ਇਕ ਡਰਾਈਵਰ ਤੋਂ ਪ੍ਰੇਸ਼ਾਨ 4 SDM, ਚਿੱਠੀ ਦੇ ਕੇ DC ਨੂੰ ਦੱਸੀ ਹੱਢਬੀਤੀ...'ਸਿੱਧਾ ਨਾਂ ਲੈਕੇ ਬੁਲਾਉਂਦਾ ਹੈ ਡਰਾਈਵਰ'; ਹੈਰਾਨ ਕਰ ਦੇਵੇਗੀ ਕਹਾਣੀ
ਉਨ੍ਹਾਂ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਇਨ੍ਹਾਂ ਸਾਰੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਡਰਾਈਵਰ ਦੇ ਦੁਰਵਿਹਾਰ ਅਤੇ ਮਨਮਾਨੀਆਂ ਤੋਂ ਤੰਗ ਆ ਚੁੱਕੇ ਹਨ।

ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਦੇਖਿਆ ਜਾਂਦਾ ਹੈ ਕਿ ਛੋਟੇ ਮੁਲਾਜ਼ਮ ਆਪਣੇ ਵੱਡੇ ਅਫ਼ਸਰਾਂ ਬਾਰੇ ਸ਼ਿਕਾਇਤ ਕਰਦੇ ਹਨ। ਉਹ ਅਕਸਰ ਕਹਿੰਦੇ ਹਨ ਕਿ ਸੀਨੀਅਰ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਹਨ। ਪਰ, ਅਜਿਹਾ ਕਦੇ ਨਹੀਂ ਹੁੰਦਾ ਕਿ ਸੀਨੀਅਰ ਅਧਿਕਾਰੀ ਸ਼ਿਕਾਇਤ ਕਰਦੇ ਫਿਰਨ ਕਿ ਉਨ੍ਹਾਂ ਦੇ ਜੂਨੀਅਰਾਂ ਨੇ ਉਨ੍ਹਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਜੇਕਰ ਸੱਚਮੁੱਚ ਅਜਿਹਾ ਹੈ ਤਾਂ ਤੁਸੀਂ ਇਸ ਬਾਰੇ ਕੀ ਕਹੋਗੇ? ਜੀ ਹਾਂ, ਇਹ ਅਨੋਖਾ ਮਾਮਲਾ ਛੱਤੀਸਗੜ੍ਹ ਦੇ ਬਲੌਦ ਜ਼ਿਲ੍ਹੇ ਦਾ ਹੈ।
ਜ਼ਿਲ੍ਹੇ ਦੇ ਸਾਰੇ 4 ਐਸ.ਡੀ.ਐਮਜ਼ ਨੇ ਇੱਕ ਡਰਾਈਵਰ ਦੀ ਸ਼ਿਕਾਇਤ ਬਲੌਦ ਕੁਲੈਕਟਰ ਨੂੰ ਕੀਤੀ ਹੈ। ਉਨ੍ਹਾਂ ਡਰਾਈਵਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਇਨ੍ਹਾਂ ਸਾਰੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਡਰਾਈਵਰ ਦੇ ਦੁਰਵਿਹਾਰ ਅਤੇ ਮਨਮਾਨੀਆਂ ਤੋਂ ਤੰਗ ਆ ਚੁੱਕੇ ਹਨ। ਸਾਰਿਆਂ ਨੇ ਇਕੱਠੇ ਹੋ ਕੇ ਕੁਲੈਕਟਰ ਤੋਂ ਇਨਸਾਫ ਦੀ ਮੰਗ ਕੀਤੀ ਹੈ।
ਵਰਨਣਯੋਗ ਹੈ ਕਿ ਬਲੌਦ ਬਲਾਕ ਦੇ ਐਸਡੀਐਮ ਨੇ ਕਲੈਕਟਰ ਨੂੰ ਸਾਂਝਾ ਸ਼ਿਕਾਇਤ ਪੱਤਰ ਸੌਂਪਿਆ ਹੈ। ਇਸ ਵਿੱਚ ਸਾਫ਼ ਲਿਖਿਆ ਹੈ ਕਿ ਡਰਾਈਵਰ ਕਮਲ ਕਿਸ਼ੋਰ ਗੰਗਰਾਲੇ ਆਪਣੇ ਅਫ਼ਸਰਾਂ ਨੂੰ ਸਰ ਜਾਂ ਮੈਡਮ ਕਹਿ ਕੇ ਨਹੀਂ ਸੰਬੋਧਿਤ ਕਰਦਾ, ਸਗੋਂ ਉਨ੍ਹਾਂ ਨੂੰ ਸਿੱਧੇ ਨਾਮ ਨਾਲ ਸੰਬੋਧਨ ਕਰਦਾ ਹੈ।
ਇੰਨਾ ਹੀ ਨਹੀਂ ਇਹ ਡਰਾਈਵਰ ਸਿਗਰਟ ਪੀ ਕੇ ਕਾਰ 'ਚ ਬੈਠ ਜਾਂਦਾ ਹੈ। ਇਸ ਕਾਰਨ ਮਹਿਲਾ ਅਧਿਕਾਰੀ ਅਸਹਿਜ ਮਹਿਸੂਸ ਕਰਦੇ ਹਨ। ਸ਼ਿਕਾਇਤ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਡਰਾਈਵਰ ਬਿਨਾਂ ਪੁੱਛੇ ਜਾਂ ਦੱਸੇ ਆਪਣੀ ਮਰਜ਼ੀ ਨਾਲ ਛੁੱਟੀ ਲੈ ਲੈਂਦਾ ਹੈ। ਅਜਿਹੇ ਕਈ ਗੰਭੀਰ ਮਾਮਲਿਆਂ ਦੀ ਜਾਣਕਾਰੀ ਕਲੈਕਟਰ ਨੂੰ ਦਿੱਤੀ ਗਈ ਹੈ।

