(Source: ECI/ABP News/ABP Majha)
11 ਸਾਲਾ ਕੁੜੀ ਦਾ ਕਮਾਲ! ਚਿਪਸ ਦੇ ਪੈਕਟਾਂ ਨਾਲ ਗਰੀਬਾਂ ਲਈ ਬਣਾਉਂਦੀ ਕੰਬਲ
ਇੱਕ 11 ਸਾਲ ਦੀ ਬੱਚੀ ਆਪਣੀ ਜੇਬ ਦੇ ਪੈਸਿਆਂ ਨਾਲ ਗਰੀਬਾਂ ਲਈ ਕੰਬਲ ਅਤੇ ਕੁਝ ਸਮਾਨ ਤਿਆਰ ਕਰਕੇ ਵੰਡ ਰਹੀ ਹੈ।
ਲੰਡਨ: ਸਰਦੀਆਂ ਦੇ ਮੌਸਮ 'ਚ ਆਪਣੇ ਘਰ ਅੰਦਰ ਕੰਬਲਾਂ ਤੇ ਰਜਾਈਆਂ ਵਿੱਚੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ। ਅਜਿਹੇ 'ਚ ਜ਼ਰਾ ਉਨ੍ਹਾਂ ਲੋਕਾਂ ਬਾਰੇ ਸੋਚੋ, ਜਿਨ੍ਹਾਂ ਕੋਲ ਨਾ ਤਾਂ ਘਰ ਹੈ ਤੇ ਨਾ ਹੀ ਰਜਾਈ-ਕੰਬਲ। ਬ੍ਰਿਟੇਨ 'ਚ ਰਹਿਣ ਵਾਲੀ 11 ਸਾਲਾ ਲੜਕੀ ਦੇ ਮਨ 'ਚ ਜਦੋਂ ਇਹ ਗੱਲ ਆਈ ਤਾਂ ਉਸ ਨੇ ਕੁਝ ਅਜਿਹਾ ਕਰ ਦਿੱਤਾ ਕਿ ਸੁਰਖੀਆਂ 'ਚ ਆ ਗਈ।
ਵੇਲਜ਼ ਦੇ ਪ੍ਰੈੱਸਟੈਟੀਨ ਦੀ ਰਹਿਣ ਵਾਲੀ ਏਲੀਸਾ ਡੀਨ ਨੇ ਬੇਘਰ ਲੋਕਾਂ ਨੂੰ ਸਰਦੀਆਂ 'ਚ ਕੁਝ ਰਾਹਤ ਦੇਣ ਲਈ ਆਪਣੇ ਹੱਥਾਂ ਨਾਲ ਵਿਸ਼ੇਸ਼ ਕੰਬਲ ਤਿਆਰ ਕੀਤੇ। ਇਹ ਕੰਬਲ ਏਲੀਸਾ ਚਿਪਸ ਦੇ ਰੈਪਰਸ (Blanket Made of Chips Packets) ਨਾਲ ਬਣਾਏ ਹਨ। ਕਈ ਵਾਰ ਉਹ ਇਨ੍ਹਾਂ ਨੂੰ ਤਿਆਰ ਕਰਨ ਲਈ ਆਪਣੀ ਜੇਬ ਖਰਚ ਕਰਨ ਤੋਂ ਵੀ ਨਹੀਂ ਝਿਜਕਦੀ।
44 ਚਿਪਸ ਦੇ ਪੈਕੇਟਾਂ ਨਾਲ ਬਣ ਜਾਂਦਾ ਕੰਬਲ
ਏਲੀਸਾ ਨੂੰ ਇਕ ਕੰਬਲ ਤਿਆਰ ਕਰਨ ਲਈ ਚਿਪਸ ਦੇ ਘੱਟੋ-ਘੱਟ 44 ਪੈਕੇਟਾਂ ਦੀ ਲੋੜ ਪੈਂਦੀ ਹੈ। ਉਹ ਹੁਣ ਤੱਕ ਅਜਿਹੇ 80 ਕੰਬਲ ਬਣਾ ਚੁੱਕੀ ਹੈ। ਏਲੀਸਾ ਹਰ ਕੰਬਲ ਦੇ ਨਾਲ ਦਸਤਾਨੇ, ਜੁਰਾਬਾਂ, ਟੋਪੀਆਂ ਤੇ ਚਾਕਲੇਟ ਦਾ ਸਾਮਾਨ ਵੀ ਰੱਖਦੀ ਹੈ। ਇਸ ਲਈ ਉਹ ਆਪਣੇ ਪਰਿਵਾਰ ਤੇ ਦੋਸਤਾਂ ਦੀ ਮਦਦ ਵੀ ਲੈਂਦੀ ਹੈ।
