ਪੜਚੋਲ ਕਰੋ

ਖੁਸ਼ਖਬਰੀ! BSNL ਦੇ ਆਹ ਗਾਹਕ ਫ੍ਰੀ 'ਚ ਦੇਖ ਸਕੋਗੇ ਲਾਈਵ ਟੀਵੀ ਅਤੇ OTT ਪਲੇਟਫਾਰਮ, ਸਪੈਸ਼ਲ ਪਲਾਨ ਲੈਣ ਦੀ ਵੀ ਲੋੜ ਨਹੀਂ

BSNL ਆਪਣੇ ਗਾਹਕਾਂ ਨੂੰ Netflix ਵਰਗੇ OTT ਪਲੇਟਫਾਰਮ ਅਤੇ 600 ਤੋਂ ਵੱਧ ਟੀਵੀ ਚੈਨਲਾਂ ਨੂੰ ਮੁਫ਼ਤ ਦੇਖਣ ਦਾ ਲਾਭ ਦੇਣ ਜਾ ਰਿਹਾ ਹੈ। ਇਹ ਲਾਭ ਕੰਪਨੀ ਦੇ ਫਾਈਬਰ ਬੇਸਡ ਬ੍ਰਾਡਬੈਂਡ ਕਨੈਕਸ਼ਨ ਵਾਲੇ ਗਾਹਕਾਂ ਨੂੰ ਮਿਲੇਗਾ।

ਸਰਕਾਰੀ ਟੈਲੀਕਾਮ ਕੰਪਨੀ ਭਾਰਤੀ ਸੰਚਾਰ ਨਿਗਮ ਲਿਮਿਟੇਡ (BSNL) ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਨਵੇਂ ਆਫਰ ਲੈ ਕੇ ਆ ਰਹੀ ਹੈ। ਹੁਣ ਕੰਪਨੀ ਆਪਣੇ ਗਾਹਕਾਂ ਨੂੰ OTT ਪਲੇਟਫਾਰਮ ਅਤੇ ਨੈੱਟਫਲਿਕਸ, ਐਮਾਜ਼ਾਨ ਪ੍ਰਾਈਮ ਵਰਗੇ ਟੀਵੀ ਚੈਨਲਾਂ ਨੂੰ ਮੁਫਤ ਦੇਖਣ ਦਾ ਲਾਭ ਦੇਣ ਜਾ ਰਹੀ ਹੈ। ਇਹ ਲਾਭ ਕੰਪਨੀ ਦੇ ਫਾਈਬਰ ਬੇਸਡ ਬ੍ਰਾਡਬੈਂਡ ਕਨੈਕਸ਼ਨ ਲੈਣ ਵਾਲੇ ਗਾਹਕਾਂ ਨੂੰ ਮਿਲੇਗਾ। ਇਸ ਤਹਿਤ ਉਨ੍ਹਾਂ ਨੂੰ ਬਿਨਾਂ ਕਿਸੇ ਕੀਮਤ ਦੇ ਕੁਨੈਕਸ਼ਨ ਦੇ ਨਾਲ-ਨਾਲ ਇੰਟਰਾਨੈੱਟ ਟੀਵੀ ਸੇਵਾ ਮੁਹੱਈਆ ਕਰਵਾਈ ਜਾਵੇਗੀ। ਇਹ ਸਰਵਿਸ ਬਿਹਾਰ 'ਚ ਜਲਦ ਸ਼ੁਰੂ ਹੋਣ ਜਾ ਰਹੀ ਹੈ।

ਇਨ੍ਹਾਂ ਗਾਹਕਾਂ ਨੂੰ ਮਿਲੇਗਾ ਲਾਭ 

ਮੀਡੀਆ ਰਿਪੋਰਟਾਂ ਮੁਤਾਬਕ BSNL ਦੇ ਫਾਈਬਰ ਟੂ ਦਿ ਹੋਮ (FTTH) ਨੈੱਟਵਰਕ ਦੀ ਵਰਤੋਂ ਕਰਨ ਵਾਲੇ ਗਾਹਕ ਇਸ ਸਰਵਿਸ ਦਾ ਲਾਭ ਲੈ ਸਕਣਗੇ। ਉਨ੍ਹਾਂ ਨੂੰ ਮੁਫਤ ਇੰਟਰਾਨੈੱਟ ਫਾਈਬਰ ਲਾਈਵ ਟੀਵੀ ਦੀ ਸਹੂਲਤ ਮਿਲੇਗੀ। ਇਸ 'ਚ ਕੰਪਨੀ OTT ਪਲੇਟਫਾਰਮ ਅਤੇ ਟੀਵੀ ਚੈਨਲ ਦੇਖਣ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਇਹ ਸਰਵਿਸ ਸਭ ਤੋਂ ਪਹਿਲਾਂ ਗਯਾ, ਮੁਜ਼ੱਫਰਪੁਰ, ਭਾਗਲਪੁਰ, ਪਟਨਾ ਅਤੇ ਦਰਭੰਗਾ ਵਿੱਚ ਸ਼ੁਰੂ ਹੋਵੇਗੀ। ਹੌਲੀ-ਹੌਲੀ ਇਸ ਨੂੰ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ।

