(Source: ECI/ABP News/ABP Majha)
Viral News: ਰੱਬ ਦਿੰਦਾ ਛੱਪਰ ਪਾੜ ਕੇ! ਇੱਕੋ ਝਟਕੇ 'ਚ ਕਰੋੜਪਤੀ ਬਣ ਗਿਆ ਮੁੰਡਾ, ਖਾਤੇ 'ਚ ਆਏ 74 ਕਰੋੜ
Viral News Today: ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਲੜਕੇ ਦਾ ਨਾਂ ਡੈਨ ਗਿਲੇਸਪੀ (Dane Gillespie) ਹੈ। ਉਹ ਸਮਝ ਨਹੀਂ ਪਾ ਰਿਹਾ ਕਿ ਅਚਾਨਕ ਕਰੋੜਪਤੀ ਬਣਨ ਮਗਰੋਂ ਹੁਣ ਕੀ ਕਰੇ।
18 years old becomes multi millionaire: ਅਮੀਰ ਤਾਂ ਹਰ ਕੋਈ ਬਣਨਾ ਚਾਹੁੰਦਾ ਹੈ, ਪਰ ਹਰ ਕਿਸੇ ਦੀ ਕਿਸਮਤ ਅਜਿਹੀ ਨਹੀਂ ਹੁੰਦੀ ਕਿ ਘੱਟ ਮਿਹਨਤ ਨਾਲ ਜ਼ਿਆਦਾ ਪੈਸਾ ਮਿਲ ਜਾਵੇ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਬਿਨਾਂ ਕਿਸੇ ਮਿਹਨਤ ਦੇ ਕਰੋੜਾਂ ਰੁਪਏ ਮਿਲ ਜਾਂਦੇ ਹਨ। ਅਜਿਹਾ ਹੀ ਕੁਝ 18 ਸਾਲਾ ਲੜਕੇ ਨਾਲ ਹੋਇਆ, ਜਿਸ ਨੂੰ ਕੋਈ ਉਮੀਦ ਹੀ ਨਹੀਂ ਸੀ ਤੇ ਉਹ ਇੱਕ ਪਲ 'ਚ ਕਰੋੜਪਤੀ ਬਣ ਗਿਆ। ਉਸ ਦੇ ਖਾਤੇ ਦੀ ਸਟੇਟਮੈਂਟ ਦੇਖ ਕੇ ਲੜਕਾ ਆਪ ਵੀ ਦੰਗ ਰਹਿ ਗਿਆ।
ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਲੜਕੇ ਦਾ ਨਾਂ ਡੈਨ ਗਿਲੇਸਪੀ (Dane Gillespie) ਹੈ। ਉਹ ਸਮਝ ਨਹੀਂ ਪਾ ਰਿਹਾ ਕਿ ਅਚਾਨਕ ਕਰੋੜਪਤੀ ਬਣਨ ਮਗਰੋਂ ਹੁਣ ਕੀ ਕਰੇ। ਦਿਲਚਸਪ ਗੱਲ ਇਹ ਹੈ ਕਿ ਲੜਕੇ ਦੀ ਨਾ ਤਾਂ ਕੋਈ ਲਾਟਰੀ ਨਿਕਲੀ ਤੇ ਨਾ ਹੀ ਕੋਈ ਅਜਿਹਾ ਕਾਰੋਬਾਰ ਕਰਦਾ ਹੈ ਜਿਸ ਵਿੱਚ ਰਾਤੋ-ਰਾਤ ਮੁਨਾਫਾ ਕਮਾਇਆ ਜਾ ਸਕੇ। ਇਸ ਦੇ ਬਾਵਜੂਦ ਲੜਕੇ ਦੇ ਖਾਤੇ ਵਿੱਚ ਇੰਨੇ ਪੈਸੇ ਕਿੱਥੋਂ ਆਏ? ਆਓ ਤੁਹਾਨੂੰ ਦੱਸਦੇ ਹਾਂ ਇਸ ਦੇ ਪਿੱਛੇ ਦਾ ਕਾਰਨ।
ਇਹ ਵੀ ਪੜ੍ਹੋ: Chandrayaan-3: ਚੰਦਰਯਾਨ-3 ਲਈ ਲਾਂਚਪੈਡ ਬਣਾਉਣ ਵਾਲੇ ਕਰਮਚਾਰੀ ਵੇਚ ਰਹੇ ਹਨ ਇਡਲੀ, ਪਿਛਲੇ 18 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ
ਬੈਂਕ ਦੀ ਗਲਤੀ, ਮੁੰਡਾ ਹੋਇਆ ਕਰੋੜਪਤੀ!
