Punjab News: ਪੰਜਾਬ ਦੇ ਇਨ੍ਹਾਂ ਅਧਿਆਪਕਾਂ ਨੂੰ ਮੁਅੱਤਲ ਕਰਨ ਦੇ ਹੁਕਮ, ਇਹ ਗਲਤੀ ਪਈ ਮਹਿੰਗੀ, ਪੜ੍ਹੋ ਖਬਰ...
Punjab News: ਪੰਜਾਬ ਤੋਂ ਅਧਿਆਪਕਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੱਈਏ ਕਿ ਬਲਾਕ ਗਿੱਦੜਬਾਹਾ ਵਿੱਚ ਪਿਛਲੀਆਂ ਪੰਚਾਇਤੀ ਚੋਣਾਂ ਹੋ ਰਹੀਆਂ ਸਨ ਅਤੇ ਇਨ੍ਹਾਂ ਚੋਣਾਂ ਵਿੱਚ ਕੁਝ ਅਧਿਆਪਕਾਂ ਨੂੰ ਪੋਲਿੰਗ ਸਟਾਫ਼
Punjab News: ਪੰਜਾਬ ਤੋਂ ਅਧਿਆਪਕਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੱਈਏ ਕਿ ਬਲਾਕ ਗਿੱਦੜਬਾਹਾ ਵਿੱਚ ਪਿਛਲੀਆਂ ਪੰਚਾਇਤੀ ਚੋਣਾਂ ਹੋ ਰਹੀਆਂ ਸਨ ਅਤੇ ਇਨ੍ਹਾਂ ਚੋਣਾਂ ਵਿੱਚ ਕੁਝ ਅਧਿਆਪਕਾਂ ਨੂੰ ਪੋਲਿੰਗ ਸਟਾਫ਼ ਵਜੋਂ ਡਿਊਟੀ ’ਤੇ ਲਾਇਆ ਗਿਆ ਸੀ, ਪਰ ਉਕਤ ਅਧਿਆਪਕ ਡਿਊਟੀ ’ਤੇ ਹਾਜ਼ਰ ਨਹੀਂ ਹੋਏ। ਜਿਸ ਕਾਰਨ ਚੋਣਾਂ ਦਾ ਬਹੁਤ ਹੀ ਜ਼ਰੂਰੀ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਇਸ ਲਈ, ਚੋਣ ਡਿਊਟੀ ਦੌਰਾਨ, ਅਧਿਕਾਰੀ/ਕਰਮਚਾਰੀ ਪੰਜਾਬ ਰਾਜ ਚੋਣ ਕਮਿਸ਼ਨ ਐਕਟ, 1994 ਦੀ ਧਾਰਾ 23 ਅਧੀਨ ਡੈਪੂਟੇਸ਼ਨ 'ਤੇ ਹਨ। ਇਸ ਲਈ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਡਿਊਟੀ ਪ੍ਰਤੀ ਅਣਗਹਿਲੀ ਦੇ ਮੱਦੇਨਜ਼ਰ ਹੇਠ ਲਿਖੇ ਅਧਿਆਪਕਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ। ਜਿਸ ਵਿੱਚ ਸਾਗਰ ਗਾਬਾ ਐਚ.ਟੀ.ਐਸ.ਪੀ. ਸਕੂਲ ਵਾਰਡ ਨੰਬਰ 4 ਸ੍ਰੀ ਮੁਕਤਸਰ ਸਾਹਿਬ, ਗਮਦੂਰ ਸਿੰਘ ਜੂਨੀਅਰ ਸਹਾਇਕ ਸਿੱਖ ਵਾਲਾ, ਜੋਗਿੰਦਰਪਾਲ ਸਿੰਘ ਈ.ਟੀ.ਟੀ. ਲੱਖੇਵਾਲੀ, ਅਵਤਾਰ ਸਿੰਘ ਈ.ਟੀ.ਟੀ.
ਇਸ ਤੋਂ ਇਲਾਵਾ ਦਿਨੇਸ਼ ਕੁਮਾਰ ਈ.ਟੀ.ਟੀ. ਐੱਸ.ਪੀ.ਐੱਸ. ਲੱਖੇਵਾਲੀ, ਵਿਕਰਮ ਸਿੰਘ ਈ.ਟੀ.ਟੀ. ਐੱਸ.ਪੀ.ਐੱਸ. ਸਿੱਖਵਾਲਾ, ਗੁਰਜਿੰਦਰ ਸਿੰਘ ਲਾਇਬ੍ਰੇਰੀਅਨ ਹਾਕੂਵਾਲਾ, ਮਨਜੀਤ ਸਿੰਘ ਸਾਇੰਸ ਮਾਸਟਰ ਨੂਰਪੁਰ ਕ੍ਰਿਪਾਲਕੇ, ਰੁਪਿੰਦਰ ਸਿੰਘ ਅੰਗਰੇਜ਼ੀ ਮਾਸਟਰ ਰਣਜੀਤਗੜ੍ਹ ਅਤੇ ਸੁਸ਼ੀਲ ਕੁਮਾਰ ਐੱਸ. ਐੱਸ. ਮਾਸਟਰ ਬਸਤੀ ਟਿੱਬੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਸ਼ਾਮਲ ਹਨ।