OTT ਪਲੇਟਫਾਰਮ 'ਤੇ ਮੁਫ਼ਤ ਵਿੱਚ ਦੇਖ ਸਕੋਗੇ

BSNL ਦੀ ਇਸ ਸਰਵਿਸ ਵਿੱਚ ਗਾਹਕ ਬਿਨਾਂ ਕਿਸੇ ਵਾਧੂ ਪੈਸੇ ਦੇ OTT ਅਤੇ TV ਚੈਨਲ ਦੇਖ ਸਕਣਗੇ। ਇਸ ਵਿੱਚ Netflix ਅਤੇ Disney Hotstar ਆਦਿ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਇਸ ਪਲਾਨ 'ਚ ਉਨ੍ਹਾਂ ਨੂੰ ਗੇਮਿੰਗ ਚੈਨਲ ਵੀ ਮਿਲਣਗੇ। ਇਹ ਸਹੂਲਤ ਸਿਰਫ਼ ਸਮਾਰਟ ਟੀਵੀ 'ਤੇ ਹੀ ਲਈ ਜਾ ਸਕਦੀ ਹੈ। ਇਸ 'ਚ ਯੂਜ਼ਰ ਨੂੰ ਡਾਟਾ ਦੀ ਚਿੰਤਾ ਨਹੀਂ ਕਰਨੀ ਪਵੇਗੀ।

ਇਨ੍ਹਾਂ ਸੂਬਿਆਂ 'ਚ ਵੀ ਚੱਲ ਰਿਹਾ ਆਫਰ

ਬੀਐਸਐਨਐਲ ਦਾ ਇਹ ਆਫਰ ਮੱਧ ਪ੍ਰਦੇਸ਼, ਤਾਮਿਲਨਾਡੂ ਅਤੇ ਪੰਜਾਬ ਵਰਗੇ ਰਾਜਾਂ ਦੇ ਕਈ ਸ਼ਹਿਰਾਂ ਵਿੱਚ ਪਹਿਲਾਂ ਹੀ ਚੱਲ ਰਿਹਾ ਹੈ। ਇਸ ਆਫਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦੇ ਫਾਇਦੇ ਹਰ FTTH ਪਲਾਨ 'ਤੇ ਉਪਲਬਧ ਹਨ। BSNL ਇਸ ਸਮੇਂ ਇਸ ਸਰਵਿਸ ਦਾ ਟ੍ਰਾਇਲ ਕਰ ਰਿਹਾ ਹੈ ਅਤੇ ਇਹ ਦੇਸ਼ ਵਿੱਚ ਆਪਣੀ ਕਿਸਮ ਦੀ ਪਹਿਲੀ ਸਰਵਿਸ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ 'ਚ ਗਾਹਕਾਂ ਨੂੰ ਬਿਨਾਂ ਕਿਸੇ ਦੇਰੀ ਜਾਂ ਬਫਰਿੰਗ ਤੋਂ ਲਾਈਵ ਸਟ੍ਰੀਮਿੰਗ ਮਿਲ ਰਹੀ ਹੈ। ਇਹ ਪੂਰੀ ਤਰ੍ਹਾਂ BSNL ਨੈੱਟਵਰਕ 'ਤੇ ਕੰਮ ਕਰਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਕਰੋੜਾਂ ਖ਼ਰਚਕੇ ਬਾਦਲ ਵੱਲੋਂ ਖ਼ਰੀਦੀਆਂ ਪਾਣੀਆਂ ਵਾਲੀਆਂ ਬੱਸਾਂ ਹੋਈਆਂ 'ਮਿੱਟੀ' ! 'ਭ੍ਰਿਸ਼ਟਾਚਾਰ' ਨਾਲ ਜੋੜਕੇ ਜਾਂਚ ਕਰੇਗੀ ਪੰਜਾਬ ਸਰਕਾਰ
Punjab News: ਕਰੋੜਾਂ ਖ਼ਰਚਕੇ ਬਾਦਲ ਵੱਲੋਂ ਖ਼ਰੀਦੀਆਂ ਪਾਣੀਆਂ ਵਾਲੀਆਂ ਬੱਸਾਂ ਹੋਈਆਂ 'ਮਿੱਟੀ' ! 'ਭ੍ਰਿਸ਼ਟਾਚਾਰ' ਨਾਲ ਜੋੜਕੇ ਜਾਂਚ ਕਰੇਗੀ ਪੰਜਾਬ ਸਰਕਾਰ
7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ Punjab 95, ਦਿਲਜੀਤ ਨੇ ਪੋਸਟ ਸਾਂਝੀ ਕਰਕੇ ਆਖ ਦਿੱਤੀ ਵੱਡੀ ਗੱਲ
7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ Punjab 95, ਦਿਲਜੀਤ ਨੇ ਪੋਸਟ ਸਾਂਝੀ ਕਰਕੇ ਆਖ ਦਿੱਤੀ ਵੱਡੀ ਗੱਲ
ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਤੋਂ ਪੰਜਾਬ ਸ਼ਿਫਟ ਕਰਨ 'ਤੇ ਸੁਣਵਾਈ ਅੱਜ, ਕੇਂਦਰ-ਸੂਬਾ ਸਰਕਾਰ ਨੂੰ ਦੇਵੇਗੀ ਜਵਾਬ
ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਤੋਂ ਪੰਜਾਬ ਸ਼ਿਫਟ ਕਰਨ 'ਤੇ ਸੁਣਵਾਈ ਅੱਜ, ਕੇਂਦਰ-ਸੂਬਾ ਸਰਕਾਰ ਨੂੰ ਦੇਵੇਗੀ ਜਵਾਬ
Champions Trophy 2025: ਚੈਂਪੀਅਨਜ਼ ਟਰਾਫੀ ਲਈ ਨਵੀਂ ਟੀਮ ਇੰਡੀਆ ਦਾ ਐਲਾਨ, ਸ਼ਮੀ-ਪੰਤ-ਅਕਸ਼ਰ ਬਾਹਰ, ਮੈਦਾਨ 'ਚ ਉਤਰਨਗੇ ਇਹ ਖਿਡਾਰੀ
ਚੈਂਪੀਅਨਜ਼ ਟਰਾਫੀ ਲਈ ਨਵੀਂ ਟੀਮ ਇੰਡੀਆ ਦਾ ਐਲਾਨ, ਸ਼ਮੀ-ਪੰਤ-ਅਕਸ਼ਰ ਬਾਹਰ, ਮੈਦਾਨ 'ਚ ਉਤਰਨਗੇ ਇਹ ਖਿਡਾਰੀ
Advertisement
ABP Premium

