(Source: ECI/ABP News/ABP Majha)
ਇੰਝ ਕਰੋ ਕੋਰੋਨਾ ਦਾ ਟਾਕਰਾ! ਦਵਾਈਆਂ ਨਾਲ ਨਹੀਂ ਸਗੋਂ ਇਨ੍ਹਾਂ 6 ਫਲਾਂ ਨਾਲ ਵਧਾਓ ਇਮਿਊਨਿਟੀ
Increase Immunity: ਸੰਤਰੇ ਤੇ ਨਿੰਬੂ ਤੋਂ ਇਲਾਵਾ ਇਨ੍ਹਾਂ ਫਲਾਂ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਫਲ ਬਹੁਤ ਸਸਤੇ ਹਨ ਤੇ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਬਣਾਉਂਦੇ ਹਨ।
Vitamin C And D Rich Fruits: ਕੋਰੋਨਾ ਕਾਲ ਦੌਰਾਨ ਆਪਣੇ ਆਪ ਨੂੰ ਫਿੱਟ ਰੱਖਣਾ ਸਭ ਤੋਂ ਜ਼ਰੂਰੀ ਹੈ। ਠੰਢ 'ਚ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ, ਅਜਿਹੇ 'ਚ ਕੋਈ ਵੀ ਵਾਇਰਸ ਸਰੀਰ 'ਤੇ ਜਲਦੀ ਹਮਲਾ ਕਰਦਾ ਹੈ। ਸਰੀਰ ਨੂੰ ਮਜ਼ਬੂਤ ਰੱਖਣ ਤੇ ਇਸ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਤੁਹਾਡੀ ਇਮਿਊਨਿਟੀ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਲਈ ਤੁਹਾਡੀ ਖੁਰਾਕ ਪੋਸ਼ਕ ਤੱਤਾਂ ਨਾਲ ਭਰਪੂਰ ਹੋਣੀ ਚਾਹੀਦੀ ਹੈ।
ਸਿਹਤ ਮਾਹਿਰਾਂ ਮੁਤਾਬਕ ਤੁਹਾਨੂੰ ਵਿਟਾਮਿਨ ਸੀ ਤੇ ਵਿਟਾਮਿਨ ਡੀ ਨਾਲ ਭਰਪੂਰ ਭੋਜਨਾਂ ਨੂੰ ਖੁਰਾਕ 'ਚ ਸ਼ਾਮਲ ਕਰਨਾ ਚਾਹੀਦਾ ਹੈ। ਸਰਦੀਆਂ 'ਚ ਤੁਸੀਂ ਕੀਵੀ, ਸੰਤਰਾ, ਸਟ੍ਰਾਬੇਰੀ ਤੇ ਹੋਰ ਫਲਾਂ ਨਾਲ ਇਮਿਊਨਿਟੀ ਨੂੰ ਮਜ਼ਬੂਤ ਕਰ ਸਕਦੇ ਹੋ। ਸਵਾਦ ਤੇ ਸਿਹਤ ਨਾਲ ਭਰਪੂਰ ਫਲ ਖਾਣ ਨਾਲ ਸਰੀਰ ਨੂੰ ਕਈ ਫ਼ਾਇਦੇ ਹੁੰਦੇ ਹਨ। ਆਪਣੀ ਡਾਈਟ 'ਚ ਇਹ 5 ਫਲ ਜ਼ਰੂਰ ਸ਼ਾਮਲ ਕਰੋ। ਇਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋਵੇਗੀ।