ਡਰਾਈਵਰ ਨੇ ਤੋੜ ਦਿੱਤੀਆਂ ਸਾਰੀਆਂ ਹੱਦਾਂ
ਇਸ ਡਰਾਈਵਰ ਨੇ ਉਸ ਵੇਲੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਗੁਰੂਰ ਦੀ ਮਹਿਲਾ ਐਸਡੀਐਮ ਪ੍ਰਾਚੀ ਠਾਕੁਰ ਦੀ ਥਾਂ ਡੀਜ਼ਲ ਦੀ ਸਲਿੱਪ ’ਤੇ ਆਪਣੇ ਨਾਮ ਦੇ ਦਸਤਖ਼ਤ ਕਰ ਲਏ। ਸਰਕਾਰੀ ਗੱਡੀ ਦੇ ਖਰਾਬ ਹੋਣ ਦਾ ਹਵਾਲਾ ਦਿੰਦੇ ਹੋਏ ਉਸ ਨੇ ਅਧਿਕਾਰੀ ਦੀ ਨਿੱਜੀ ਗੱਡੀ ਵਿੱਚ ਡੀਜ਼ਲ ਭਰਵਾ ਦਿੱਤਾ। ਉਸ ਤੋਂ ਬਾਅਦ ਅਧਿਕਾਰੀ 'ਤੇ ਹੀ ਸਰਕਾਰੀ ਸਹੂਲਤ ਦੀ ਦੁਰਵਰਤੋਂ ਕਰਨ ਦੇ ਝੂਠੇ ਦੋਸ਼ ਲਗਾ ਦਿੱਤੇ।
ਅਧਿਕਾਰੀਆਂ ਨੇ ਦੱਸਿਆ ਕਿ ਕਮਲ ਕਿਸ਼ੋਰ ਨੇ ਮੀਡੀਆ ਕੋਲ ਜਾ ਕੇ ਇਸ ਮਾਮਲੇ 'ਚ ਬਿਆਨ ਦਿੱਤਾ ਹੈ। ਉਸ ਨੇ ਗੁਰੂਰ ਦੀ ਮਹਿਲਾ ਐਸਡੀਐਮ ਨੂੰ ਬਦਨਾਮ ਕੀਤਾ ਅਤੇ ਉਸ ਦਾ ਅਕਸ ਖਰਾਬ ਕੀਤਾ। ਹਾਲਾਂਕਿ ਇਸ ਮਾਮਲੇ ਤੋਂ ਬਾਅਦ ਕਮਲ ਨੂੰ ਗੁਰੂਘਰ ਤੋਂ ਹਟਾ ਕੇ ਜ਼ਿਲ੍ਹਾ ਦਫ਼ਤਰ ਨਾਲ ਲਗਾ ਦਿੱਤਾ ਗਿਆ ਸੀ।
ਇੰਨੀ ਪਾਵਰ ਹੁੰਦੀ ਹੈ ਇੱਕ ਐਸਡੀਐਮ ਕੋਲ
ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਐਸਡੀਐਮ ਦੇ ਅਹੁਦੇ ਉੱਤੇ ਵੱਡੀਆਂ ਅਤੇ ਗੰਭੀਰ ਜ਼ਿੰਮੇਵਾਰੀਆਂ ਹੁੰਦੀਆਂ ਹਨ। ਇੱਕ ਐਸਡੀਐਮ ਕੋਲ ਮਾਲ ਸ਼ਾਖਾ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਮੈਜਿਸਟ੍ਰੇਟ ਸ਼ਕਤੀਆਂ ਹੁੰਦੀਆਂ ਹਨ। ਇੱਕ ਐਸਡੀਐਮ ਦੇ ਅਧੀਨ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਆਰਆਈ ਅਤੇ ਪਟਵਾਰੀਆਂ ਦੀ ਇੱਕ ਵੱਡੀ ਟੀਮ ਹੁੰਦੀ ਹੈ। ਕਿਸੇ ਵੀ ਤਰ੍ਹਾਂ ਦੀ ਅਮਨ-ਕਾਨੂੰਨ ਦੀ ਸਥਿਤੀ ਪੈਦਾ ਹੋਣ ਦੀ ਸੂਰਤ ਵਿੱਚ ਐਸਡੀਐਮ ਦੇ ਹੁਕਮਾਂ ’ਤੇ ਹੀ ਪੁਲਸ ਕਾਰਵਾਈ ਕਰਦੀ ਹੈ। ਅਕਸਰ ਧਰਨੇ ਤੋਂ ਬਾਅਦ ਐਸਡੀਐਮ ਨੂੰ ਮੰਗ ਪੱਤਰ ਸੌਂਪੇ ਜਾਂਦੇ ਹਨ। ਇਸ ਤਰ੍ਹਾਂ ਮਾਲ, ਕਾਨੂੰਨ ਵਿਵਸਥਾ, ਦੇ ਇਲਾਵਾ ਸਿਆਸੀ ਪ੍ਰਦਰਸ਼ਨਾਂ ਤੱਕ ਐਸ.ਡੀ.ਐਮ. ਦਾ ਖਾਸ ਮਹੱਤਵ ਹੁੰਦਾ ਹੈ, ਦੂਜੇ ਸ਼ਬਦਾਂ ਵਿਚ ਕਹਿ ਲਈਏ ਤਾਂ ਕਿਸੇ ਵੀ ਜ਼ਿਲ੍ਹੇ ਦਾ ਮਾਲਕ ਹੁੰਦਾ ਹੈ ਐਸ.ਡੀ.ਐਮ.।






