ਵੀਡੀਓਜ਼

Dhallewal ਦਾ ਸੰਗਤ ਲਈ ਨਵਾਂ ਐਲਾਨ, ਆਉਣਗੇ ਟਰਾਲੀ ਚੋਂ ਬਾਹਰ|Farmer Protest|ABP SANJHA | Punjab News|Farmer Protest | 26 ਜਨਵਰੀ ਨੂੰ ਕਿਸਾਨ ਕਰਨਗੇ ਵੱਡਾ ਧਮਾਕਾ, ਪੰਧੇਰ ਨੇ ਕਰਤਾ ਐਲਾਨਕੇਂਦਰ ਸਰਕਾਰ ਨਾਲ ਮੀਟਿੰਗ 'ਚ ਡੱਲੇਵਾਲ ਸ਼ਾਮਿਲ ਹੋਣਗੇ ਜਾਂ ਨਹੀਂ ?Farmers Vs Police | ਕਿਸਾਨਾਂ ਤੇ ਪੁਲਿਸ ਵਿਚਾਲੇ ਟਕਰਾਅ ਤੋਂ ਬਾਅਦ ਡੀਸੀ ਦਾ ਵੱਡਾ ਬਿਆਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਕਰੋੜਾਂ ਖ਼ਰਚਕੇ ਬਾਦਲ ਵੱਲੋਂ ਖ਼ਰੀਦੀਆਂ ਪਾਣੀਆਂ ਵਾਲੀਆਂ ਬੱਸਾਂ ਹੋਈਆਂ 'ਮਿੱਟੀ' ! 'ਭ੍ਰਿਸ਼ਟਾਚਾਰ' ਨਾਲ ਜੋੜਕੇ ਜਾਂਚ ਕਰੇਗੀ ਪੰਜਾਬ ਸਰਕਾਰ
Punjab News: ਕਰੋੜਾਂ ਖ਼ਰਚਕੇ ਬਾਦਲ ਵੱਲੋਂ ਖ਼ਰੀਦੀਆਂ ਪਾਣੀਆਂ ਵਾਲੀਆਂ ਬੱਸਾਂ ਹੋਈਆਂ 'ਮਿੱਟੀ' ! 'ਭ੍ਰਿਸ਼ਟਾਚਾਰ' ਨਾਲ ਜੋੜਕੇ ਜਾਂਚ ਕਰੇਗੀ ਪੰਜਾਬ ਸਰਕਾਰ
7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ Punjab 95, ਦਿਲਜੀਤ ਨੇ ਪੋਸਟ ਸਾਂਝੀ ਕਰਕੇ ਆਖ ਦਿੱਤੀ ਵੱਡੀ ਗੱਲ
7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ Punjab 95, ਦਿਲਜੀਤ ਨੇ ਪੋਸਟ ਸਾਂਝੀ ਕਰਕੇ ਆਖ ਦਿੱਤੀ ਵੱਡੀ ਗੱਲ
ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਤੋਂ ਪੰਜਾਬ ਸ਼ਿਫਟ ਕਰਨ 'ਤੇ ਸੁਣਵਾਈ ਅੱਜ, ਕੇਂਦਰ-ਸੂਬਾ ਸਰਕਾਰ ਨੂੰ ਦੇਵੇਗੀ ਜਵਾਬ
ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਤੋਂ ਪੰਜਾਬ ਸ਼ਿਫਟ ਕਰਨ 'ਤੇ ਸੁਣਵਾਈ ਅੱਜ, ਕੇਂਦਰ-ਸੂਬਾ ਸਰਕਾਰ ਨੂੰ ਦੇਵੇਗੀ ਜਵਾਬ