- ਸੰਤਰਾ - ਸਰਦੀਆਂ 'ਚ ਧੁੱਪ 'ਚ ਬੈਠ ਕੇ ਸੰਤਰਾ ਖਾਓ। ਸੰਤਰਾ ਇੱਕ ਅਜਿਹਾ ਫਲ ਹੈ ਜੋ ਵਿਟਾਮਿਨ ਸੀ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਸੰਤਰਾ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਤੇ ਖੂਨ ਸਾਫ਼ ਰਹਿੰਦਾ ਹੈ। ਸੰਤਰੇ 'ਚ ਵਿਟਾਮਿਨ ਸੀ ਤੇ ਫਾਈਬਰ ਸਭ ਤੋਂ ਵੱਧ ਹੁੰਦਾ ਹੈ। ਵਿਟਾਮਿਨ ਡੀ, ਕੈਲਸ਼ੀਅਮ ਤੇ ਵਿਟਾਮਿਨ ਬੀ ਦੀ ਕਮੀ ਨੂੰ ਵੀ ਸੰਤਰਾ ਖਾਣ ਨਾਲ ਪੂਰਾ ਕੀਤਾ ਜਾ ਸਕਦਾ ਹੈ।
- ਅਮਰੂਦ- ਅਮਰੂਦ ਇੱਕ ਬਹੁਤ ਹੀ ਸਸਤਾ ਤੇ ਪੌਸ਼ਟਿਕ ਫਲ ਹੈ। ਅਮਰੂਦ 'ਚ ਸੰਤਰੇ ਨਾਲੋਂ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ ਜੋ ਤੁਹਾਡੀ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ। ਇੱਕ ਮੀਡੀਅਮ ਅਮਰੂਦ 'ਚ 200 ਗ੍ਰਾਮ ਪੋਸ਼ਕ ਤੱਤ ਹੁੰਦੇ ਹਨ। ਅਮਰੂਦ 'ਚ ਕੈਲੋਰੀ ਦੀ ਬਹੁਤ ਘੱਟ ਮਾਤਰਾ ਹੁੰਦੀ ਹੈ, ਜਿਸ ਕਾਰਨ ਇਹ ਭਾਰ ਘਟਾਉਣ ਵਿੱਚ ਵੀ ਮਦਦਗਾਰ ਹੁੰਦਾ ਹੈ। ਹਾਲਾਂਕਿ ਲੋਕ ਅਮਰੂਦ ਨੂੰ ਇਸ ਦੇ ਛਿੱਲੜ ਨਾਲ ਖਾਂਦੇ ਹਨ ਪਰ ਇਸ ਦਾ ਪੂਰਾ ਫਾਇਦਾ ਉਠਾਉਣ ਲਈ ਤੁਸੀਂ ਇਸ ਦੇ ਛਿੱਲੜ ਲਾਹ ਕੇ ਖਾਓ।
- ਪਪੀਤਾ - ਪਪੀਤਾ ਹਰ ਮੌਸਮ 'ਚ ਉਪਲੱਬਧ ਫਲ ਹੈ। ਪਪੀਤਾ ਪਾਚਨ ਕਿਰਿਆ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਪਪੀਤਾ ਸਾਡੇ ਢਿੱਡ ਨੂੰ ਫਿੱਟ ਰੱਖਦਾ ਹੈ ਅਤੇ ਭਾਰ ਵੀ ਘੱਟ ਕਰਦਾ ਹੈ। ਪਪੀਤੇ 'ਚ ਵਿਟਾਮਿਨ-ਸੀ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਕਾਰਨ ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਵੀ ਵਧਦੀ ਹੈ। ਲਗਪਗ ਇਕ ਕੱਪ ਪਪੀਤਾ ਖਾਣ ਨਾਲ ਤੁਹਾਨੂੰ 88 ਮਿਲੀਗ੍ਰਾਮ ਪੋਸ਼ਕ ਤੱਤ ਮਿਲਦੇ ਹਨ।
- ਸਟ੍ਰਾਬੇਰੀ - ਸਟ੍ਰਾਬੇਰੀ ਵੀ ਵਿਟਾਮਿਨ-ਸੀ ਦਾ ਚੰਗਾ ਸਰੋਤ ਹੈ। ਸਟ੍ਰਾਬੇਰੀ 'ਚ ਬਹੁਤ ਸਾਰੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਇਸ ਤੋਂ ਇਲਾਵਾ ਸਟ੍ਰਾਬੇਰੀ ਵਿਟਾਮਿਨ-ਸੀ ਤੇ ਹੋਰ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਫਲ ਹੈ। ਹਾਲਾਂਕਿ ਇਹ ਮੌਸਮੀ ਫਲ ਹੋਣ ਕਾਰਨ ਘੱਟ ਮਿਲਦਾ ਹੈ, ਪਰ ਜੇਕਰ ਤੁਸੀਂ ਇੱਕ ਕੱਪ ਸਟ੍ਰਾਬੇਰੀ ਖਾਂਦੇ ਹੋ ਤਾਂ ਇਹ ਤੁਹਾਨੂੰ 100 ਮਿਲੀਗ੍ਰਾਮ ਵਿਟਾਮਿਨ-ਸੀ ਦੇਣ ਦਾ ਕੰਮ ਕਰਦਾ ਹੈ।
