Bat in Flight: Air India ਦੇ ਜਹਾਜ਼ 'ਚ ਜਦੋਂ ਉੱਡਣ ਲੱਗਿਆ ਚਮਗਾਦੜ, ਜਾਣੋ ਫਿਰ ਕੀ ਹੋਇਆ
ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਏਆਈ-154 ਨੂੰ ਦਿੱਲੀ ਦੀ ਨਿਊਵਾਰਕ (DEL-EWR) ਦੀ ਉਡਾਣ ਲਈ ਸਥਾਨਕ ਸਟੈਂਡਬਾਏ ਐਮਰਜੈਂਸੀ ਘੋਸ਼ਿਤ ਕੀਤੀ ਗਈ ਸੀ ਅਤੇ ਫਲਾਈਟ ਨੂੰ ਵਾਪਸ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਂਚ ਕਰਵਾਇਆ ਗਿਆ।
ਨਵੀਂ ਦਿੱਲੀ: ਏਅਰ ਇੰਡੀਆ (Air India) ਦੀ ਉਡਾਣ ਲੈਣ ਤੋਂ ਥੋੜ੍ਹੀ ਦੇਰ ਬਾਅਦ ਐਮਰਜੈਂਸੀ ਲੈਂਡਿੰਗ (Emergancy Landing) ਕਰਨੀ ਪਈ। ਜਹਾਜ਼ ਦੇ ਉਡਣ ਤੋਂ ਕੁਝ ਮਿੰਟਾਂ ਬਾਅਦ ਹੀ ਪਾਇਲਟ ਅਤੇ ਚਾਲਕ ਦਲ ਨੇ ਵੇਖਿਆ ਕਿ ਇੱਕ ਚਮਗਾਦੜ (Bat in Flight) ਫਲਾਈਟ ਵਿਚ ਸੀ। ਅਜਿਹੀ ਸਥਿਤੀ ਵਿਚ ਉਡਾਣ ਵਾਪਸ ਦਿੱਲੀ ਏਅਰਪੋਰਟ ਵੱਲ ਮੋੜ ਦਿੱਤੀ ਗਈ, ਜਿੱਥੋਂ ਇਸ ਫਲਾਈਟ ਨੇ ਉਡਾਣ ਭਰੀ ਸੀ। ਉਡਾਣ ਭਰਨ ਤੋਂ ਤਕਰੀਬਨ ਅੱਧੇ ਘੰਟੇ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਵਾਪਸ ਏਅਰਪੋਰਟ 'ਤੇ ਵਾਪਸੀ ਕੀਤੀ ਗਈ।
ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ AI-154 ਦਿੱਲੀ ਤੋਂ ਨਿਊਵਾਰਕ (DEL-EWR) ਦੀ ਉਡਾਣ ਲਈ ਸਥਾਨਕ ਸਟੈਂਡਬਾਏ ਐਮਰਜੈਂਸੀ ਘੋਸ਼ਿਤ ਕੀਤੀ ਗਈ ਸੀ ਅਤੇ ਇਹ ਉਡਾਣ ਵਾਪਸ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਂਡ ਕਰਵਾਈ ਗਈ। ਉਡਾਣ ਦੁਪਹਿਰ 3:55 ਵਜੇ ਲੈਂਡ ਕਰਵਾਈ ਗਈ। ਵਾਈਲਡ ਲਾਈਫ ਸਟਾਫ ਨੂੰ ਬੱਲਾ ਕੇ ਚਮਗਾਦੜ ਨੂੰ ਉਡਾਣ ਤੋਂ ਬਾਹਰ ਕੱਢਵਾਇਆ ਗਿਆ।
ਡੀਜੀਸੀਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫਲਾਈਟ 'ਚ ਧੂਆਂ ਕਰਨ ਤੋਂ ਬਾਅਦ ਮਰੇ ਹੋਏ ਚਮਗਾਦੜ ਨੂੰ ਫਲਾਈਟ ਚੋਂ ਬਾਹਰ ਕੱਢਿਆ ਗਿਆ। ਬਿਜ਼ਨੈਸ ਕਲਾਸ ਵਿਚ ਬੈਟ ਮ੍ਰਿਤਕ ਪਾਇਆ ਗਿਆ। ਸੂਤਰਾਂ ਨੇ ਦੱਸਿਆ ਕਿ ਏਅਰ ਲਾਈਨ ਨੇ ਇੰਜੀਨੀਅਰਿੰਗ ਟੀਮ ਤੋਂ ਇਸ ਘਟਨਾ ਬਾਰੇ ਵਿਸਥਾਰਤ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ ਏਅਰ ਇੰਡੀਆ ਦੀ ਇੰਜੀਨੀਅਰਿੰਗ ਟੀਮ ਨੇ ਆਪਣੀ ਸ਼ੁਰੂਆਤੀ ਰਿਪੋਰਟ ਨੂੰ ਉਡਾਣ ਸੁਰੱਖਿਆ ਨੂੰ ਸੌਂਪਿਆ ਅਤੇ ਕਿਹਾ ਕਿ ਚਮਗਾਦੜ ਫਲਾਈਟ ਵਿਚ ਤੀਜੀ ਧਿਰ ਵਲੋਂ ਆਏ ਸੀ।
ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਸ ਦਾ ਇੱਕ ਕਾਰਨ ਕੈਟਰਿੰਗ ਲਈ ਵਾਹਨ ਲੋਡ ਕੀਤੇ ਜਾਣਾ ਹੋ ਸਕਦਾ ਹੈ। ਕਿਉਂਕਿ ਚੂਹਿਆਂ ਅਤੇ ਚਮਗਾਦੜ ਹਰ ਸਮੇਂ ਉਨ੍ਹਾਂ ਦੇ ਵਾਹਨਾਂ ਤੋਂ ਆਉਂਦੇ ਹਨ। ਯਾਤਰੀਆਂ ਨੂੰ ਬਾਅਦ ਵਿਚ ਇੱਕ ਹੋਰ ਉਡਾਣ ਵਿਚ ਸ਼ੀਫਟ ਕੀਤਾ ਗਿਆ ਅਤੇ ਏਅਰ ਇੰਡੀਆ ਦੀ ਫਲਾਈਟ ਏਆਈ -158 ਸਥਾਨਕ ਸਮੇਂ ਅਨੁਸਾਰ ਸਵੇਰੇ 11: 35 ਵਜੇ ਨਿਊਵਾਰਕ ਵਿਖੇ ਲੈਂਡ ਕੀਤੀ।
ਇਹ ਵੀ ਪੜ੍ਹੋ: ਹਿਮਾਚਲ ਦੀ ਦਵਾਈ ਕੰਪਨੀ 'ਤੇ ਪੰਜਾਬ ਪੁਲਿਸ ਦਾ ਛਾਪਾ, 15 ਕਰੋੜ ਰੁਪਏ ਦੀਆਂ 30.2 ਲੱਖ ਗੋਲੀਆਂ ਬਰਾਮਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin