ਪੜਚੋਲ ਕਰੋ
ਜੁੜਵਾ ਭੈਣਾਂ ਨੇ ਕਰਵਾਇਆ ਹਮਸ਼ਕਲ ਭਰਾਵਾਂ ਨਾਲ ਵਿਆਹ, ਹੁਣ ਬੱਚੇ ਵੀ ਹੋਏ ਸੇਮ-ਟੂ-ਸੇਮ
ਤੁਸੀਂ ਜੁੜਵਾਂ ਬੱਚਿਆਂ ਦੀ ਕਹਾਣੀ ਬਹੁਤ ਦੇਖੀ ਅਤੇ ਸੁਣੀ ਹੋਵੇਗੀ। ਇੱਕ ਸਾਥ ਪੈਦਾ ਹੋਏ ਬੱਚੇ ਇਕੋਂ ਜਿਹੇ ਦਿੱਖਣ ਲੱਗਦੇ ਹਨ।
America Twin Sisters Married Similar brothers: ਤੁਸੀਂ ਜੁੜਵਾਂ ਬੱਚਿਆਂ ਦੀ ਕਹਾਣੀ ਬਹੁਤ ਦੇਖੀ ਅਤੇ ਸੁਣੀ ਹੋਵੇਗੀ। ਇੱਕ ਸਾਥ ਪੈਦਾ ਹੋਏ ਬੱਚੇ ਇਕੋਂ ਜਿਹੇ ਦਿੱਖਣ ਲੱਗਦੇ ਹਨ। ਉਨ੍ਹਾਂ ਨੂੰ ਦੇਖ ਕੇ ਕਿਸੇ ਲਈ ਵੀ ਉਨ੍ਹਾਂ ਨੂੰ ਪਛਾਣਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਅੱਜ ਅਸੀਂ ਤੁਹਾਨੂੰ ਅਮਰੀਕਾ 'ਚ ਰਹਿਣ ਵਾਲੀਆਂ ਦੋ ਜੁੜਵਾ ਭੈਣਾਂ ਬਾਰੇ ਦੱਸਾਂਗੇ, ਜਿਨ੍ਹਾਂ ਦੀ ਕਹਾਣੀ ਕਾਫੀ ਦਿਲਚਸਪ ਮੰਨੀ ਜਾਂਦੀ ਹੈ।
ਦਰਅਸਲ 'ਚ ਅਮਰੀਕਾ 'ਚ ਰਹਿਣ ਵਾਲੀਆਂ ਦੋ ਜੁੜਵਾ ਭੈਣਾਂ ਦਾ ਵਿਆਹ ਦੋ ਹਮਸ਼ਕਲ ਭਰਾਵਾਂ ਨਾਲ ਹੋਇਆ ਸੀ। ਦੇਖਣ 'ਚ ਦੋਵੇਂ ਬਿਲਕੁਲ ਇੱਕੋ ਜਿਹੇ ਲੱਗ ਰਹੇ ਸਨ। ਇਸ ਤੋਂ ਬਾਅਦ ਦੋਹਾਂ ਨੇ ਇਕ-ਇਕ ਬੱਚੇ ਨੂੰ ਜਨਮ ਦਿੱਤਾ। ਇਤਫਾਕਨ ਦੋਵਾਂ ਬੱਚਿਆਂ ਦੀ ਸ਼ਕਲ ਵੀ ਇੱਕੋ ਜਿਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਪਰਿਵਾਰ ਜੁੜਵਾ ਪਰਿਵਾਰ ਬਣ ਗਿਆ ਹੈ।
34 ਸਾਲ ਦੀਆਂ ਬ੍ਰਿਟਨੀ ਅਤੇ ਬ੍ਰਾਇਨਾ ਅਮਰੀਕਾ ਦੇ ਵਰਜੀਨੀਆ 'ਚ ਰਹਿਣ ਵਾਲੀਆਂ ਜੁੜਵਾ ਭੈਣਾਂ ਹਨ। ਜੋ ਦੇਖਣ ਵਿੱਚ ਇੱਕੋ ਜਿਹੀਆਂ ਲੱਗਦੀਆਂ ਹਨ ਅਤੇ ਉਨ੍ਹਾਂ ਦੀ ਪਸੰਦ-ਨਾਪਸੰਦ ਵੀ ਇੱਕੋ ਜਿਹੀ ਹੁੰਦੀ ਹੈ। ਦੋਵੇਂ ਭੈਣਾਂ ਇਨ੍ਹੀਂ ਦਿਨੀਂ ਲਾਅ ਫਾਰਮ ਵਿੱਚ ਵਕੀਲ ਵਜੋਂ ਕੰਮ ਕਰ ਰਹੀਆਂ ਹਨ। ਸਾਲ 2018 ਵਿੱਚ ਦੋਵੇਂ ਭੈਣਾਂ ਟਵਿੰਸਬਰਗ ਵਿੱਚ ਇੱਕ ਟਵਿਨ ਮੇਲੇ ਵਿੱਚ ਗਈਆਂ ਸਨ। ਜਿੱਥੇ ਉਸਦੀ ਮੁਲਾਕਾਤ ਦੋ ਭਰਾਵਾਂ ਨਾਲ ਹੋਈ ,ਜੋ ਕਿ ਦਿੱਖ ਵਿੱਚ ਇੱਕ ਸਮਾਨ ਸਨ। ਜੋ ਬਾਅਦ ਵਿੱਚ ਉਨ੍ਹਾਂ ਦੇ ਜੀਵਨ ਸਾਥਣ ਬਣ ਗਏ ਸਨ।
ਜਿਥੇ ਦੋਵੇਂ ਭੈਣਾਂ ਦੀ ਮੁਲਾਕਾਤ ਜੋਸ਼ ਅਤੇ ਜੇਰਮੀ ਨਾਲ ਹੋਈ। ਇਸ ਤੋਂ ਬਾਅਦ ਦੋਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ। ਹੁਣ ਦੋਵੇਂ ਜੋੜੇ ਇੱਕੋ ਘਰ ਵਿੱਚ ਰਹਿੰਦੇ ਹਨ। ਦੋਵਾਂ ਬੱਚਿਆਂ ਦੀ ਦਿੱਖ ਬਿਲਕੁਲ ਇੱਕੋ ਜਿਹੀ ਲੱਗਦੀ ਹੈ, ਲੋਕ ਉਨ੍ਹਾਂ ਨੂੰ ਜੁੜਵਾਂ ਬੱਚੇ ਵੀ ਮੰਨਦੇ ਹਨ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਿਹਤ
ਲਾਈਫਸਟਾਈਲ
ਆਟੋ
Advertisement