ਆਖਰ ਔਰਤਾਂ ਦੇ ਕੱਪੜਿਆਂ ‘ਤੇ ਕਿਉਂ ਨਹੀਂ ਹੁੰਦੀ ਜੇਬ ! ਜਾਣੋ ਅੰਗਰੇਜ਼ਾਂ ਦੇ ਜ਼ਮਾਨੇ ਦੀ ਕਹਾਣੀ
ਮਹਿਲਾਵਾਂ ਦੀਆਂ ਪੌਸ਼ਾਕਾਂ ‘ਚ ਜੇਬ ਨਹੀਂ ਹੁੰਦੀ। ਜੇਕਰ ਹੁੰਦੀ ਹੈ ਤਾਂ ਸਿਰਫ ਨਾਂ ਦੀ ਹੀ। ਜਦਕਿ ਇਸ ਦੇ ਮੁਕਾਬਲੇ ਮਰਦਾਂ ਦੇ ਕੱਪੜਿਆਂ ‘ਚ ਕਈ ਜੇਬਾਂ ਹੁੰਦੀਆਂ ਹਨ।
ਨਵੀਂ ਦਿੱਲੀ: ਮਹਿਲਾਵਾਂ ਦੀਆਂ ਪੌਸ਼ਾਕਾਂ ‘ਚ ਜੇਬ ਨਹੀਂ ਹੁੰਦੀ। ਜੇਕਰ ਹੁੰਦੀ ਹੈ ਤਾਂ ਸਿਰਫ ਨਾਂ ਦੀ ਹੀ। ਜਦਕਿ ਇਸ ਦੇ ਮੁਕਾਬਲੇ ਮਰਦਾਂ ਦੇ ਕੱਪੜਿਆਂ ‘ਚ ਕਈ ਜੇਬਾਂ ਹੁੰਦੀਆਂ ਹਨ। ਅੱਜ ਦੀ ਗੱਲ ਕਰੀਏ ਤਾਂ ਵੀ ਔਰਤਾਂ ਦੇ ਪੱਛਮੀ ਕੱਪੜਿਆਂ ‘ਚ ਹੀ ਜੇਬਾਂ ਹੁੰਦੀਆਂ ਹਨ।
ਕੀ ਕਦੇ ਤੁਸੀਂ ਸੋਚਿਆ ਹੈ ਕਿ ਆਖਰ ਕਿਉਂ ਨਹੀਂ ਹੁੰਦੀ ਔਰਤਾਂ ਦੇ ਕੱਪੜਿਆਂ ਨੂੰ ਜੇਬ। ਜਦੋਂ ਇਸ ਦਾ ਟ੍ਰੈਂਡ ਆਇਆ ਤਾਂ ਆਇਆ ਕਦੋਂ। ਆਓ ਅੱਜ ਇਸ ਬਾਰੇ ਹੀ ਜਾਣਦੇ ਹਾਂ। ਭਾਰਤ ‘ਚ ਜੇਬ ਅੰਗਰੇਜ਼ਾਂ ਦੀ ਦੇਣ ਹੈ। ਇੱਕ ਸਮਾਂ ਦੀ ਜਦੋਂ ਅੰਗਰੇਜ਼ ਔਰਤਾਂ ਦੇ ਕੱਪੜਿਆਂ ਨੂੰ ਜੇਬਾਂ ਨਹੀਂ ਹੁੰਦੀਆਂ ਸੀ। ਉਦੋਂ ਜੇਬ ਨੂੰ ‘ਮਰਦਾਨੀ ਚੀਜ਼’ ਸਮਝਿਆ ਜਾਂਦਾ ਸੀ।
ਅਜਿਹਾ 1837 ‘ਚ ਵਿਕਟੋਰੀਅਨ ਸਮੇਂ ਯਾਨੀ ਬ੍ਰਿਟਿਸ਼ ਮਹਾਰਾਣੀ ਵਿਕਟੋਰੀਆ ਦੇ ਜ਼ਮਾਨੇ ‘ਚ ਹੁੰਦਾ ਸੀ। ਔਰਤਾਂ ਦੀ ਡ੍ਰੈਸਾਂ ‘ਚ ਜੇਬ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਫੈਸਨ ਵੀ ਹੈ। ਪਹਿਲਾਂ ਫੈਸਨ ਡਿਜ਼ਾਇਨਰ ਸੁਵਿਧਾ ਦੀ ਥਾਂ ਕੱਪੜੇ ਦੇ ਸੁੰਦਰ ਦਿੱਖਣ ‘ਤੇ ਜ਼ਿਆਦਾ ਧਿਆਨ ਦਿੰਦੇ ਸੀ।
1840 ਤੋਂ ਬਾਅਦ ਆਧੁਨਿਕ ਫੈਸ਼ਨ ਦੀ ਸ਼ੁਰੂਆਤ ਹੋਈ ਜਿਸ ‘ਚ ਘੇਰੇਦਾਰ ਤੇ ਸਕਰਟ ਵਰਗੀਆਂ ਡ੍ਰੈੱਸਾਂ ਦਾ ਚਲਣ ਵਧ ਗਿਆ। ਔਰਤਾਂ ਦੀਆਂ ਡ੍ਰੈੱਸਾਂ ‘ਚ ਜੇਬ ਨਾ ਹੋਣ ਦਾ ਇੱਕ ਕਾਰਨ ਬਾਜ਼ਾਰਵਾਦ ਵੀ ਹੈ। ਜੇਬ ਨਾ ਹੋਣ ਨਾਲ ਔਰਤਾਂ ਪਰਸ ਰੱਖਣਗੀਆਂ ਤੇ ਪਰਸ ਬਣਾਉਣ ਦਾ ਬਾਜ਼ਾਰ ਸ਼ੁਰੂ ਹੋ ਜਾਵੇਗਾ।
ਇੱਕ ਸਮਾਂ ਆਇਆ ਜਦੋਂ ਔਰਤਾਂ ਦੇ ਕੱਪੜਿਆਂ ‘ਚ ਪੌਕੇਟ ਦੀ ਲੋੜ ਮਹਿਸੂਸ ਹੋਈ ਤੇ ਉਨ੍ਹਾਂ ਨੇ ‘ਗਿਵ ਅਸ ਪੌਕੇਟ’ ਨਾਂ ਦੀ ਮੁਹਿੰਮ ਸ਼ੁਰੂ ਕੀਤੀ। ਇਸ ਤੋਂ ਬਾਅਦ ਔਰਤਾਂ ਦੇ ਕੱਪੜਿਆਂ ‘ਚ ਜੇਬ ਦਿੱਤੀ ਗਈ, ਪਰ ਜੇਬ ਦਾ ਸਾਇਜ਼ ਛੋਟਾ ਹੀ ਰੱਖਿਆ ਗਿਆ। ਪਹਿਲੇ ਤੇ ਦੂਜੇ ਵਿਸ਼ਵ ਯੁਧ ਤੋਂ ਬਾਅਦ ਔਰਤਾਂ ਦੀਆਂ ਡ੍ਰੈੱਸਾਂ ‘ਚ ਪੌਕੇਟ ਸੀ।
ਫੇਰ ਉਨ੍ਹਾਂ ਦੇ ਕੱਪੜਿਆਂ ‘ਚ ਜੇਬ ਦਾ ਸਾਈਜ਼ ਵੀ ਵੱਡਾ ਹੋ ਗਿਆ। ਇਸ ਤੋਂ ਬਾਅਦ ਸ਼ੌਰਟ ਸਕਰਟ ਦਾ ਚਲਣ ਆ ਗਿਆ ਤੇ ਫੇਰ ਜੇਬ ਦਾ ਰਿਵਾਜ਼ ਖ਼ਤਮ ਹੋ ਗਿਆ। ਜਦਕਿ ਅੱਜਕਲ੍ਹ ਫੇਰ ਤੋਂ ਔਰਤਾਂ ਦੀ ਡ੍ਰੈੱਸਾਂ ‘ਚ ਜੇਬ ਦਿੱਤੀ ਜਾਣੀ ਸ਼ੁਰੂ ਹੋ ਗਈ ਹੈ। ਕਈ ਕੱਪੜਿਆਂ ‘ਚ ਤਾਂ ਜੇਬ ਦਾ ਸਿਰਫ ਡਿਜ਼ਾਇਨ ਹੀ ਬਣਿਆ ਹੁੰਦਾ ਹੈ।