ਆਖਰ ਲੱਭ ਹੀ ਗਿਆ ਕੁੱਤਿਆਂ ਤੇ ਬੰਦਿਆਂ ਦੀ ਦੋਸਤੀ ਦਾ ਰਾਜ਼..!
ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਕੁੱਤੇ ਵਫ਼ਾਦਾਰ ਤੇ ਭਰੋਸੇਮੰਦ ਹੁੰਦੇ ਹਨ, ਪਰ ਕੀ ਉਹ ਆਦਮੀ ਦੇ ਚੰਗੇ ਦੋਸਤ ਵੀ ਹੁੰਦੇ ਹਨ?
ਨਵੀਂ ਦਿੱਲੀ: ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਕੁੱਤੇ ਵਫ਼ਾਦਾਰ ਤੇ ਭਰੋਸੇਮੰਦ ਹੁੰਦੇ ਹਨ, ਪਰ ਕੀ ਉਹ ਆਦਮੀ ਦੇ ਚੰਗੇ ਦੋਸਤ ਵੀ ਹੁੰਦੇ ਹਨ? ਜੀ ਹਾਂ, ਅਮਰੀਕੀ ਵਿਗਿਆਨੀਆਂ ਨੂੰ ਇਹ ਪਤਾ ਲੱਗਿਆ ਹੈ ਕਿ ਕੁੱਤਿਆਂ ਵਿੱਚ ਦੋਸਤੀ ਕਰਨ ਦੇ ਵਿਸ਼ੇਸ਼ ਅਨੁਵੰਸ਼ਕ ਗੁਣ ਮੌਜੂਦ ਹੁੰਦੇ ਹਨ।
ਪ੍ਰਿੰਟਸਨ ਯੂਨੀਵਰਸਿਟੀ ਦੀ ਡਾਕਟਰ ਬ੍ਰਿਜੇਟ ਵੋਨਹੋਲਟ ਦੱਸਦੀ ਹੈ ਕਿ ਖੋਜ ਦੌਰਾਨ ਪਤਾ ਲੱਗਿਆ ਕਿ ਬਿੱਲੀਆਂ ਤੇ ਹੋਰ ਪਾਲਤੂ ਜਾਨਵਰਾਂ ਵਿੱਚ ਦੋਸਤੀ ਕਰਨ ਵਾਲੀ ਖ਼ੂਬੀ ਇੱਕੋ ਜਿਹੀ ਪਾਈ ਗਈ। ਇਸ ਤੋਂ ਇਲਾਵਾ ਖੋਜਾਰਥੀਆਂ ਨੂੰ ਭੇੜੀਆਂ ਵਿੱਚ ਕਿਸੇ ਸਮੱਸਿਆ ਨੂੰ ਹੱਲ ਕਰਨ ਤੇ ਉਨ੍ਹਾਂ ਦੇ ਵੰਸ਼ਜ਼ ਮੰਨੇ ਜਾਂਦੇ ਕੁੱਤਿਆਂ ਵਿੱਚ ਲੋਕਾਂ ਨਾਲ ਘੁਲਣ-ਮਿਲਣ ਤੇ ਦੋਸਤੀ ਕਰਨ ਵਾਲੇ ਗੁਣ ਸਭ ਤੋਂ ਜ਼ਿਆਦਾ ਹੋਣ ਬਾਰੇ ਪਤਾ ਲੱਗਾ।
ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ ਤੋਂ ਸਹਿ ਖੋਜਾਰਥੀ ਡਾ. ਓਸਟ੍ਰੇਂਡਰ ਨੇ ਕਿਹਾ ਕਿ 20 ਤੋਂ 40 ਹਜ਼ਾਰ ਸਾਲ ਪਹਿਲਾਂ ਭੇੜੀਆਂ ਨੂੰ ਕੁੱਤਿਆਂ ਵਾਂਗ ਪਾਲਤੂ ਰੱਖਿਆ ਜਾਂਦਾ ਸੀ। ਇਸ ਤਰ੍ਹਾਂ ਇਨਸਾਨਾਂ ਨਾਲ ਰਹਿ ਕੇ ਉਨ੍ਹਾਂ ਵਿੱਚ ਦੋਸਤੀ ਵਾਲੇ ਗੁਣ ਪੈਦਾ ਹੋ ਗਏ ਜੋ ਅੱਜ ਕੁੱਤਿਆਂ ਦੇ ਰੂਪ ਵਿੱਚ ਬੰਦੇ ਦੇ ਸਭ ਤੋਂ ਵਧੀਆ ਦੋਸਤ ਬਣ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin