ਇਸ ਕਿਲ੍ਹੇ 'ਚ ਦੱਬਿਆ ਅਰਬਾਂ ਦਾ ਖ਼ਜ਼ਾਨਾ, ਅੱਜ ਤੱਕ ਕੋਈ ਨਹੀਂ ਕੱਢ ਸਕਿਆ, ਜਾਣੋ ਦਿਲਚਸਪ ਕਹਾਣੀ
ਦੱਸ ਦੇਈਏ ਕਿ ਕਿਲ੍ਹੇ ਵਿੱਚ ਲੁਕੇ ਹੋਏ ਖ਼ਜ਼ਾਨੇ ਕਾਰਨ ਇਸ ਨੂੰ ਹਮੀਰਪੁਰ ਦਾ 'ਖ਼ਜ਼ਾਨਚੀ ਕਿਲਾ' ਵੀ ਕਿਹਾ ਜਾਂਦਾ ਹੈ। ਇਹ ਕਿਲ੍ਹਾ 262 ਸਾਲ ਪਹਿਲਾਂ ਭਾਵ 1758 ਵਿੱਚ ਕਟੋਚ ਰਾਜਵੰਸ਼ ਦੇ ਰਾਜਾ ਅਭੈ ਚੰਦ ਦੁਆਰਾ ਬਣਾਇਆ ਗਿਆ ਸੀ।
ਨਵੀਂ ਦਿੱਲੀ: ਭਾਰਤ ਵਿੱਚ ਰਾਜਿਆਂ ਦੇ ਅਜਿਹੇ ਬਹੁਤ ਸਾਰੇ ਕਿਲ੍ਹੇ ਹਨ, ਜੋ ਆਪਣੇ ਖਾਸ ਕਾਰਨਾਂ ਕਰਕੇ ਬਹੁਤ ਮਸ਼ਹੂਰ ਹਨ। ਅਜਿਹਾ ਹੀ ਇੱਕ ਕਿਲ੍ਹਾ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ (fort in Hamirpur) ਵਿੱਚ ਹੈ, ਜੋ ਕਾਫ਼ੀ ਰਹੱਸਮਈ ਭਾਵ ਭੇਤ (quite mysterious) ਭਰਿਆ ਹੈ। ਕਿਹਾ ਜਾਂਦਾ ਹੈ ਕਿ ਅਰਬਾਂ ਦਾ ਖ਼ਜ਼ਾਨਾ ਇਸ ਕਿਲ੍ਹੇ ਵਿੱਚ ਕਿਸੇ ਅਣਜਾਣ ਜਗ੍ਹਾ () ਤੇ ਦੱਬਿਆ ਪਿਆ ਹੈ, ਜਿਸ ਨੂੰ ਅੱਜ ਤੱਕ ਕੋਈ ਲੱਭ ਨਹੀਂ ਸਕਿਆ। ਇਸ ਕਿਲ੍ਹੇ ਨੂੰ ਸੁਜਾਨਪੁਰ ਕਿਲ੍ਹੇ (Sujanpur Fort) ਵਜੋਂ ਵੀ ਜਾਣਿਆ ਜਾਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਕਿਲ੍ਹੇ ਵਿੱਚ ਲੁਕੇ ਹੋਏ ਖ਼ਜ਼ਾਨੇ ਕਾਰਨ ਇਸ ਨੂੰ ਹਮੀਰਪੁਰ ਦਾ 'ਖ਼ਜ਼ਾਨਚੀ ਕਿਲਾ' (Treasurer's Fort) ਵੀ ਕਿਹਾ ਜਾਂਦਾ ਹੈ। ਇਹ ਕਿਲ੍ਹਾ 262 ਸਾਲ ਪਹਿਲਾਂ ਭਾਵ 1758 ਵਿੱਚ ਕਟੋਚ ਰਾਜਵੰਸ਼ ਦੇ ਰਾਜਾ ਅਭੈ ਚੰਦ (Raja Abhay Chand) ਦੁਆਰਾ ਬਣਾਇਆ ਗਿਆ ਸੀ। ਉਸ ਤੋਂ ਬਾਅਦ ਰਾਜਾ ਸੰਸਾਰ ਚੰਦ ਨੇ ਇੱਥੇ ਰਾਜ ਕੀਤਾ। ਕਿਹਾ ਜਾਂਦਾ ਹੈ ਕਿ ਅੱਜ ਵੀ ਇਸ ਕਿਲ੍ਹੇ ਵਿੱਚ ਰਾਜਾ ਸੰਸਾਰ ਚੰਦ ਦਾ ਖ਼ਜ਼ਾਨਾ ਮੌਜੂਦ ਹੈ, ਪਰ ਅੱਜ ਤੱਕ ਨਾ ਤਾਂ ਇਸ ਖ਼ਜ਼ਾਨੇ ਦੇ ਭੇਦ ਤੋਂ ਪਰਦਾ ਹਟਾਇਆ ਗਿਆ ਹੈ ਤੇ ਨਾ ਹੀ ਕੋਈ ਇਸ ਖ਼ਜ਼ਾਨੇ ਤੱਕ ਪਹੁੰਚਿਆ ਹੈ।