- ਅਨਾਨਾਸ - ਅਨਾਨਾਸ ਤੁਹਾਡੀ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਤੁਹਾਡੀਆਂ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ। ਅਨਾਨਾਸ 'ਚ ਬਹੁਤ ਸਾਰੇ ਜ਼ਰੂਰੀ ਖਣਿਜ ਤੇ ਵਿਟਾਮਿਨ ਪਾਏ ਜਾਂਦੇ ਹਨ। ਅਨਾਨਾਸ 'ਚ ਮੈਂਗਨੀਜ਼ ਵੀ ਪਾਇਆ ਜਾਂਦਾ ਹੈ, ਜੋ ਫਲਾਂ 'ਚ ਬਹੁਤ ਘੱਟ ਹੁੰਦਾ ਹੈ। ਜੇਕਰ ਤੁਸੀਂ ਇੱਕ ਕੱਪ ਅਨਾਨਾਸ ਖਾਂਦੇ ਹੋ ਤਾਂ ਤੁਹਾਨੂੰ ਇਸ ਤੋਂ ਲਗਪਗ 79 ਮਿਲੀਗ੍ਰਾਮ ਵਿਟਾਮਿਨ ਸੀ ਮਿਲਦਾ ਹੈ। ਅਨਾਨਾਸ ਖਾਣ ਨਾਲ ਭਾਰ ਵੀ ਘੱਟ ਹੁੰਦਾ ਹੈ।
- ਕੀਵੀ - ਕੀਵੀ ਵਿਟਾਮਿਨ ਸੀ ਨਾਲ ਭਰਪੂਰ ਇੱਕ ਹੋਰ ਫਲ ਹੈ। ਹਾਲਾਂਕਿ ਕੀਵੀ ਇੱਕ ਬਹੁਤ ਮਹਿੰਗਾ ਫਲ ਹੈ ਪਰ ਇੱਕ ਕੀਵੀ ਤੁਹਾਨੂੰ ਲਗਪਗ 85 ਮਿਲੀਗ੍ਰਾਮ ਵਿਟਾਮਿਨ ਸੀ ਦਿੰਦਾ ਹੈ। ਇਸ ਤੋਂ ਇਲਾਵਾ ਕੀਵੀ 'ਚ ਵਿਟਾਮਿਨ ਕੇ ਅਤੇ ਈ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇੱਕ ਕੀਵੀ ਕਈ ਹੋਰ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦਾ ਹੈ ਜੋ ਤੁਹਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।
Disclaimer: ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ, ਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।
ਇਹ ਵੀ ਪੜ੍ਹੋ: Aadhaar Card ਲੌਕ ਹੋਣ ਮਗਰੋਂ ਨਹੀਂ ਹੋ ਸਕਦਾ ਬਾਇਓਮੈਟ੍ਰਿਕ, ਜਾਣੋ ਲੌਕ ਤੇ ਅਨਲੌਕ ਕਰਨ ਦਾ ਪੂਰਾ ਪ੍ਰੋਸੈਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )