Viral Video: ਮਗਰਮੱਛਾਂ ਦੇ ਵਿਚਕਾਰ ਝੂਲੇ 'ਤੇ ਝੂਲ ਕੇ ਸਟੰਟ ਕਰ ਰਿਹਾ ਵਿਅਕਤੀ, ਫਿਰ ਉਹ ਪਾਣੀ ਵਿੱਚ ਡਿੱਗਿਆ, ਫਿਰ...
Viral Video: ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵਿਅਕਤੀ ਮਗਰਮੱਛਾਂ ਵਿਚਕਾਰ ਸਟੰਟ ਕਰ ਰਿਹਾ ਸੀ। ਆਦਮੀ ਝੂਲੇ 'ਤੇ ਝੂਲ ਰਿਹਾ ਸੀ ਉਦੋਂ ਹੀ ਉਸ ਦਾ ਹੱਥ ਫਿਸਲ ਗਿਆ। ਇਸ ਕਾਰਨ ਵਿਅਕਤੀ ਪਾਣੀ ਵਿੱਚ ਡਿੱਗ ਗਿਆ। ਫਿਰ ਤੁਸੀਂ ਸਮਝ...
Viral Video: ਹਰ ਰੋਜ਼ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਕੁਝ ਵੀਡੀਓ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਅਸੀਂ ਹੱਸਦੇ ਹਾਂ, ਉੱਥੇ ਹੀ ਕੁਝ ਵੀਡੀਓ ਅਜਿਹੇ ਵੀ ਹੁੰਦੇ ਹਨ, ਜੋ ਸਾਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿੰਦੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਮਗਰਮੱਛਾਂ ਵਿਚਕਾਰ ਸਟੰਟ ਕਰ ਰਿਹਾ ਸੀ। ਪਾਣੀ ਵਿੱਚ ਕਈ ਮਗਰਮੱਛ ਮੌਜੂਦ ਸਨ। ਵਿਅਕਤੀ ਝੂਲਾ ਝੂਲ ਕੇ ਉਨ੍ਹਾਂ ਨੂੰ ਛੇੜ ਰਿਹਾ ਸੀ। ਅਜਿਹੇ 'ਚ ਵਿਅਕਤੀ ਪਾਣੀ 'ਚ ਡਿੱਗ ਗਿਆ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਈ ਯੂਜ਼ਰਸ ਕਮੈਂਟ ਕਰ ਰਹੇ ਹਨ।
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵਿਅਕਤੀ ਮਗਰਮੱਛਾਂ ਵਿਚਕਾਰ ਸਟੰਟ ਕਰ ਰਿਹਾ ਸੀ। ਆਦਮੀ ਝੂਲੇ 'ਤੇ ਝੂਲ ਰਿਹਾ ਸੀ ਜਦੋਂ ਉਸ ਦਾ ਹੱਥ ਫਿਸਲ ਗਿਆ। ਇਸ ਕਾਰਨ ਵਿਅਕਤੀ ਪਾਣੀ ਵਿੱਚ ਡਿੱਗ ਗਿਆ। ਫਿਰ ਤੁਸੀਂ ਸਮਝ ਸਕਦੇ ਹੋ ਕਿ ਉਸ ਵਿਅਕਤੀ ਨਾਲ ਕੀ ਹੋਇਆ ਹੋਵੇਗਾ?
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਹੈ। 1000waystod1e ਨਾਮ ਦੇ ਟਵਿਟਰ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਖ਼ਬਰ ਲਿਖਣ ਤੱਕ 17 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਵੀਡੀਓ 'ਤੇ ਕਈ ਲੋਕਾਂ ਦੇ ਕਮੈਂਟ ਦੇਖਣ ਨੂੰ ਮਿਲ ਰਹੇ ਹਨ। ਕੁਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਭਰਾ, ਪਾਣੀ 'ਚ ਰਹਿ ਕੇ ਮਗਰਮੱਛਾਂ ਨਾਲ ਦੁਸ਼ਮਨੀ, ਹੁਣ ਤੁਹਾਡੀ ਖੈਰ ਨਹੀਂ। ਸੋਸ਼ਲ ਮੀਡੀਆ 'ਤੇ ਕਮੈਂਟ ਕਰਦੇ ਹੋਏ ਇੱਕ ਹੋਰ ਯੂਜ਼ਰ ਨੇ ਲਿਖਿਆ-ਖਤਰੋਂ ਕਾ ਖਿਲਾੜੀ ਹੈ।
ਇਹ ਵੀ ਪੜ੍ਹੋ: Benefits of Safed Musli: ਬਹੁਤੇ ਲੋਕ ਨਹੀਂ ਜਾਣਦੇ, ਮਰਦਾਨਾ ਤਾਕਤ ਤੋਂ ਇਲਾਵਾ ਵੀ ਸਫੇਦ ਮੂਸਲੇ ਦੇ ਅਨੇਕਾਂ ਫਾਇਦੇ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।