ਭਾਰਤੀ ਬੱਚੇ ਦਾ ਜੁਗਾੜ ਵੇਖ ਹੈਰਾਨ ਹੋਏ ਮਹਿੰਦਰਾ ਕੰਪਨੀ ਦੇ ਮਾਲਕ, ਸਿਰਫ਼ 12 ਹਜ਼ਾਰ ਰੁਪਏ 'ਚ ਬਣਾ ਦਿੱਤੀ 6 ਸੀਟਰ ਇਲੈਕਟ੍ਰਿਕ ਬਾਈਕ
ਇਸ ਬਾਈਕ 'ਤੇ ਡਰਾਈਵਰ ਸਮੇਤ 6 ਯਾਤਰੀ ਇਕੱਠੇ ਬੈਠ ਕੇ ਸਫ਼ਰ ਕਰ ਸਕਦੇ ਹਨ। ਇਹ ਬਾਈਕ 10 ਤੋਂ 12 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਾਈ ਹੈ। ਇੱਕ ਵਾਰ ਫੁੱਲ ਚਾਰਜ ਹੋਣ 'ਤੇ ਇਸ ਬਾਈਕ ਨੂੰ 150 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ।
6 seater electric bike from jugaad: ਉੱਘੇ ਕਾਰੋਬਾਰੀ ਅਤੇ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਚੇਅਰਪਰਸਨ ਆਨੰਦ ਮਹਿੰਦਰਾ (Anand Mahindra video) ਨੇ ਹਾਲ ਹੀ 'ਚ ਇੱਕ ਪੇਂਡੂ ਲੜਕੇ ਦੀ ਦੇਸੀ ਕਾਢ ਦੀ ਸ਼ਲਾਘਾ ਕੀਤੀ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਪਿੰਡ ਦਾ ਇਕ ਲੜਕਾ 6 ਸੀਟਰ ਇਲੈਕਟ੍ਰਿਕ ਬਾਈਕ (Indian boy make electric bike for 6 people) ਚਲਾਉਂਦਾ ਦਿਖਾਈ ਦੇ ਰਿਹਾ ਹੈ, ਜਿਸ ਨੂੰ ਉਸ ਨੇ ਖੁਦ ਬਣਾਇਆ ਹੈ।
ਆਨੰਦ ਮਹਿੰਦਰਾ ਨੇ ਇਸ ਵਾਇਰਲ ਵੀਡੀਓ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ ਹੈ ਅਤੇ ਇਸ ਪਿੰਡ ਦੇ ਮੁੰਡੇ ਅਤੇ ਉਸ ਦੇ ਦੇਸੀ ਜੁਗਾੜ ਦੀ ਸ਼ਲਾਘਾ ਕੀਤੀ ਹੈ। ਇਸ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪਿੰਡ ਦਾ ਇਕ ਲੜਕਾ ਆਪਣੇ ਹੱਥਾਂ ਨਾਲ ਬਣੀ 6 ਸੀਟਰ ਇਲੈਕਟ੍ਰਿਕ ਬਾਈਕ ਦੀ ਡਿਟੇਲਜ਼ ਸ਼ੇਅਰ ਕਰਦਾ ਨਜ਼ਰ ਆ ਰਿਹਾ ਹੈ।
ਸਿੰਗਲ ਚਾਰਜ 'ਤੇ 150KM ਚੱਲਦੀ ਹੈ
30 ਸਕਿੰਟ ਦੀ ਇਸ ਵਾਇਰਲ ਵੀਡੀਓ 'ਚ ਲੜਕਾ ਕਹਿੰਦਾ ਹੈ, "ਮੈਂ ਇਹ 6 ਸੀਟਾਂ ਵਾਲੀ ਇਲੈਕਟ੍ਰਿਕ ਬਾਈਕ ਬਣਾਈ ਹੈ। ਇਸ ਬਾਈਕ 'ਤੇ ਡਰਾਈਵਰ ਸਮੇਤ 6 ਯਾਤਰੀ ਇਕੱਠੇ ਬੈਠ ਕੇ ਸਫ਼ਰ ਕਰ ਸਕਦੇ ਹਨ। ਮੈਂ ਇਹ ਬਾਈਕ 10 ਤੋਂ 12 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਾਈ ਹੈ। ਇੱਕ ਵਾਰ ਫੁੱਲ ਚਾਰਜ ਹੋਣ 'ਤੇ ਇਸ ਬਾਈਕ ਨੂੰ 150 ਕਿਲੋਮੀਟਰ ਤੱਕ ਚਲਾਇਆ ਜਾ ਸਕਦਾ ਹੈ। ਇਸ ਨੂੰ ਪੂਰਾ ਚਾਰਜ ਕਰਨ 'ਤੇ ਸਿਰਫ਼ 8 ਤੋਂ 10 ਰੁਪਏ ਦਾ ਖਰਚ ਆਉਂਦਾ ਹੈ।