ਮੰਨਿਆ ਜਾਂਦਾ ਹੈ ਕਿ ਕਿਲ੍ਹੇ ਦੇ ਅੰਦਰ ਹੀ ਪੰਜ ਕਿਲੋਮੀਟਰ ਲੰਬੀ ਸੁਰੰਗ ਹੈ, ਪਰ ਕੋਈ ਵੀ ਇਸ ਸੁਰੰਗ ਦੇ ਅੰਤ ਤੱਕ ਨਹੀਂ ਪਹੁੰਚ ਸਕਿਆ ਹੈ। ਤੰਗ ਤੇ ਹਨੇਰਾ ਰਸਤਾ ਹੋਣ ਕਾਰਨ ਕੋਈ ਵੀ ਇਸ ਸੁਰੰਗ ਵਿੱਚ 100 ਮੀਟਰ ਤੋਂ ਵੱਧ ਜਾਣ ਦੀ ਹਿੰਮਤ ਨਹੀਂ ਕਰਦਾ। ਸੁਜਾਨਪੁਰ ਕਿਲ੍ਹੇ ਦੇ ਆਲੇ-ਦੁਆਲੇ ਰਹਿਣ ਵਾਲੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰਾਤ ਵੇਲੇ ਕਿਲ੍ਹੇ ਵਿੱਚੋਂ ਅਜੀਬ ਆਵਾਜ਼ਾਂ ਆਉਂਦੀਆਂ ਹਨ। ਉਹ ਮੰਨਦੇ ਹਨ ਕਿ ਕਿਲ੍ਹੇ ਵਿੱਚ ਮੌਜੂਦ ਰੂਹਾਨੀ ਤਾਕਤਾਂ ਵੱਲੋਂ ਖ਼ਜ਼ਾਨੇ ਦੀ ਸੁਰੱਖਿਆ ਕੀਤੀ ਜਾਂਦੀ ਹੈ। ਭਾਵੇਂ, ਕਿਸੇ ਕੋਲ ਇਸ ਦਾ ਕੋਈ ਠੋਸ ਸਬੂਤ ਨਹੀਂ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਰਾਜਾ ਸੰਸਾਰ ਚੰਦ ਨੇ ਲੁੱਟੇ ਹੋਏ ਖਜ਼ਾਨੇ ਨੂੰ ਲੁਕਾਉਣ ਲਈ ਇਸ ਕਿਲ੍ਹੇ ਦੀ ਵਰਤੋਂ ਕੀਤੀ ਸੀ। ਇਸ ਲਈ, ਉਨ੍ਹਾਂ ਕਿਲ੍ਹੇ ਵਿੱਚ ਇੱਕ ਗੁਪਤ ਸੁਰੰਗ ਬਣਾਈ ਸੀ, ਜਿਸ ਦਾ ਰਸਤਾ ਸਿੱਧਾ ਖ਼ਜ਼ਾਨੇ ’ਚ ਜਾ ਕੇ ਖੁੱਲ੍ਹਦਾ ਸੀ।
ਇੱਥੇ ਲੁਕੇ ਹੋਏ ਖਜ਼ਾਨੇ ਦੀ ਭਾਲ ਵਿੱਚ, ਮੁਗਲਾਂ ਅਤੇ ਪਿੰਡ ਵਾਸੀਆਂ ਸਮੇਤ ਬਹੁਤ ਸਾਰੇ ਰਾਜਿਆਂ ਅਤੇ ਸਮਰਾਟਾਂ ਨੇ ਕਿਲ੍ਹੇ ਦੀ ਕਈ ਵਾਰ ਖੁਦਾਈ ਕੀਤੀ ਹੈ। ਇੱਥੋਂ ਤਕ ਕਿ ਕੁਝ ਲੋਕਾਂ ਨੇ ਰਹੱਸਮਈ ਸੁਰੰਗ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣ ਤੱਕ ਸਾਰੇ ਅਸਫਲ ਰਹੇ ਹਨ। ਕਿਹਾ ਜਾਂਦਾ ਹੈ ਕਿ ਰਾਜੇ ਸੰਸਾਰ ਚੰਦ ਦੀ ਮੌਤ ਨਾਲ ਖਜ਼ਾਨੇ ਦਾ ਰਾਜ਼ ਵੀ ਦਫ਼ਨਾ ਦਿੱਤਾ ਗਿਆ ਸੀ। ਇੱਥੋਂ ਤਕ ਕਿ ਉਨ੍ਹਾਂ ਦੇ ਪਰਿਵਾਰ ਦਾ ਵੀ ਕੋਈ ਮੈਂਬਰ ਉਹ ਖ਼ਜ਼ਾਨਾ ਹਾਸਲ ਨਹੀਂ ਕਰ ਸਕਿਆ।
ਇਹ ਵੀ ਪੜ੍ਹੋ:Punjab Farmers: ਕੈਪਟਨ ਸਰਕਾਰ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ, ਕੱਲ੍ਹ ਕੈਪਟਨ ਕਰ ਸਕਦੇ ਵੱਡਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin