰਾਂ ਵਿੱਚੋਂ ਇੱਕ ਹੈ।
- - - - - - - - - Advertisement - - - - - - - - -