Take off ਕਰਦੇ ਹੀ ਨਿਕਲਿਆ ਜਹਾਜ਼ ਦਾ ਪਹੀਆ, ਵਾਲ-ਵਾਲ ਬਚੀ ਯਾਤਰੀਆਂ ਦੀ ਜਾਨ; ਵੇਖੋ ਵਾਇਰਲ ਵੀਡੀਓ
ਟੇਕ-ਆਫ ਦੇ ਕੁਝ ਹੀ ਸਕਿੰਟਾਂ 'ਚ ਟਾਇਰ ਡਿੱਗਣ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਬੋਇੰਗ 777 ਜਹਾਜ਼ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਤੋਂ ਉਡਾਣ ਭਰੀ ਸੀ, ਜਿਸ ਵਿੱਚ 235 ਯਾਤਰੀ ਅਤੇ 14 ਕਰੂ ਮੈਂਬਰ ਸਨ।
ਏਪੀ, ਸੈਨ ਫਰਾਂਸਿਸਕੋ : ਵਿੱਚ ਅਸਮਾਨ ਵਿੱਚ ਜਹਾਜ਼ ਦਾ ਪਹੀਆਂ ਨਿਕਲ ਜਾਣ ਦਾ ਵੀਡੀਓ ਇੱਕ ਹੈਰਾਨ ਸਾਹਮਣੇ ਆਇਆ ਹੈ। ਦਰਅਸਲ, ਯੂਨਾਈਟਿਡ ਏਅਰਲਾਈਨਜ਼ ਦਾ ਜਹਾਜ਼ ਜਾਪਾਨ ਜਾ ਰਿਹਾ ਸੀ। ਜਿਵੇਂ ਹੀ ਜਹਾਜ਼ ਨੇ ਉਡਾਨ ਭਰੀ ਅਤੇ ਅਸਮਾਨ 'ਤੇ ਪਹੁੰਚਿਆ ਤਾਂ ਉਸੇ ਦੌਰਾਨ ਉਸ ਦਾ ਪਹੀਆ ਬਾਹਰ ਨਿਕਲ ਗਿਆ। ਜਹਾਜ਼ ਦੇ ਖੱਬੇ ਪਾਸੇ ਦੇ ਮੁੱਖ ਲੈਂਡਿੰਗ ਗੀਅਰ ਦੇ ਛੇ ਟਾਇਰਾਂ ਵਿੱਚੋਂ ਇੱਕ ਟੁੱਟ ਗਿਆ ਅਤੇ ਜ਼ਮੀਨ 'ਤੇ ਡਿੱਗ ਗਿਆ।
ਟੇਕ-ਆਫ ਦੇ ਕੁਝ ਹੀ ਸਕਿੰਟਾਂ 'ਚ ਟਾਇਰ ਡਿੱਗਣ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਬੋਇੰਗ 777 ਜਹਾਜ਼ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਤੋਂ ਉਡਾਣ ਭਰੀ ਸੀ, ਜਿਸ ਵਿੱਚ 235 ਯਾਤਰੀ ਅਤੇ 14 ਕਰੂ ਮੈਂਬਰ ਸਨ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਲੌਸ ਏਂਜਲਸ ਵਿੱਚ ਕੀਤੀ ਗਈ ਅਤੇ ਦੱਸਿਆ ਜਾ ਰਿਹਾ ਹੈ ਕਿ ਸਾਰੇ ਯਾਤਰੀ ਸੁਰੱਖਿਅਤ ਹਨ।
A United Airlines jetliner bound for Japan made a safe landing in Los Angeles on Thursday after losing a tire while taking off from San Francisco. pic.twitter.com/9dKM6Qc1tp
— The Associated Press (@AP) March 8, 2024
6 ਟਾਇਰਾਂ ਵਿੱਚੋਂ ਇੱਕ ਟਾਇਰ ਗਿਆ ਸੀ ਟੁੱਟ
ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਜਹਾਜ਼ ਦੇ ਖੱਬੇ ਪਾਸੇ ਦੇ ਛੇ ਟਾਇਰਾਂ ਵਿੱਚੋਂ ਇੱਕ ਮੁੱਖ ਲੈਂਡਿੰਗ ਗੀਅਰ ਅਸੈਂਬਲੀ ਟੇਕਆਫ ਤੋਂ ਕੁਝ ਸਕਿੰਟਾਂ ਬਾਅਦ ਫਟ ਗਿਆ। ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ 'ਤੇ ਪਾਰਕਿੰਗ ਏਰੀਏ 'ਚ ਟਾਇਰ ਕਾਰ ਦੀ ਪਿਛਲੀ ਖਿੜਕੀ ਨਾਲ ਟਕਰਾ ਗਿਆ। ਹਵਾਈ ਅੱਡੇ ਦੇ ਬੁਲਾਰੇ ਡੱਗ ਯੇਕਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ।
ਲੌਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ (Los Angeles International Airport) 'ਤੇ ਫਾਇਰ ਇੰਜਣ ਤਾਇਨਾਤ ਸਨ, ਪਰ ਉਨ੍ਹਾਂ ਦੀ ਜ਼ਰੂਰਤ ਨਹੀਂ ਸੀ। ਹਵਾਈ ਅੱਡੇ ਦੇ ਬੁਲਾਰੇ ਡੇ ਲੇਵਿਨ ਨੇ ਦੱਸਿਆ ਕਿ ਜਹਾਜ਼ ਸੁਰੱਖਿਅਤ ਉਤਰ ਗਿਆ। ਏਅਰਲਾਈਨ ਨੇ ਕਿਹਾ ਕਿ 2002 ਵਿੱਚ ਨਿਰਮਿਤ ਜਹਾਜ਼ ਨੂੰ ਡਿਫਲੇਟਡ ਟਾਇਰਾਂ ਨਾਲ ਸੁਰੱਖਿਅਤ ਢੰਗ ਨਾਲ ਲੈਂਡ ਕਰਨ ਲਈ ਡਿਜ਼ਾਇਨ ਕੀਤਾ ਗਿਆ ਸੀ। ਬੋਇੰਗ 777 ਦੇ ਦੋ ਮੁੱਖ ਲੈਂਡਿੰਗ ਗੀਅਰਾਂ ਵਿੱਚੋਂ ਹਰੇਕ 'ਤੇ ਛੇ ਟਾਇਰ ਹਨ।