Khalsa Aid ਤੋਂ ਵੱਖ ਹੋਕੇ Global Sikhs ਸੰਸਥਾ ਨਾਲ ਜੁੜੇ Amarpreet Singh, ਲੋਕਾਂ ਦੀ ਸੇਵਾ ਲਈ ਨਵਾਂ ਉਪਰਾਲਾ
Khalsa Aid ਤੋਂ ਵੱਖ ਹੋਕੇ Global Sikhs ਸੰਸਥਾ ਨਾਲ ਜੁੜੇ Amarpreet Singh, ਲੋਕਾਂ ਦੀ ਸੇਵਾ ਲਈ ਨਵਾਂ ਉਪਰਾਲਾ
ਦੁਬਈ ਤੋਂ ਅਸ਼ਰਫ਼ ਢੁੱਡੀ ਦੀ ਰਿਪੋਰਟ
ਸਮਾਜ ਸੇਵੀ ਸੰਸਥਾ 'ਗਲੋਬਲ ਸਿਖਸ' ਦੀ ਅਗਵਾਈ ਅਮਰਪ੍ਰੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਅਮਰਪ੍ਰੀਤ ਸਿੰਘ ਨੇ ਹਾਲ ਹੀ ਵਿਚ ਦੁਬਈ ਵਿਖੇ ਆਪਣੀ ਸੰਸਥਾ ਦੇ UAE ਚੈਪਟਰ ਨੂੰ ਲਾਂਚ ਕੀਤਾ ਹੈ, ਜਿਸ ਦੀ ਅਗਵਾਈ ਪਲਾਨ ਬੀ ਗਰੁੱਪ ਦੇ ਮਾਲਕ ਹਰਮੀਕ ਸਿੰਘ ਵੱਲੋਂ ਕੀਤੀ ਜਾਵੇਗੀ।
ਬੇਸ਼ੱਕ ਦੁਨੀਆ ਦੇ ਵਿਚ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਲੋੜਵੰਦ ਲੋਕਾਂ ਦੀ ਵੱਖ-ਵੱਖ ਤਰ੍ਹਾਂ ਦੀ ਮਦਦ ਕਰ ਰਹੀਆਂ ਹਨ। ਅਸੀਂ ਵੀ ਇਸੇ ਤਰ੍ਹਾਂ ਲੋਕਾਂ ਦੀ ਮਦਦ ਕਰਾਂਗੇ, ਪਰ ਇਸ ਵਾਰ ਸਾਡਾ ਤਰੀਕਾ ਥੋੜ੍ਹਾ ਵੱਖਰਾ ਹੋਵੇਗਾ। ਜਦੋਂ ਇਕ ਵਾਰ ਅਸੀਂ ਲੋੜਵੰਦ ਦੀ ਮਦਦ ਕਰ ਦਿੰਦੇ ਹਾਂ ਤਾਂ ਦੂਜੀ ਵਾਰ ਉਸ ਤਕ ਪਹੁੰਚ ਨਹੀਂ ਹੁੰਦੀ।
ਜੇਕਰ ਕੋਈ ਵਿਅਕਤੀ ਜਿਸ ਨੂੰ ਮਾਲੀ ਤੌਰ 'ਤੇ ਕੋਈ ਮਦਦ ਚਾਹੀਦੀ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਪੈਸਿਆਂ ਦੀ ਇਕ ਵਾਰ ਦੀ ਮਦਦ ਦੇਣ ਦੀ ਬਜਾਏ ਆਤਮ-ਨਿਰਭਰ ਕੀਤਾ ਜਾਵੇ, ਉਸ ਨੂੰ ਕੋਈ ਕੰਮ ਖੋਲ੍ਹ ਕੇ ਦਿੱਤਾ ਜਾਵੇ। ਜਿਹੜੇ ਲੋਕਾਂ ਦੇ ਕੋਲ ਹੁਨਰ ਹੈ, ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਦੇ ਲਈ ਅਸੀਂ ਮਦਦ ਕਰਾਂਗੇ। ਸਾਡੀ ਕੋਸ਼ਿਸ਼ ਰਹੇਗੀ ਕਿ ਕੋਈ ਵਿਅਕਤੀ ਕਿਸੇ ਸਮਾਜ ਸੇਵੀ ਸੰਸਥਾ 'ਤੇ ਨਿਰਭਰ ਨਾ ਰਹਿ ਜਾਵੇ, ਸਗੋਂ ਸਮਾਜ ਸੇਵੀ ਸੰਸਥਾ ਦੀ ਮਦਦ ਦੇ ਨਾਲ ਉਹ ਆਤਮ-ਨਿਰਭਰ ਹੋ ਜਾਵੇ।
ਆਪਣੇ ਹੁਨਰ ਵਿਚ ਮੁਹਾਰਤ ਹਾਸਲ ਕਰ ਕੇ ਉਹ ਕੋਈ ਰੋਜ਼ਗਾਰ ਹਾਸਲ ਕਰ ਸਕੇ, ਕੋਈ ਨੌਕਰੀ ਕਰ ਸਕੇ, ਕੋਈ ਕਿੱਤਾ ਕਰ ਸਕੇ। ਜਿੱਥੇ ਅਸੀਂ ਬਿਮਾਰਾਂ ਦੀ ਮਦਦ ਕਰਾਂਗੇ, ਲੋੜਵੰਦਾਂ ਨੂੰ ਰਾਸ਼ਨ ਦੇਵਾਂਗੇ, ਪਰ ਉੱਥੇ ਹੀ ਸਾਡੀ ਪ੍ਰਮੁੱਖਤਾ ਇਹ ਰਹੇਗੀ ਕਿ ਅਸੀਂ ਕਿਸੇ ਨੂੰ ਆਪਣੇ 'ਤੇ ਨਿਰਭਰ ਨਹੀਂ ਬਣਾਉਣਾ ਸਗੋਂ ਉਸ ਵਿਅਕਤੀ ਦੀ ਉਸ ਪੱਧਰ ਤਕ ਮਦਦ ਕਰਾਂਗੇ ਕਿ ਉਹ ਆਤਮ-ਨਿਰਭਰ ਬਣ ਸਕੇ।