ਡੇਨ ਗਿਲੇਸਪੀ ਨਾਮ ਦੇ ਇਸ ਲੜਕੇ ਨਾਲ ਜੋ ਹੋਇਆ, ਜੇ ਅਜਿਹਾ ਕਿਸੇ ਨਾਲ ਵੀ ਹੋਏ, ਤਾਂ ਉਹ ਖੁਸ਼ੀ ਨਾਲ ਨੱਚਣ ਲੱਗ ਪਏਗਾ। ਦਰਅਸਲ, ਲੜਕੇ ਦੇ ਖਾਤੇ ਵਿੱਚ £8,900 ਯਾਨੀ 9 ਲੱਖ 17 ਹਜ਼ਾਰ ਰੁਪਏ ਭੇਜੇ ਜਾਣੇ ਸਨ, ਪਰ ਭੰਬਲਭੂਸਾ ਅਜਿਹਾ ਹੋਇਆ ਕਿ £8,900 ਬਣ ਗਿਆ £8.9 ਮਿਲੀਅਨ ਤੇ 73 ਕਰੋੜ 97 ਲੱਖ ਰੁਪਏ ਸਿੱਧੇ ਲੜਕੇ ਦੇ ਖਾਤੇ ਵਿੱਚ ਆ ਗਏ। ਅਕਾਊਂਟ ਦੇਖ ਕੇ ਲੜਕਾ ਆਪ ਵੀ ਹੈਰਾਨ ਰਹਿ ਗਿਆ। ਇਹ ਉਸ ਨੂੰ ਪ੍ਰਾਪਤ ਹੋਈ ਰਕਮ ਦਾ ਸਿੱਧਾ 1000 ਗੁਣਾ ਸੀ।
ਦੌਲਤ ਸਿਰਫ ਕੁਝ ਘੰਟੇ ਰਹੀ
ਜਦੋਂ ਲੜਕੇ ਨੇ ਇਸ ਬਾਰੇ ਆਪਣੀ ਮਾਂ ਨੂੰ ਦੱਸਿਆ ਤਾਂ ਉਹ ਹੈਰਾਨ ਰਹਿ ਗਈ। ਉਸ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਸ ਦਾ ਪੁੱਤਰ ਇੰਨੀ ਛੋਟੀ ਉਮਰ ਵਿੱਚ ਕਰੋੜਪਤੀ ਬਣ ਗਿਆ ਹੈ। ਉਸ ਦੇ ਖਾਤੇ ਵਿੱਚ ਇੰਨੇ ਪੈਸੇ ਸਨ, ਪਰ ਬਿਹਤਰ ਇਹ ਸੀ ਕਿ ਉਸ ਨੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ ਤੇ ਉਸ ਨੇ ਉਸ ਨੂੰ ਚੰਗੀ ਸਲਾਹ ਦਿੱਤੀ। ਉਸ ਨੇ ਦੱਸਿਆ ਕਿ ਇਹ ਉਸ ਦੇ ਪੈਸੇ ਨਹੀਂ ਤੇ ਉਸ ਨੂੰ ਇਸ ਮਾਮਲੇ ਨੂੰ ਹੱਲ ਕਰਨਾ ਚਾਹੀਦਾ ਹੈ। ਆਖਰਕਾਰ ਮੁੰਡੇ ਦੇ ਪੈਸੇ ਕੁਝ ਘੰਟਿਆਂ ਬਾਅਦ ਉਸ ਦੇ ਖਾਤੇ ਵਿੱਚੋਂ ਚਲੇ ਗਏ ਤੇ ਉਸ ਨੂੰ ਹਮੇਸ਼ਾ ਯਾਦ ਰਹੇਗਾ ਕਿ ਉਹ ਇੱਕ ਵਾਰ ਕਰੋੜਪਤੀ ਬਣ ਗਿਆ ਸੀ।
ਇਹ ਵੀ ਪੜ੍ਹੋ: ਜਦੋਂ ਧਰਤੀ 'ਤੇ ਮੱਚੀ ਭਿਆਨਕ ਤਬਾਹੀ...ਸਿਰਫ਼ 1280 ਲੋਕ ਹੀ ਬਚ ਸਕੇ! ਅਸੀਂ ਸਾਰੇ ਇਨ੍ਹਾਂ 1280 ਪੂਰਵਜਾਂ ਦੀ ਔਲਾਦ