ਕੰਬਲ ਬਣਾਉਣ ਲਈ ਏਲੀਸਾ ਚਿਪਸ ਦੇ ਪੈਕੇਟਾਂ ਨੂੰ ਇਕੱਠੇ ਕਰਨ ਮਗਰੋਂ ਪ੍ਰੈੱਸ ਕਰਦੀ ਹੈ ਤੇ ਫਿਰ ਉਨ੍ਹਾਂ ਦਾ ਇੱਕ ਬੰਡਲ ਬਣਾ ਦਿੰਦੀ ਹੈ। ਉਸ ਦੀ ਮਾਂ ਡੈਰਲੇਨ ਇਸ ਕੰਮ 'ਚ ਉਸ ਦੀ ਮਦਦ ਕਰਦੀ ਹੈ ਤੇ ਖਾਲੀ ਪੈਕਟਾਂ ਨੂੰ ਇਕੱਠਾ ਕਰਦੀ ਹੈ। ਨੌਰਥ ਵੇਲਜ਼ ਲਾਈਵ ਨਾਲ ਗੱਲਬਾਤ ਕਰਦਿਆਂ ਉਸ ਦੀ ਮਾਂ ਨੇ ਦੱਸਿਆ ਕਿ ਉਸ ਦੀ ਬੇਟੀ ਵਾਤਾਵਰਨ ਪ੍ਰਤੀ ਬਹੁਤ ਜਾਗਰੂਕ ਹੈ, ਇਸ ਲਈ ਉਹ ਇਹ ਕੰਮ ਦਿਲਚਸਪੀ ਨਾਲ ਕਰਦੀ ਹੈ।
45 ਮਿੰਟ 'ਚ ਤਿਆਰ ਹੋ ਜਾਂਦਾ Care Package
ਏਲੀਸਾ ਨੂੰ ਇੱਕ ਕੰਬਲ ਤਿਆਰ ਕਰਨ 'ਚ ਕੁੱਲ 45 ਮਿੰਟ ਲੱਗਦੇ ਹਨ, ਕਿਉਂਕਿ ਚਿਪਸ ਦੇ ਪੈਕੇਟ ਨੂੰ ਪ੍ਰੈੱਸ ਕਰਕੇ ਵੈਦਰ ਪਰੂਫ ਬਣਾਇਆ ਜਾਂਦਾ ਹੈ। ਹਾਲਾਂਕਿ ਉਹ ਬੇਘਰਿਆਂ ਦੀ ਮਦਦ ਕਰਨਾ ਚਾਹੁੰਦੇ ਹਨ, ਇਸ ਲਈ ਉਹ ਇਸ 'ਚ ਟੋਪੀਆਂ, ਜੁਰਾਬਾਂ ਤੇ ਦਸਤਾਨੇ ਵਰਗੀਆਂ ਚੀਜ਼ਾਂ ਵੀ ਪਾਉਂਦੇ ਹਨ।
ਸ਼ੁਰੂਆਤ 'ਚ ਏਲੀਸਾ ਇਹ ਕੰਮ ਆਪਣੀ ਪਾਕੇਟ ਮਨੀ ਨਾਲ ਕਰਦੀ ਸੀ ਪਰ ਹੁਣ ਉਸ ਨੂੰ ਇਸ ਲਈ ਫੰਡ ਵੀ ਮਿਲ ਜਾਂਦਾ ਹੈ। ਕੰਬਲਾਂ ਤੇ ਹੋਰ ਚੀਜ਼ਾਂ ਦੇ ਪੈਕੇਟਾਂ ਨੂੰ ਕੇਅਰ ਪੈਕੇਜ਼ ਕਿਹਾ ਜਾਂਦਾ ਹੈ, ਜੋ ਡੈਨਬਿਗਸ਼ਾਇਰ, ਕੌਨਵੀ ਤੇ ਫਲਿੰਟਸ਼ਾਇਰ 'ਚ ਵੰਡੇ ਜਾਂਦੇ ਹਨ।
ਇਹ ਵੀ ਪੜ੍ਹੋ: ਇੰਝ ਕਰੋ ਕੋਰੋਨਾ ਦਾ ਟਾਕਰਾ! ਦਵਾਈਆਂ ਨਾਲ ਨਹੀਂ ਸਗੋਂ ਇਨ੍ਹਾਂ 6 ਫਲਾਂ ਨਾਲ ਵਧਾਓ ਇਮਿਊਨਿਟੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin