ਇੱਕ ਗਲਤੀ ਤੇ 72 ਸਾਲਾ ਵਿਅਕਤੀ ਨੂੰ ਜ਼ਿੰਦਾ ਚੱਬ ਗਏ 40 ਮਗਰਮੱਛ, ਟੁਕੜਿਆਂ ਵਿੱਚ ਮਿਲੀ ਲਾਸ਼
Trending News : ਸਭ ਤੋਂ ਖ਼ਤਰਨਾਕ ਮੰਨੇ ਜਾਣ ਵਾਲੇ ਮਗਰਮੱਛ ਤੋਂ ਹਰ ਕੋਈ ਖੌਫ ਖਾਂਦਾ ਹੈ। ਤੁਸੀਂ ਕਲਪਨਾ ਕਰੋ ਕਿ ਕੀ ਹੁੰਦਾ ਹੈ ਜਦੋਂ 40 ਮਗਰਮੱਛ ਇੱਕੋ ਸਮੇਂ ਇੱਕ ਜਿਉਂਦੇ ਵਿਅਕਤੀ 'ਤੇ ਹਮਲਾ ਕਰਦੇ ਹਨ।
Ajab Gajab News : ਕੰਬੋਡੀਆ ਦੇਸ਼ ਤੋਂ ਅਜਿਹੀ ਖੌਫਨਾਕ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਹਰ ਕਿਸੇ ਦੀ ਰੂਹ ਕੰਬ ਜਾਵੇਗੀ। ਇਕ ਗਲਤੀ ਕਾਰਨ ਬਜ਼ੁਰਗ ਦੀ ਇੰਨੀ ਦਰਦਨਾਕ ਮੌਤ ਹੋ ਗਈ ਹੈ ਕਿ ਕਈ ਲੋਕ ਸੁਣਨ ਨੂੰ ਵੀ ਨਹੀਂ ਚਾਹ ਰਹੇ।
ਸਭ ਤੋਂ ਖ਼ਤਰਨਾਕ ਮੰਨੇ ਜਾਣ ਵਾਲੇ ਮਗਰਮੱਛ ਤੋਂ ਹਰ ਕੋਈ ਖੌਫ ਖਾਂਦਾ ਹੈ। ਤੁਸੀਂ ਕਲਪਨਾ ਕਰੋ ਕਿ ਕੀ ਹੁੰਦਾ ਹੈ ਜਦੋਂ 40 ਮਗਰਮੱਛ ਇੱਕੋ ਸਮੇਂ ਇੱਕ ਜਿਉਂਦੇ ਵਿਅਕਤੀ 'ਤੇ ਹਮਲਾ ਕਰਦੇ ਹਨ।
ਲੱਕੜ ਨਾਲ ਮਗਰਮੱਛ ਨੂੰ ਹਟਾ ਰਿਹਾ ਸੀ ਬਜ਼ੁਰਗ ਆਦਮੀ
ਅਜਿਹਾ ਹੀ ਹੋਇਆ ਕੰਬੋਡੀਆ 'ਚ, ਜਿੱਥੇ ਸ਼ੁੱਕਰਵਾਰ ਨੂੰ ਕਰੀਬ 40 ਮਗਰਮੱਛਾਂ ਨੇ ਇਕ 72 ਸਾਲਾ ਵਿਅਕਤੀ ਨੂੰ ਉਸ ਸਮੇਂ ਮਾਰ ਦਿੱਤਾ, ਜਦੋਂ ਉਹ ਆਪਣੇ ਮਗਰਮੱਛਾਂ ਨਾਲ ਫਾਰਮ ਹਾਊਸ 'ਚ ਗਿਆ। ਅਸਲ ਵਿੱਚ ਇੱਕ ਮਗਰਮੱਛ ਨੇ ਉਸ ਦੇ ਫਾਰਮ ਹਾਊਸ ਵਿਚ ਆਂਡਾ ਦਿੱਤਾ ਸੀ, ਤਾਂ ਉਹ ਫਾਰਮ ਵਿਚ ਜਾ ਕੇ ਇਕ ਲਕੜੀ ਦੀ ਮਦਦ ਨਾਲ ਉਸ ਮਗਰਮੱਛ ਨੂੰ ਪਿੰਜ਼ਰੇ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗਾ, ਤਾਂ ਉਸ ਮਗਰਮੱਛ ਨੇ ਉਸ ਲੱਕੜ ਨੂੰ ਮੂੰਹ ਵਿੱਚ ਦਬਾ ਕੇ ਖਿੱਚ ਲਿਆ। ਇਸ ਦੌਰਾਨ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਮਗਰਮੱਛ ਦੇ ਘੇਰੇ ਵਿੱਚ ਡਿੱਗ ਗਿਆ। ਇੱਥੇ 40 ਮਗਰਮੱਛ ਸਨ।
ਉਦੋਂ ਤੱਕ ਚਬਾਇਆ ਜਦੋਂ ਤੱਕ ਬਜ਼ੁਰਗ ਦੀ ਮੌਤ ਨਹੀਂ ਹੋਈ
ਜਿਵੇਂ ਹੀ ਬਜ਼ੁਰਗ ਹੇਠਾਂ ਡਿੱਗਿਆ ਤਾਂ ਮਗਰਮੱਛਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਤੇ ਕੁਝ ਹੀ ਦੇਰ 'ਚ ਬਜ਼ੁਰਗ ਦੀ ਲਾਸ਼ ਖੂਨ ਨਾਲ ਲੱਥਪੱਥ ਹੋ ਕੇ ਟੁਕੜੇ-ਟੁਕੜੇ ਹੋ ਗਈ, ਜਦੋਂ ਮਗਰਮੱਛ ਦੇ ਢਿੱਡ ਭਰ ਗਏ ਤਾਂ ਉਹ ਉਸ ਨੂੰ ਛੱਡ ਕੇ ਚਲੇ ਗਏ। ਇਸ ਮਾਮਲੇ ਬਾਰੇ ਸੀਮ ਰੀਪ ਕਮਿਊਨ ਦੇ ਪੁਲਿਸ ਮੁਖੀ ਨੇ ਨਿਊਜ਼ ਏਜੰਸੀ ਏਐਫਪੀ ਨੂੰ ਦੱਸਿਆ ਕਿ ਬਜ਼ੁਰਗ ਵਿਅਕਤੀ 'ਤੇ ਮਗਰਮੱਛਾਂ ਨੇ ਉਦੋਂ ਤੱਕ ਹਮਲਾ ਕੀਤਾ ਜਦੋਂ ਤੱਕ ਉਹ ਮਰ ਨਹੀਂ ਗਿਆ। ਉਨ੍ਹਾਂ ਦੱਸਿਆ ਕਿ ਬਜ਼ੁਰਗ ਦੇ ਸਰੀਰ ਦੇ ਅੰਗਾਂ 'ਤੇ ਮਗਰਮੱਛ ਦੇ ਦੰਦਾਂ ਦੇ ਨਿਸ਼ਾਨ ਸਨ। ਮਗਰਮੱਛ ਨੇ ਉਸ ਵਿਅਕਤੀ ਦਾ ਇੱਕ ਹੱਥ ਵੱਢ ਕੇ ਉਸ ਨੂੰ ਨਿਗਲ ਲਿਆ।
ਮਗਰਮੱਛਾਂ ਨੇ 2 ਸਾਲ ਦੀ ਬੱਚੀ ਨੂੰ ਵੀ ਆਪਣਾ ਬਣਾਇਆ ਸ਼ਿਕਾਰ
ਪੁਲਿਸ ਨੇ 2019 ਦੀ ਇੱਕ ਘਟਨਾ ਦਾ ਵੀ ਜ਼ਿਕਰ ਕੀਤਾ ਜੋ ਪਹਿਲਾਂ ਵਾਪਰੀ ਸੀ। ਜਿਸ ਵਿੱਚ ਉਸ ਨੇ ਦੱਸਿਆ ਕਿ ਇੱਕ ਦੋ ਸਾਲ ਦੀ ਬੱਚੀ ਨੂੰ ਮਗਰਮੱਛਾਂ ਨੇ ਮਾਰ ਕੇ ਖਾ ਲਿਆ। ਉਹ ਲੜਕੀ ਆਪਣੇ ਪਿੰਡ ਵਿੱਚ ਖੇਡਦੇ-ਖੇਡਦੇ ਮਗਰਮੱਛਾਂ ਦੇ ਫਾਰਮ ਵਿੱਚ ਚਲੀ ਗਈ ਸੀ।