Champions Trophy 2025: ਚੈਂਪੀਅਨਜ਼ ਟਰਾਫੀ ਲਈ ਨਵੀਂ ਟੀਮ ਇੰਡੀਆ ਦਾ ਐਲਾਨ, ਸ਼ਮੀ-ਪੰਤ-ਅਕਸ਼ਰ ਬਾਹਰ, ਮੈਦਾਨ 'ਚ ਉਤਰਨਗੇ ਇਹ ਖਿਡਾਰੀ
ਚੈਂਪੀਅਨਜ਼ ਟਰਾਫੀ ਲਈ ਨਵੀਂ ਟੀਮ ਇੰਡੀਆ ਦਾ ਐਲਾਨ, ਸ਼ਮੀ-ਪੰਤ-ਅਕਸ਼ਰ ਬਾਹਰ, ਮੈਦਾਨ 'ਚ ਉਤਰਨਗੇ ਇਹ ਖਿਡਾਰੀ
Patiala News: ਪੰਜਾਬ ਵਾਸੀਆਂ ਲਈ ਸਰਕਾਰ ਵੱਲੋਂ ਵੱਡਾ ਐਲਾਨ, ਇਸ ਕੰਮ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਸਖਤ ਨਿਰਦੇਸ਼
ਪੰਜਾਬ ਵਾਸੀਆਂ ਲਈ ਸਰਕਾਰ ਵੱਲੋਂ ਵੱਡਾ ਐਲਾਨ, ਇਸ ਕੰਮ ਨੂੰ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਦਿੱਤੇ ਸਖਤ ਨਿਰਦੇਸ਼
Death: ਕੈਂਸਰ ਨਾਲ ਜੂਝ ਰਹੀ ਮਸ਼ਹੂਰ ਹਸਤੀ ਦੀ ਮੌਤ, ਮਨੋਰੰਜਨ ਜਗਤ ਸਣੇ ਸਦਮੇ 'ਚ ਫੈਨਜ਼...
Death: ਕੈਂਸਰ ਨਾਲ ਜੂਝ ਰਹੀ ਮਸ਼ਹੂਰ ਹਸਤੀ ਦੀ ਮੌਤ, ਮਨੋਰੰਜਨ ਜਗਤ ਸਣੇ ਸਦਮੇ 'ਚ ਫੈਨਜ਼...
Dera Radha Swami Beas: ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਇਨ੍ਹਾਂ ਅਹਿਮ ਤਰੀਕਾਂ ਦਾ ਐਲਾਨ, ਸੰਗਤਾਂ ਜ਼ਰੂਰ ਪੜ੍ਹ ਲੈਣ...
ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਇਨ੍ਹਾਂ ਅਹਿਮ ਤਰੀਕਾਂ ਦਾ ਐਲਾਨ, ਸੰਗਤਾਂ ਜ਼ਰੂਰ ਪੜ੍ਹ ਲੈਣ...
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 57 ਦਿਨ, ਹਾਲਤ 'ਚ ਹੋਇਆ ਸੁਧਾਰ, ਪੰਧੇਰ ਨੇ ਡੱਲੇਵਾਲ ਨੂੰ ਕੀਤੀ ਖਾਸ ਅਪੀਲ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 57 ਦਿਨ, ਹਾਲਤ 'ਚ ਹੋਇਆ ਸੁਧਾਰ, ਪੰਧੇਰ ਨੇ ਡੱਲੇਵਾਲ ਨੂੰ ਕੀਤੀ ਖਾਸ ਅਪੀਲ
Embed widget