ਇਸ ਬਾਈਕ ਨੂੰ ਗਲੋਬਲ ਲੈਵਲ 'ਤੇ ਲਿਆਂਦਾ ਜਾ ਸਕਦਾ ਹੈ : ਆਨੰਦ ਮਹਿੰਦਰਾ
ਆਨੰਦ ਮਹਿੰਦਰਾ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਆਪਣੀ ਕੰਪਨੀ ਦੇ ਮੁੱਖ ਡਿਜ਼ਾਈਨਰ ਪ੍ਰਤਾਪ ਬੋਸ ਨੂੰ ਟੈਗ ਕੀਤਾ ਅਤੇ ਉਨ੍ਹਾਂ ਤੋਂ ਸਵਾਲ ਵੀ ਪੁੱਛਿਆ ਹੈ। ਉਨ੍ਹਾਂ ਨੇ ਵੀਡੀਓ ਦੀ ਕੈਪਸ਼ਨ 'ਚ ਲਿਖਿਆ, "ਡਿਜ਼ਾਇਨ 'ਚ ਮਾਮੂਲੀ ਬਦਲਾਅ ਤੋਂ ਬਾਅਦ ਹੀ ਇਸ ਬਾਈਕ ਨੂੰ ਗਲੋਬਲ ਲੈਵਲ 'ਤੇ ਲਿਆਂਦਾ ਜਾ ਸਕਦਾ ਹੈ।"
ਆਨੰਦ ਮਹਿੰਦਰਾ ਨੇ ਅੱਗੇ ਲਿਖਿਆ, "ਕੀ ਇਸ ਬਾਈਕ ਨੂੰ ਯੂਰਪ ਦੇ ਭੀੜ-ਭੜੱਕੇ ਵਾਲੇ ਟੂਰਿਸਟ ਸੈਂਟਰਾਂ 'ਚ ਇਕ ਟੂਰ 'ਬੱਸ' ਵਜੋਂ ਵਰਤਿਆ ਜਾ ਸਕਦਾ ਹੈ? ਮੈਂ ਹਮੇਸ਼ਾ ਰੂਰਲ ਟਰਾਂਸਪੋਰਟ ਇਨੋਵੇਸ਼ਨ ਦਾ ਫੈਨ ਰਿਹਾ ਹਾਂ, ਜਿੱਥੇ ਜ਼ਰੂਰਤ ਕਾਢ ਦੀ ਮਾਂ ਹੈ।" ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ ਨੂੰ ਦੇਖ ਕੇ ਕਈ ਯੂਜ਼ਰਸ ਇਸ ਪੇਂਡੂ ਮੁੰਡੇ ਅਤੇ ਉਸ ਦੇ ਇਨੋਵੇਸ਼ਨ ਦੀ ਤਾਰੀਫ਼ ਵੀ ਕਰ ਰਹੇ ਹਨ।
ਲੋਕਾਂ ਨੇ ਬਾਈਕ 'ਚ ਦੱਸੀਆਂ ਕਮੀਆਂ
ਇਸ ਵੀਡੀਓ ਨੂੰ 5 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦਕਿ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਈ ਲੋਕਾਂ ਨੇ ਇਸ ਅਨੋਖੇ ਆਈਡੀਆ ਦੀ ਤਾਰੀਫ਼ ਕੀਤੀ ਤਾਂ ਕਈਆਂ ਨੇ ਇਸ ਦੀਆਂ ਕਮੀਆਂ ਵੀ ਗਿਣਾਈਆਂ। ਇਕ ਵਿਅਕਤੀ ਨੇ ਲਿਖਿਆ, "ਇਹ ਗੱਡੀ ਚਿੜੀਆ ਘਰ, ਪਾਰਕ ਕਾਰਪੋਰੇਟ ਕੰਪਲੈਕਸ ਵਰਗੀਆਂ ਥਾਵਾਂ 'ਤੇ ਬਹੁਤ ਲਾਭਦਾਇਕ ਹੋ ਸਕਦੀ ਹੈ, ਪਰ ਭੀੜ-ਭੜੱਕੇ ਜਾਂ ਸੜਕ 'ਤੇ ਇਸ ਨੂੰ ਚਲਾਉਣਾ ਸੁਰੱਖਿਅਤ ਨਹੀਂ ਹੈ। ਇਸ ਦੇ ਕਾਰਨ ਹਨ ਟਰਨਿੰਗ ਰੇਡੀਅਸ, ਮੋੜਨ ਸਮੇਂ ਸੈਂਟਰਿਫਿਊਗਲ ਬੈਲੇਂਸ, ਕੱਚੀਆਂ ਸੜਕਾਂ 'ਤੇ ਸਸਪੈਂਸ਼ਨ, ਕੋਈ ਸਾਮਾਨ ਰੱਖਣ ਦੀ ਜਗ੍ਹਾ ਨਹੀਂ ਅਤੇ ਭਾਰ ਵੱਧ ਹੋਣ 'ਤੇ ਬੈਟਰੀ ਦੀ ਘੱਟ ਸਮਰੱਥਾ।"