ਪੜਚੋਲ ਕਰੋ
ਸਾਊਦੀ ਅਰਬ 'ਚ ਘਰ ਨੂੰ ਲੱਗੀ ਅੱਗ, 10 ਭਾਰਤੀਆਂ ਦੀ ਮੌਤ
1/5

ਦੁਬਈ: ਸਾਊਦੀ ਅਰਬ ਵਿੱਚ ਇੱਕ ਬਿਨਾਂ ਖਿੜਕੀ ਵਾਲੇ ਘਰ ਵਿੱਚ ਅੱਗ ਲੱਗਣ ਦੇ ਕਾਰਨ ਘੱਟੋ-ਘੱਟ 10 ਭਾਰਤੀਆਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ ਹਨ। ਦਿੱਲੀ ਵਿੱਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਜੇਦਾਹ ਵਿਖੇ ਭਾਰਤੀ ਕੌਂਸਲਖ਼ਾਨੇ ਦੇ ਅਧਿਕਾਰੀ ਨਾਜ਼ਰਾਨ ਵਿਖੇ ਘਟਨਾ ਸਥਾਨ ਨੂੰ ਜਾ ਰਹੇ ਹਨ। ਸੁਸ਼ਮਾ ਸਵਰਾਜ ਨੇ ਇੱਕ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਨੂੰ ਨਾਜ਼ਰਾਨ ਵਿੱਚ ਅੱਗ ਲੱਗਣ ਦਾ ਪਤਾ ਲੱਗਾ ਹੈ, ਜਿਸ ਵਿਚ ਅਸੀਂ 10 ਭਾਰਤੀ ਨਾਗਰਿਕਾਂ ਦੀ ਜਾਨ ਗਈ ਅਤੇ ਛੇ ਜ਼ਖ਼ਮੀ ਹੋਏ ਹਨ।
2/5

ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਵਿਦੇਸ਼ ਮੰਤਰੀ ਦਾ ਇਹ ਟਵੀਟ ਵਿਦਿਆ ਐਸ ਨਾਂਅ ਦੀ ਔਰਤ ਵਲੋਂ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਵਿੱਚੋਂ ਇਕ ਦੀ ਦੇਹ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਮਗਰੋਂ ਆਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੇਦਾਹ ਵਿੱਚ ਕੌਂਸਲ ਜਨਰਲ ਨਾਲ ਗੱਲ ਕੀਤੀ ਹੈ।
Published at : 13 Jul 2017 09:50 AM (IST)
View More























